ਜੇਲ੍ਹ ਹਵਾਲਾਤੀ ਤੋਂ ਮਿਲੇ ਨਸ਼ੀਲੇ ਪਦਾਰਥ ਦੇ ਪੈਕਟਾਂ ਨੇ ਅਧਿਕਾਰੀਆਂ ਦੇ ਉਡਾਏ ਹੋਸ਼

Tuesday, Feb 14, 2023 - 02:06 PM (IST)

ਜੇਲ੍ਹ ਹਵਾਲਾਤੀ ਤੋਂ ਮਿਲੇ ਨਸ਼ੀਲੇ ਪਦਾਰਥ ਦੇ ਪੈਕਟਾਂ ਨੇ ਅਧਿਕਾਰੀਆਂ ਦੇ ਉਡਾਏ ਹੋਸ਼

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀ ਪੁਨੀਤ ਕੁਮਾਰ ਗਰਗ ਪੁੱਤਰ ਅੰਮ੍ਰਿਤ ਲਾਲ ਤੋਂ 3 ਪੈਕਟ ਬਰਾਮਦ ਹੋਣ ’ਤੇ ਜੇਲ੍ਹ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਪੈਕੇਟਾਂ ਨੂੰ ਖੋਲ੍ਹਣ ’ਤੇ ਉਸ ’ਚੋਂ ਨਸ਼ੀਲਾ ਪਦਾਰਥ ਅਤੇ ਇਕ ਮੋਬਾਇਲ ਬਰਾਮਦ ਕੀਤਾ ਗਿਆ। ਸਹਾਇਕ ਸੁਪਰੀਡੈਂਟ ਸੁਖਪਾਲ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ’ਤੇ ਐੱਨ. ਡੀ. ਪੀ. ਐੱਸ., ਪ੍ਰਿਜ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਸਹਾਇਕ ਸੁਪਰੀਡੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਚੈਕਿੰਗ ਦੌਰਾਨ ਹਵਾਲਾਤੀ ਪੁਨੀਤ ਕੁਮਾਰ ਗਰਗ ਤੋਂ ਇਕ ਮੋਬਾਇਲ ਅਤੇ ਪੈਕਟਾਂ ’ਚੋਂ 10.1 ਗ੍ਰਾਮ ਕਾਲਾ ਪਦਾਰਥ ਜੋ ਅਫ਼ੀਮ ਵਰਗਾ ਲਗਦਾ ਹੈ, 6.5 ਗ੍ਰਾਮ ਸਫ਼ੈਦ ਰੰਗ ਦਾ ਪਾਊਡਰ, 24.1 ਗ੍ਰਾਮ ਬ੍ਰਾਊਨ ਰੰਗ ਦੀਆਂ ਛੋਟੀਆਂ ਡਲੀਆਂ ਬਰਾਮਦ ਹੋਈਆਂ। ਪੁਲਸ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਵਾਲਾਤੀ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
 


author

Babita

Content Editor

Related News