DSP ਪੱਧਰ ਦੇ 22 ਅਧਿਕਾਰੀਆਂ ਦਾ ਤਬਾਦਲਾ
Tuesday, Jul 14, 2020 - 12:57 AM (IST)
ਚੰਡੀਗੜ੍ਹ,(ਰਮਨਜੀਤ)- ਪੁਲਸ ਐਸਟੈਬਲਿਸ਼ਮੈਂਟ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ 22 ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੀ ਟਰਾਂਸਫਰ ਕੀਤੀ ਗਈ ਹੈ। ਇਨ੍ਹਾਂ ਅਧਿਕਾਰੀਆਂ 'ਚ ਦਮਨ ਵੀਰ ਸਿੰਘ ਨੂੰ ਹੈੱਡਕੁਆਰਟਰ ਖੰਨਾ, ਸ਼ਮਸ਼ੇਰ ਸਿੰਘ ਨੂੰ ਐੱਨ. ਡੀ. ਪੀ. ਐੱਸ. ਅਤੇ ਵਾਧੂ ਚਾਰਜ ਸਪੈਸ਼ਲ ਕ੍ਰਾਈਮ ਖੰਨਾ, ਪ੍ਰਿਥਵੀ ਸਿੰਘ ਚਹਿਲ ਨੂੰ ਹੈੱਡਕੁਆਰਟਰ ਫ਼ਤਹਿਗੜ੍ਹ ਸਾਹਿਬ, ਹਰਦੀਪ ਸਿੰਘ ਨੂੰ ਐੱਨ. ਡੀ. ਪੀ. ਐੱਸ. ਤੇ ਵਾਧੂ ਤੌਰ 'ਤੇ ਸਪੈਸ਼ਲ ਕ੍ਰਾਈਮ ਫ਼ਤਹਿਗੜ੍ਹ ਸਾਹਿਬ, ਰਾਜੇਸ਼ ਕੁਮਾਰ ਨੂੰ ਡਿਟੈਕਟਿਵ ਗੁਰਦਾਸਪੁਰ, ਬਲਬੀਰ ਸਿੰਘ ਨੂੰ ਓ. ਕਿਊ. ਅੰਮ੍ਰਿਤਸਰ, ਗੁਰਿੰਦਰ ਵੀਰ ਸਿੰਘ ਨੂੰ ਡਿਟੈਕਟਿਵ ਬਟਾਲਾ, ਹਰਮਿੰਦਰ ਸਿੰਘ ਨੂੰ ਐੱਸ. ਪੀ. ਡਿਟੈਕਟਿਵ ਅੰਮ੍ਰਿਤਸਰ, ਹਰਿੰਦਰ ਸਿੰਘ ਨੂੰ ਪੰਜਵੀਂ ਕਮਾਂਡੋ ਬਟਾਲੀਅਨ ਬਠਿੰਡਾ ਨੂੰ ਤਬਦੀਲ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਬਲਜੀਤ ਸਿੰਘ ਨੂੰ ਡੀ. ਐੱਸ. ਪੀ. ਇੰਡਸਟ੍ਰੀਜ਼ ਡਿਪਾਰਟਮੈਂਟ ਮਾਈਨਿੰਗ ਪੰਜਾਬ, ਕੇਸਰ ਸਿੰਘ ਨੂੰ ਸਿਟੀ ਫਿਰੋਜ਼ਪੁਰ, ਜਸਵਿੰਦਰ ਸਿੰਘ ਨੂੰ ਰਾਜਪੁਰਾ ਦਿਹਾਤ, ਗੁਰਵਿੰਦਰ ਸਿੰਘ ਨੂੰ ਰਾਜਪੁਰਾ, ਗੁਰਪ੍ਰੀਤ ਸਿੰਘ ਨੂੰ ਏ. ਸੀ. ਪੀ. ਵੈਸਟ ਲੁਧਿਆਣਾ, ਸੁਖਜਿੰਦਰ ਸਿੰਘ ਨੂੰ ਏ. ਸੀ. ਪੀ. ਨਾਰਥ ਜਲੰਧਰ, ਮੱਖਣ ਸਿੰਘ ਨੂੰ ਏ. ਸੀ. ਪੀ. ਇਕੋਨਾਮਿਕ ਆਫੈਂਸ ਐਂਡ ਸਾਈਬਰ ਕ੍ਰਾਈਮ ਜਲੰਧਰ, ਰਾਜਨ ਸ਼ਰਮਾ ਨੂੰ ਅਹਿਮਦਗੜ੍ਹ, ਬਿੰਦੂ ਬਾਲਾ ਨੂੰ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਪਟਿਆਲਾ, ਰਘੁਵੀਰ ਸਿੰਘ ਨੂੰ ਡਿਟੈਕਟਿਵ ਫ਼ਤਹਿਗੜ੍ਹ ਸਾਹਿਬ, ਰਵਿੰਦਰ ਪਾਲ ਸਿੰਘ ਨੂੰ ਡਿਟੈਕਟਿਵ ਫਿਰੋਜ਼ਪੁਰ, ਰਾਜੇਸ਼ ਕੁਮਾਰ ਨੂੰ ਡੀ. ਐੱਸ. ਪੀ. ਐੱਸ. ਟੀ. ਐੱਫ. ਜਤਿੰਦਰ ਪਾਲ ਸਿੰਘ ਨੂੰ ਉਨ੍ਹਾਂ ਦੀ ਮੌਜੂਦਾ ਪੋਸਟਿੰਗ ਦੇ ਨਾਲ-ਨਾਲ ਮੋਹਾਲੀ ਸਥਿਤ ਇੰਟਰਨੈਸ਼ਨਲ ਏਅਰਪੋਰਟ ਦੀ ਸਿਕਿਓਰਿਟੀ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।