ਸ਼ਿਵ ਸੈਨਾ ਬਾਲ ਠਾਕਰੇ ਨੇ ਨਸ਼ਿਆਂ ਵਿਰੁੱਧ ਕੱਢੀ ਰੋਸ ਰੈਲੀ
Wednesday, Jul 04, 2018 - 12:59 AM (IST)

ਗੁਰਦਾਸਪੁਰ, (ਦੀਪਕ, ਹਰਮਨਪ੍ਰੀਤ)- ਪੰਜਾਬ ਅੰਦਰ ਨਸ਼ਾ ਵੇਚਣ ਵਾਲਿਆਂ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਅੱਜ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੇ ਜ਼ਿਲਾ ਪ੍ਰਧਾਨ ਵਰਿੰਦਰ ਮੁੰਨਾ ਅਤੇ ਸ਼ਹਿਰੀ ਪ੍ਰਧਾਨ ਦੀਪਕ ਮਹਾਜਨ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੱਢੀ। ਇਸ ਰੋਸ ਰੈਲੀ ਵਿਚ ਸੂਬਾਈ ਉਪ ਪ੍ਰਧਾਨ ਹਰਵਿੰਦਰ ਸੋਨੀ, ਅਮਨਦੀਪ, ਪਾਰਸ ਮਹਾਜਨ, ਸਚਿਨ ਸ਼ਰਮਾ, ਕਪਿਲ ਸ਼ਰਮਾ, ਟੀਟੂ ਕੁਮਾਰ, ਬੌਬੀ ਮਹਾਜਨ, ਰਮਨ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਰੈਲੀ ’ਚ ਉਹ ਪਰਿਵਾਰ ਵੀ ਸ਼ਾਮਲ ਸਨ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਨਸ਼ਿਆਂ ਕਾਰਨ ਕੁਝ ਦਿਨ ਪਹਿਲਾਂ ਮੌਤ ਹੋਈ ਸੀ। ਰੋਸ ਰੈਲੀ ਦੀ ਸ਼ੁਰੂਆਤ ਪੁਰਾਣਾ ਸ਼ਾਲਾ ਚੌਕ ਤੋਂ ਹੋਈ, ਜਿਸ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਸ਼ਿਵ ਸੈਨਾ ਦੇ ਆਗੂ ਤਿੱਬਡ਼ੀ, ਗੁਰਦਾਸਪੁਰ ਬਾਈਪਾਸ, ਹਨੂਮਾਨ ਚੌਕ ਤੋਂ ਹੁੰਦੇ ਹੋਏ ਲਾਇਬ੍ਰੇਰੀ ਚੌਕ ਪਹੁੰਚੇ। ਉਪਰੰਤ ਸਦਰ ਬਾਜ਼ਾਰ ਤੋਂ ਗੀਤਾ ਭਵਨ ਰੋਡ, ਅਮਾਮਵਾਡ਼ਾ ਰੋਡ, ਮੇਨ ਬਾਜ਼ਾਰ ਤੋਂ ਹੁੰਦੀ ਹੋਈ ਸ਼ਿਵ ਸੈਨਾ ਭਵਨ ਗੁਰਦਾਸਪੁਰ ਵਿਖੇ ਰੈਲੀ ਸਮਾਪਤ ਹੋਈ। ਇਸ ਦੌਰਾਨ ਜ਼ਿਲਾ ਪ੍ਰਧਾਨ ਵਰਿੰਦਰ ਮੁੰਨਾ ਨੇ ਕਿਹਾ ਕਿ ਜੇਕਰ ਅਜੇ ਵੀ ਨਸ਼ਿਅਾਂ ਉਪਰ ਨੱਥ ਨਾ ਪਾਈ ਗਈ ਤਾਂ ਅੱਗੇ ਵੀ ਕਈ ਮੌਤਾਂ ਹੋ ਸਕਦੀਆਂ ਹਨ। ਇਸ ਲਈ ਸਰਕਾਰ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਲੋਡ਼ ਹੈ।
ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਨੇ ਕਿਹਾ ਕਿ ਜਦੋਂ ਤੱਕ ਨਸ਼ਾ ਵੇਚਣ ਵਾਲਿਆਂ ’ਤੇ ਸ਼ਿਕੰਜਾ ਨਹੀਂ ਕੱਸਿਆ ਜਾਵੇਗਾ, ਉਦੋਂ ਤੱਕ ਨਸ਼ਾ ਖ਼ਤਮ ਨਹੀਂ ਹੋਵੇਗਾ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਹਰੇਕ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝ ਕੇ ਸਰਕਾਰ ਨੂੰ ਸਹਿਯੋਗ ਦੇਵੇਗਾ। ਸੋਨੀ ਨੇ ਕਿਹਾ ਕਿ ਸ਼ਿਵ ਸੈਨਾ ਵੱਲੋਂ ਪੁਲਸ ਪ੍ਰਸ਼ਾਸਨ ਅਤੇ ਖੁਫੀਆ ਵਿਭਾਗ ਨੂੰ ਕਈ ਵਾਰ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਐੱਸ. ਐੱਸ. ਪੀ. ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਉਹ ਭ੍ਰਿਸ਼ਟ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ।
ਉਨ੍ਹਾਂ ਕਿਹਾ ਕਿ ਦੀਨਾਨਗਰ, ਪੁਰਾਣਾ ਸ਼ਾਲਾ, ਪਠਾਨਕੋਟ, ਧਾਰੀਵਾਲ, ਦੋਰਾਂਗਲਾ, ਕਾਹਨੂੰਵਾਨ ਆਦਿ ਵਿਚ ਸ਼ਰੇਆਮ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਮੌਕੇ ਲਵ ਚਾਂਦੀ, ਵਿਸ਼ਾਲ ਚਾਂਦੀ, ਭੂਸ਼ਣ ਮਹਿਰਾ, ਰੋਹਿਤ ਸਲਾਰੀਆ, ਵਿੱਕੀ ਸਲਾਰੀਆ, ਲਵਪ੍ਰੀਤ ਸਿੰਘ, ਨੀਰਜ, ਰਜਤ ਮਿਨਹਾਸ, ਡਿੰਪਲ ਰਾਜਪੂਤ, ਨਰਿੰਦਰ ਸਿੰਘ, ਰਾਜਬੀਰ ਠਾਕਰ, ਕਵੀ ਰਾਜਪੂਤ, ਦੀਪੂ ਰਾਜਪੂਤ, ਸਾਹਿਲ ਸਲਾਰੀਆ ਆਦਿ ਹਾਜ਼ਰ ਸਨ।