ਦੁਬਈ ਤੋਂ ਅੰਮ੍ਰਿਤਸਰ ਪੁੱਜੀ ਉਡਾਣ ''ਚ ਤਲਾਸ਼ੀ ਦੌਰਾਨ ਹੋਇਆ ਵੱਡਾ ਖੁਲਾਸਾ, ਸੁਰੱਖਿਆ ਏਜੰਸੀਆਂ ਵੀ ਹੈਰਾਨ
Saturday, Sep 05, 2020 - 08:05 PM (IST)
ਅੰਮ੍ਰਿਤਸਰ (ਨੀਰਜ) : ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਤੋਂ ਦੁਬਈ ਤੋਂ ਅੰਮ੍ਰਿਤਸਰ ਆਈ ਉਡਾਣ ਦੇ ਅੰਦਰ ਸੀਟ ਦੇ ਹੇਠਾਂ ਇਕ ਕਿੱਲੋ ਸੋਨਾ ਬਰਾਮਦ ਹੋਇਆ ਹੈ। ਇਸ ਘਟਨਾ ਤੋਂ ਬਾਅਦ ਇਹ ਗੱਲ ਤਾਂ ਪੱਕੀ ਹੋ ਗਈ ਹੈ ਕਿ ਗੋਲਡ ਸਮੱਗਲਰ ਵੀ ਅੱਤਵਾਦੀ ਸੰਗਠਨਾਂ ਨਾਲੋਂ ਘੱਟ ਨਹੀਂ ਹਨ ਅਤੇ ਦੇਸ਼ ਵਿਚ ਕਿਸੇ ਵੀ ਸਮੇਂ 9/11 ਵਰਗਾ ਹਮਲਾ ਕਰ ਸਕਦੇ ਹਨ । ਜੇਕਰ ਇਕ ਅਰਬ ਦੇਸ਼ ਦੀ ਉਡਾਣ ਦੇ ਅੰਦਰ ਸੀਟ ਹੇਠਾਂ ਸੋਨਾ ਲੁਕਾਇਆ ਜਾ ਸਕਦਾ ਹੈ ਤਾਂ ਪਿਸਤੌਲ ਜਾਂ ਕੋਈ ਹੋਰ ਹਥਿਆਰ ਵੀ ਲੁਕਾਏ ਜਾ ਸਕਦੇ ਹਨ ਅਤੇ ਜਹਾਜ਼ ਨੂੰ ਹਾਈਜੈੱਕ ਕਰਨ ਲਈ ਇਕ ਅੱਤਵਾਦੀ ਕੋਲ ਇਕ ਪਿਸਤੌਲ ਹੋਣਾ ਹੀ ਕਾਫੀ ਹੈ। ਅਜਿਹਾ ਨਹੀਂ ਹੈ ਕਿ ਕਸਟਮ ਵਿਭਾਗ ਜਾਂ ਕਿਸੇ ਹੋਰ ਏਜੰਸੀ ਨੇ ਜਹਾਜ਼ ਦੇ ਅੰਦਰੋਂ ਪਹਿਲੀ ਵਾਰ ਸੀਟ ਹੇਠਾਂ ਲੁਕਾਇਆ ਸੋਨਾ ਫੜਿਆ ਹੈ, ਸਗੋਂ ਇਸ ਤੋਂ ਪਹਿਲਾਂ ਵੀ ਡੀ. ਆਰ. ਆਈ. ਦੀ ਟੀਮ ਨੇ ਇਕ ਜਾਂ 2 ਕਿੱਲੋ ਨਹੀਂ ਸਗੋਂ ਅਰਬ ਦੇਸ਼ ਤੋਂ ਹੀ ਅੰਮ੍ਰਿਤਸਰ ਆਈ ਇਕ ਉਡਾਣ ਦਰਮਿਆਨ 15 ਕਿਲੋ ਸੋਨਾ ਫੜਿਆ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਨੌਜਵਾਨ ਨੂੰ ਗੋਲੀ ਮਾਰ ਕੇ ਖੋਹੀ ਵਰਨਾ ਕਾਰ, ਪੁਲਸ ਨੇ ਜਾਰੀ ਕੀਤਾ ਅਲਰਟ
ਇਸ ਮਾਮਲੇ 'ਚ ਕਸਟਮ ਵਿਭਾਗ ਦੀ ਟੀਮ ਵੱਲੋਂ ਸਬੰਧਤ ਦੇਸ਼ ਦੇ ਅਧਿਕਾਰੀਆਂ ਦੇ ਨਾਲ ਵੀ ਸੰਪਰਕ ਸਾਧਿਆ ਗਿਆ ਸੀ ਅਤੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰਕਾਰ ਇਕ ਜਹਾਜ਼ ਦੇ ਅੰਦਰ ਯਾਤਰੀ ਸੀਟ ਦੇ ਹੇਠਾਂ ਸੋਨੇ ਦੀ ਇੰਨੀ ਵੱਡੀ ਖੇਪ ਕਿਵੇਂ ਆਈ ਅਤੇ ਲੁਕਾ ਦਿੱਤੀ ਗਈ ਪਰ ਵਿਭਾਗ ਨੂੰ ਸਬੰਧਤ ਅਰਬ ਦੇਸ਼ ਵੱਲੋਂ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਦੇਸ਼ ਦੀਆਂ ਵੱਡੀਆਂ ਸੁਰੱਖਿਆ ਏਜੰਸੀਆਂ ਨੇ ਇਹ ਕੋਸ਼ਿਸ਼ ਕੀਤੀ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਨਾ ਆ ਸਕੇ ਪਰ ਇਕ ਕਿੱਲੋ ਸੋਨਾ ਸੀਟ ਹੇਠੇ ਫੜੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ 'ਤੇ ਫਿਰ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ ।
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਰਥਿਕ ਅਪਰਾਧ ਵਿੰਗ ਵੱਲੋਂ ਨੋਟਿਸ ਜਾਰੀ
ਐੱਸ. ਜੀ. ਆਰ. ਡੀ. ਹਵਾਈ ਅੱਡਾ 'ਤੇ ਗੋਲਡ ਸਮਗਲਿੰਗ ਦੀ ਗੱਲ ਕਰੀਏ ਤਾਂ ਉਂਝ ਅੰਮ੍ਰਿਤਸਰ ਦਾ ਇਹ ਹਵਾਈ ਅੱਡਾ ਦਿੱਲੀ ਅਤੇ ਮੁੰਬਈ ਵਰਗੇ ਹਵਾਈ ਅੱਡੇ ਦੇ ਮੁਕਾਬਲੇ ਕਾਫ਼ੀ ਛੋਟਾ ਹੈ ਪਰ ਸਮੱਗਲਰ ਇਸ ਹਵਾਈ ਅੱਡੇ 'ਤੇ ਪੂਰੀ ਨਜ਼ਰ ਰੱਖਦੇ ਹਨ। ਜਦੋਂ ਦਿੱਲੀ ਅਤੇ ਮੁੰਬਈ ਵਰਗੇ ਹਵਾਈ ਅੱਡੇ 'ਤੇ ਸਖ਼ਤੀ ਹੈ ਤਾਂ ਅੰਮ੍ਰਿਤਸਰ ਦੇ ਇਸ ਹਵਾਈ ਅੱਡੇ ਵੱਲ ਆਪਣਾ ਧਿਆਨ ਕਰਦੇ ਹਨ। ਇਸ ਹਵਾਈ ਅੱਡੇ 'ਤੇ ਕਸਟਮ ਵਿਭਾਗ ਵੱਲੋਂ ਗੋਲਡ ਸਮੱਗਲਿੰਗ ਦਾ ਹਾਈਪ੍ਰੋਫਾਈਲ ਮਾਮਲਾ ਵੀ ਫੜਿਆ ਜਾ ਚੁੱਕਿਆ ਹੈ, ਜਿਸ ਵਿਚ ਹਵਾਈ ਅੱਡੇ 'ਤੇ ਹੀ ਤਾਇਨਾਤ ਇਕ ਵੱਡੇ ਅਧਿਕਾਰੀ ਅਤੇ ਹਵਾਈ ਅੱਡੇ ਦੇ ਰਨਵੇ 'ਤੇ ਮੁਸਾਫਰਾਂ ਨੂੰ ਲੈ ਕੇ ਜਾਣ ਵਾਲੀ ਬੱਸ ਦਾ ਡਰਾਈਵਰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਕਾਰਵਾਈ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਐੱਸ . ਜੀ. ਆਰ. ਡੀ. ਹਵਾਈ ਅੱਡੇ ਤੋਂ ਗੋਲਡ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਵੰਦੇ ਮਾਤਰਮ ਉਡਾਣ ਰਾਹੀਂ ਦੁਬਈ ਤੋਂ ਅੰਮ੍ਰਿਤਸਰ ਆਏ ਮੁਸਾਫਰਾਂ ਤੋਂ 10 ਕਿਲੋ ਸੋਨਾ ਫੜਿਆ ਗਿਆ, ਜਿਸ ਦੀ ਕੀਮਤ ਉਸ ਸਮੇਂ ਅੰਤਰਰਾਸ਼ਟਰੀ ਮਾਰਕੀਟ 'ਚ 5 ਕਰੋੜ ਦੇ ਲੱਗਭਗ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ 'ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ
ਕਿੱਥੇ ਗਿਆ ਲੋੜੀਂਦਾ ਸਮੱਗਲਰ ਰਾਕੇਸ਼ ਰਾਏ ਅਤੇ ਰਾਮਨਿਵਾਸ?
