ਜਲੰਧਰ ''ਚ ਸ਼ਰਾਬੀਆਂ ਨੇ ਕੀਤਾ ਕਾਂਡ, ਸਿਗਰਟ ਦੇ ਪੈਸੇ ਮੰਗਣ ''ਤੇ ਦੁਕਾਨ ਨੂੰ ਲਾਈ ਅੱਗ, ਦੁਕਾਨਦਾਰ ਨੂੰ ਵੀ ਸਾੜਿਆ

Friday, Nov 17, 2023 - 02:35 AM (IST)

ਜਲੰਧਰ ''ਚ ਸ਼ਰਾਬੀਆਂ ਨੇ ਕੀਤਾ ਕਾਂਡ, ਸਿਗਰਟ ਦੇ ਪੈਸੇ ਮੰਗਣ ''ਤੇ ਦੁਕਾਨ ਨੂੰ ਲਾਈ ਅੱਗ, ਦੁਕਾਨਦਾਰ ਨੂੰ ਵੀ ਸਾੜਿਆ

ਜਲੰਧਰ (ਵਰੁਣ): ਸ਼ਹਿਰ ਦੇ ਹਾਲਾਤ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਹਨ। ਦਿਨ-ਰਾਤ ਹੋ ਰਹੀਆਂ ਚੋਰੀਆਂ, ਸਨੈਚਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਬਾਅਦ ਸ਼ਹਿਰ ਵਿਚ ਹਿੰਸਕ ਵਾਰਦਾਤਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸੇ ਮਾਹੌਲ ਵਿਚਕਾਰ ਚੀਮਾ ਚੌਕ ਨੇੜੇ ਸਿਗਰੇਟ ਦੇ ਪੈਸੇ ਮੰਗਣ ’ਤੇ ਸ਼ਰਾਬੀਆਂ ਨੇ ਇਕ ਖੋਖਾ ਸਾੜ ਦਿੱਤਾ। ਅੱਗ ਦੀ ਲਪੇਟ ਵਿਚ ਆ ਕੇ ਖੋਖਾ ਚਲਾਉਣ ਵਾਲਾ ਨੌਜਵਾਨ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਿਸ ਨੂੰ ਗੰਭੀਰ ਹਾਲਤ ਵਿਚ ਪਿਮਸ ਹਸਪਤਾਲ ਲਿਜਾਇਆ ਗਿਆ, ਉੱਥੋਂ ਦੇ ਡਾਕਟਰਾਂ ਨੇ ਪੀੜਤ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਕਿਉਂਕਿ ਪੀੜਤ ਦੀ ਹਾਲਤ ਬੇਹੱਦ ਖਰਾਬ ਸੀ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਏ ਫ਼ੋਨ ਨੇ ਕੱਢਿਆ ਸੱਜ-ਵਿਆਹੀ ਦਾ ਤ੍ਰਾਹ, ਵਿਆਹ ਵਾਲੇ ਘਰ 'ਚ ਪਏ ਕੀਰਣੇ

ਨਾਜ਼ੁਕ ਹਾਲਾਤ ਵਿਚ ਜਾਣਕਾਰੀ ਦਿੰਦਿਆਂ ਮੋਹਿਤ ਚੋਪੜਾ ਨਿਵਾਸੀ ਪਠਾਨਕੋਟ ਬਾਈਪਾਸ ਨੇ ਦੱਸਿਆ ਕਿ ਉਹ ਚੀਮਾ ਚੌਕ ਨੇੜੇ ਸਿਗਰੇਟ-ਬੀੜੀਆਂ ਦਾ ਖੋਖਾ ਚਲਾਉਂਦਾ ਹੈ। ਦੇਰ ਰਾਤ ਉਸ ਦੇ ਖੋਖੇ ਨੇੜੇ ਆ ਕੇ ਕੁਝ ਨੌਜਵਾਨ ਸ਼ਰਾਬ ਪੀਣ ਲੱਗੇ। ਪਹਿਲਾਂ ਤਾਂ ਡਰਦੇ ਮਾਰੇ ਉਸਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਪਰ 2-3 ਸਿਗਰੇਟਾਂ ਲੈਣ ਤੋਂ ਬਾਅਦ ਜਦੋਂ ਉਨ੍ਹਾਂ ਪੈਸੇ ਨਾ ਦਿੱਤੇ ਤਾਂ ਉਸ ਨੇ ਸ਼ਰਾਬ ਪੀ ਰਹੇ ਨੌਜਵਾਨਾਂ ਕੋਲੋਂ ਪੈਸੇ ਮੰਗ ਲਏ। ਇਸ ’ਤੇ ਉਨ੍ਹਾਂ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਸ਼ਰਾਬੀਆਂ ਨੇ ਖੋਖੇ ਨੂੰ ਅੱਗ ਲਾ ਦਿੱਤੀ ਅਤੇ ਮੋਹਿਤ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - Breaking News: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਅਹਿਮ ਫ਼ੈਸਲਾ

ਮੋਹਿਤ ਨੇ ਆਪਣਾ ਖੋਖਾ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸਨੂੰ ਵੀ ਅੰਦਰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਵੀ ਅੱਗ ਦੀ ਲਪੇਟ ਵਿਚ ਆ ਕੇ ਝੁਲਸ ਗਿਆ। ਨੇੜੇ-ਤੇੜੇ ਦੇ ਲੋਕ ਮੋਹਿਤ ਨੂੰ ਪਿਮਸ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੱਸਦਿਆਂ ਉਸਨੂੰ ਕਿਸੇ ਹੋਰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਇਸ ਝਗੜੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਮੋਹਿਤ ਦੇ ਦੋਸਤ ਰੋਹਿਤ ਨੇ ਕਿਹਾ ਕਿ ਉਸਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਦੇਰ ਰਾਤ 12 ਵਜੇ ਉਸਨੂੰ ਕਿਸੇ ਹੋਰ ਹਸਪਤਾਲ ਵਿਚ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News