ਦੁਬਈ ਤੋਂ ਪਰਤੇ ਲਾੜੇ ਦੇ ਧਰੇ-ਧਰਾਏ ਰਹਿ ਗਏ ਵਿਆਹ ਦੇ ਚਾਅ

03/22/2020 5:55:45 PM

ਸਮਾਲਸਰ (ਸੁਰਿੰਦਰ ਸੇਖਾਂ) : ਸਥਾਨਕ ਕਸਬਾ ਸਮਾਲਸਰ (ਮੋਗਾ) ਵਿਖੇ ਦੁਬਈ ਤੋਂ ਪਿੰਡ ਪਰਤੇ ਵਿਅਕਤੀ ਦੇ ਹੋਣ ਜਾ ਰਹੇ ਵਿਆਹ ਦੇ ਚਾਅ ਉਸ ਸਮੇਂ ਧਰੇ ਧਰਾਏ ਰਹਿ ਗਏ ਜਦੋਂ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਮਿਲੀ ਗੁਪਤ ਸੂਚਨਾਂ ਦੇ ਅਧਾਰ 'ਤੇ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਨਬਾਲਗ ਲੜਕੀ ਨਾਲ ਹੋਣ ਜਾ ਰਹੇ ਵਿਆਹ ਨੂੰ ਰੁਕਵਾ ਦਿੱਤਾ। ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਹਰਿੰਦਰਪਾਲ ਸਿੰਘ ਬੇਦੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਜਗਰਾਈਂ ਖੁਰਦ ਵਾਸੀ ਜਿਸ ਦਾ ਵਿਆਹ ਬੇਅੰਤ ਕੌਰ (ਅਸਲ ਨਾਮ ਨਹੀਂ) ਨਿਵਾਸੀ ਪਿੰਡ ਹਰੀਕੇ ਕਲਾਂ (ਸ੍ਰੀ ਮੁਕਤਸਰ ਸਾਹਿਬ) ਨਾਲ ਹੋਣ ਜਾ ਰਿਹਾ ਸੀ ਜੋ ਦਿੱਤੇ ਗਏ ਜਨਮ ਸਬੂਤਾਂ ਮੁਤਾਬਕ ਨਬਾਲਗ ਸੀ।

ਇਹ ਵੀ ਪੜ੍ਹੋ : ਛਿੱਕੇ ਟੰਗਿਆ ‘ਜਨਤਾ ਕਰਫਿਊ’, ਕੈਨੇਡੀਅਨ ਭਰਾ ਸਣੇ ਬਰਾਤ ਲੈ ਲਾੜੀ ਵਿਆਹੁਣ ਨਿਕਲਿਆ ਲਾੜਾ    

ਇਸ 'ਤੇ ਕਾਰਵਾਈ ਕਰਦਿਆਂ ਵਿਆਹ ਰੁਕਵਾ ਦਿੱਤਾ ਗਿਆ। ਵਿਆਹ ਸਮਾਗਮ ਦੌਰਾਨ ਹੋਏ ਇਕੱਠ ਸਬੰਧੀ ਕੋਰੋਨਾ ਵਾਇਰਸ ਸਬੰਧੀ ਸੁਚੇਤ ਕਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ ਵਲੋਂ ਦੁਬਈ ਤੋਂ ਪਰਤੇ ਇਸ ਲਾੜੇ ਪ੍ਰਤੀ ਵਿਭਾਗੀ ਕਾਰਵਾਈ ਕਰਦਿਆਂ 14 ਦਿਨ ਲਈ ਆਪਣੇ ਘਰ ਅੰਦਰ ਹੀ ਰਹਿਣ ਲਈ ਹਦਾਇਤ ਕੀਤੀ ਹੈ।

ਇਹ ਵੀ ਪੜ੍ਹੋ : ''ਜਨਤਾ ਕਰਫਿਊ'' ਦੌਰਾਨ ਪੰਜਾਬ ਪੂਰੀ ਤਰ੍ਹਾਂ ਬੰਦ ਪਰ ਠੇਕੇ ਖੁੱਲ੍ਹੇ (ਤਸਵੀਰਾਂ)    


Gurminder Singh

Content Editor

Related News