ਗੈਂਗਸਟਰਾਂ ਨੂੰ ਨੱਥ ਪਾਉਣ ਵਾਲੇ ਡੀ. ਐੱਸ. ਪੀ. ਨੂੰ ਮਿਲੇਗਾ ਰਾਸ਼ਟਰਪਤੀ ਸਨਮਾਨ
Saturday, Jan 26, 2019 - 05:02 PM (IST)
ਜਲੰਧਰ (ਸੁਧੀਰ) : ਪੰਜਾਬ ਪੁਲਸ ਦੇ ਬਹਾਦੁਰ ਪੁਲਸ ਅਫਸਰ ਡੀ. ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੂੰ ਰਾਸ਼ਟਰਪਤੀ ਮੈਡਲ ਨਾਲ ਨਵਾਜਿਆ ਜਾਵੇਗਾ। ਕਪੂਰਥਲਾ 'ਚ ਬਤੌਰ ਡੀ. ਐੱਸ. ਪੀ. ਡੀ. ਤੈਨਾਤ ਮਨਪ੍ਰੀਤ ਸਿੰਘ ਨੂੰ ਇਹ ਸਨਮਾਨ ਗਵਰਨਰ ਵਲੋਂ ਦਿੱਤਾ ਜਾਵੇਗਾ। ਇਸ ਐਲਾਨ ਤੋਂ ਬਾਅਦ ਮਨਪ੍ਰੀਤ ਸਿੰਘ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਇਹ ਸਨਮਾਨ ਹਾਸਿਲ ਕਰਕੇ ਬੇਹੱਦ ਖੁਸ਼ ਹਨ।
ਦੱਸਣਯੋਗ ਹੈ ਕਿ ਮਨਪ੍ਰੀਤ ਸਿੰਘ ਜਲੰਧਰ 'ਚ ਕਈ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ। ਉਹ ਏ. ਸੀ. ਪੀ. ਸੈਂਟਰਲ ਅਤੇ ਏ. ਸੀ. ਪੀ. ਮਾਡਲ ਟਾਊਨ ਵੀ ਰਹਿ ਚੁੱਕੇ ਹਨ। ਮਨਪ੍ਰੀਤ ਸਿੰਘ ਨੇ ਨਾਭਾ ਜੇਲ ਬ੍ਰੇਕ ਕਾਂਡ ਦੇ ਮੁਖ ਦੋਸ਼ੀਆਂ ਨੂੰ ਫੜ ਕੇ ਪੰਜਾਬ ਪੁਲਸ ਦਾ ਨਾਂ ਰੌਸ਼ਨ ਕੀਤਾ ਸੀ। ਇਸ ਦੇ ਇਲਾਵਾ ਮਨਪ੍ਰੀਤ ਸਿੰਘ ਕਈ ਵੱਡੇ ਗੈਂਗਸਟਰਾਂ ਨੂੰ ਵੀ ਫੜ ਚੁੱਕੇ ਹਨ। ਇਸ ਦੇ ਚੱਲਦੇ ਹੀ ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਲਈ ਚੁਣਿਆ ਗਿਆ ਹੈ।