ਦੁਬਈ ਤੋਂ ਚੰਡੀਗਡ਼੍ਹ ਆਈ ਫਲਾਇਟ ਵਿਚੋਂ ਕਰੋੜਾਂ ਦੇ ਸੋਨੇ ਦੇ ਬਿਸਕੁਟ ਬਰਾਮਦ

Tuesday, Apr 16, 2019 - 08:37 PM (IST)

ਦੁਬਈ ਤੋਂ ਚੰਡੀਗਡ਼੍ਹ ਆਈ ਫਲਾਇਟ ਵਿਚੋਂ ਕਰੋੜਾਂ ਦੇ ਸੋਨੇ ਦੇ ਬਿਸਕੁਟ ਬਰਾਮਦ

ਲੁਧਿਆਣਾ, (ਬਹਿਲ)-ਕਸਟਮ ਵਿਭਾਗ ਨੇ ਮੰਗਲਵਾਰ ਨੂੰ ਚੰਡੀਗਡ਼੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਦੁਬਈ ਤੋਂ ਚੰਡੀਗਡ਼੍ਹ ਪੁੱਜੀ ਫਲਾਇਟ ਨੰ. 6 ਈ 056 ਤੋਂ 3500 ਗ੍ਰਾਮ ਵਜ਼ਨ ਦੇ 30 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਇਸ ਬਰਾਮਦ ਹੋਏ ਸੋਨੇ ਦੀ ਬਜ਼ਾਰ ਵਿਚ ਕੀਮਤ ਕਰੀਬ 1,14,64,250 ਰੁਪਏ ਦੱਸੀ ਜਾਂਦੀ ਹੈ। ਕਸਟਮ ਕਮਿਸ਼ਨਰ ਏ.ਐੱਸ.ਰੰਗਾ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰ ਕਰੀਬ 11.25 ਦੁਬਈ ਤੋਂ ਚੰਡੀਗਡ਼੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਹੋਏ ਏਅਰਕ੍ਰਾਫਟ ਦੀ ਛਾਣਬੀਨ ਦੌਰਾਨ ਕਾਲੇ ਰੰਗ ਦੀ ਟੈਪ 3 ਬੰਡਲਾਂ ਵਿਚ ਲਿਪਟੇ 30 ਸੋਨੇ ਦੇ ਬਿਸਕੁਟ ਇਕ ਯਾਤਰੀ ਦੀ ਸੀਟ ਦੇ ਨਾਲ ਦਰਾਰ ਵਿਚੋਂ ਬਰਾਮਦ ਹੋਏ ਹਨ। ਕਸਟਮਜ਼ ਐਕਟ 1962 ਦੇ ਅਧੀਨ ਬਰਾਮਦ ਹੋਏ ਅਣਐਲਾਨੇ ਸੋਨੇ ਨੂੰ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਅਤੇ ਕੇਸ ਦੀ ਅਗਲੀ ਜਾਂਚ ਬਰੀਕੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ।


author

DILSHER

Content Editor

Related News