ਐੱਸ. ਜੀ. ਆਰ. ਡੀ. ਹਵਾਈ ਅੱਡੇ ਅਤੇ ਆਈ. ਸੀ. ਪੀ. ਅਟਾਰੀ ਬਾਰਡਰ ਦੇ ਹਾਈਪ੍ਰੋਫਾਈਲ ਸੋਨਾ ਸਮੱਗਲਿੰਗ ਦੇ ਮਾਮਲੇ ਵਿਚ ਲੋੜੀਂਦਾ ਸਮੱਗਲਰ ਰਾਕੇਸ਼ ਰਾਏ ਅਤੇ ਰਾਮਨਿਵਾਸ ਮੁਹਰ ਅੱਜ ਤਕ ਨਾ ਤਾਂ ਕਸਟਮ ਵਿਭਾਗ ਅਤੇ ਨਾ ਹੀ ਕਿਸੇ ਹੋਰ ਸੁਰੱਖਿਆ ਏਜੰਸੀ ਦੇ ਹੱਥ ਲੱਗੇ ਹਨ। ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਅਫਗਾਨਿਸਤਾਨ ਦੇ ਸੇਬ ਦੀਆਂ ਪੇਟੀਆਂ ਰਾਹੀਂ 33 ਕਿਲੋ ਸੋਨੇ ਦੀ ਸਮੱਗਲਿੰਗ ਕਰਨ ਵਾਲਾ ਗੋਲਡ ਸਮੱਗਲਰ ਮਨਿਵਾਸ ਅੱਜ ਤਕ ਕਸਟਮ ਵਿਭਾਗ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ 'ਚੋਂ ਬਾਹਰ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਦੀ ਟੀਮ ਨੇ 6 ਦਸੰਬਰ 2016 ਨੂੰ ਆਈ. ਸੀ. ਪੀ. ਅਟਾਰੀ ਬਾਰਡਰ ਤੇ ਅਫਗਾਨਿਸਤਾਨ ਤੋਂ ਆਏ ਸੇਬ ਦੀਆਂ ਪੇਟੀਆਂ ਵਿਚੋਂ ਰੈਮਜਿੰਗ ਦੌਰਾਨ ਸੋਨੇ ਦੀ ਖੇਪ ਫੜੀ ਸੀ, ਜਿਸ ਵਿਚ ਜਾਂਚ ਦੌਰਾਨ ਪਾਇਆ ਗਿਆ ਕਿ ਇਸ ਖੇਪ ਨੂੰ ਦਿੱਲੀ ਵਾਸੀ ਰਾਮਨਿਵਾਸ ਨੇ ਆਪਣੇ ਅਫਗਾਨੀ ਲਿੰਕ ਜ਼ਰੀਏ ਸਮੱਗਲ ਕੀਤਾ ਸੀ। ਕਾਨੂੰਨੀ ਦਾਅ-ਪੇਚ ਦਾ ਫਾਇਦਾ ਚੁੱਕਦੇ ਹੋਏ ਰਾਮ ਨਿਵਾਸ ਮੁਹਰ ਆਪਣੇ ਵਕੀਲ ਜ਼ਰੀਏ ਕਸਟਮ ਵਿਭਾਗ ਦੀ ਜਾਂਚ ਵਿਚ ਸ਼ਾਮਲ ਵੀ ਹੁੰਦਾ ਰਿਹਾ ਅਤੇ ਜ਼ਮਾਨਤ ਵੀ ਲੁਆਈ ਪਰ ਜ਼ਮਾਨਤ ਰੱਦ ਹੋ ਗਈ, ਜਿਸ ਤੋਂ ਬਾਅਦ ਰਾਮਨਿਵਾਸ ਅੰਡਰਗਰਾਊਂਡ ਹੈ। ਇਸੇ ਤਰ੍ਹਾਂ ਐੱਸ.ਜੀ. ਆਰ. ਡੀ. ਹਵਾਈ ਅੱਡੇ 'ਚ ਗੋਲਡ ਸਮੱਗਲਿੰਗ ਦੇ ਹਾਈਪ੍ਰੋਫਾਈਲ ਮਾਮਲੇ 'ਚ ਲੋੜੀਦਾ ਰਾਕੇਸ਼ ਰਾਏ ਵੀ ਹੁਣ ਤਕ ਕਿਸੇ ਸੁਰੱਖਿਆ ਏਜੰਸੀ ਦੇ ਹੱਥ ਨਹੀਂ ਲੱਗਾ ਹੈ ।
ਇਹ ਵੀ ਪੜ੍ਹੋ : ਮਜ਼ਦੂਰ ਪਿਤਾ ਨੂੰ ਰੋਟੀ ਦੇਣ ਆਇਆ ਸੀ ਪੁੱਤ, ਅਸਮਾਨੋਂ ਡਿੱਗੀ ਬਿਜਲੀ ਕਾਰਣ ਵਾਪਰ ਗਿਆ ਭਾਣਾ