ਬੱਚਿਆਂ ''ਚ ਵਧ ਰਿਹਾ ਮੋਬਾਇਲ ਦਾ ਰੁਝਾਨ ਬਣਿਆ ਚਿੰਤਾ ਦਾ ਵਿਸ਼ਾ, ਮਾਨਸਿਕ ਤਣਾਅ ਸਣੇ ਕਈ ਬੀਮਾਰੀਆਂ ਦਾ ਖ਼ਤਰਾ
Saturday, Jun 19, 2021 - 12:36 PM (IST)
ਅੰਮ੍ਰਿਤਸਰ (ਕੱਕੜ) - ਮੋਬਾਇਲ ਦੀ ਸਹੂਲਤ ਸਭ ਲਈ ਜ਼ਰੂਰੀ ਬਣ ਚੁੱਕੀ ਹੈ ਪਰ ਬੱਚਿਆਂ ਵੱਲੋਂ ਦਿਨ ਭਰ ਮੋਬਾਇਲ ਦੀ ਵਰਤੋਂ ਅਤੇ ਜ਼ਿਆਦਾ ਸਮਾਂ ਮੋਬਾਇਲ ਗੇਮ ’ਚ ਬਿਤਾਉਣਾ ਬਹੁਤ ਚਿੰਤਾਜਨਕ ਵਿਸ਼ਾ ਹੈ। ਮੋਬਾਇਲ ਗੇਮ ਦਾ ਸ਼ੌਕ ਬੱਚਿਆਂ ਨੂੰ ਇਸ ਕਦਰ ਹੋ ਰਿਹਾ ਹੈ ਕਿ ਉਹ ਆਪਣਾ ਆਪ ਗਵਾ ਰਹੇ ਹਨ। ਮੋਬਾਇਲ ਦੀ ਬੇਤਹਾਸ਼ਾ ਵਰਤੋਂ ਕਰ ਰਹੇ ਬੱਚਿਆਂ ’ਚ ਬੀਮਾਰੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਤਰ੍ਹਾਂ ਨਸ਼ੇ ਦੇ ਆਦੀ ਵਿਅਕਤੀ ਨੂੰ ਨਸ਼ਾ ਨਾ ਮਿਲਣ ’ਤੇ ਉਸ ਦੀ ਹਾਲਤ ਇੰਨੀ ਖ਼ਰਾਬ ਹੋ ਜਾਂਦੀ ਹੈ ਕਿ ਉਹ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ, ਠੀਕ ਇਸੇ ਤਰ੍ਹਾਂ ਮੋਬਾਇਲ ਐਡੀਕਸ਼ਨ ਬੱਚਿਆਂ ਦੀ ਸਥਿਤੀ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ - 18 ਸਾਲਾਂ ਦੇ ਹੋਣ ’ਤੇ ਦੋ ਸਿਰ ਤੇ ਇਕ ਧੜ ਵਾਲੇ ਸੋਹਣਾ-ਮੋਹਣਾ ਨੂੰ ਮਿਲਿਆ ਵੋਟ ਪਾਉਣ ਦਾ ਅਧਿਕਾਰ
‘ਜਗ ਬਾਣੀ’ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸਿੱਧ ਮਨੋਚਿਕਿਤਸਕ ਡਾ. ਹਰਜੋਤ ਸਿੰਘ ਮੱਕੜ ਨੇ ਦੱਸਿਆ ਕਿ ਜੇਕਰ ਬੱਚਿਆਂ ਨੂੰ ਮੋਬਾਇਲ ਨਾ ਮਿਲੇ ਤਾਂ ਉਹ ਵੀ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ, ਦਰਅਸਲ ਇਹ ਇਕ ਬੀਮਾਰੀ ਹੈ ਜੋ ਮੋਬਾਇਲ ਦੀ ਬਹੁਤ ਜ਼ਿਆਦਾ ਵਰਤੋਂ ਕਰਨ ’ਤੇ ਬੱਚਿਆਂ ਅਤੇ ਨੌਜਵਾਨਾਂ ’ਚ ਤੇਜ਼ੀ ਨਾਲ ਫੈਲ ਰਹੀ ਹੈ। ਇਹ ਬੀਮਾਰੀ ਨਾ ਸਿਰਫ ਉਨ੍ਹਾਂ ਦੀ ਮਾਨਸਿਕ ਹਾਲਤ ਨੂੰ ਡਿਸਟਰਬ ਕਰ ਰਹੀ ਹੈ ਸਗੋਂ ਉਨ੍ਹਾਂ ਦੀਆਂ ਅੱਖਾਂ ’ਤੇ ਵੀ ਅਸਰ ਪਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਡਰੱਗ ਐਡੀਕਸ਼ਨ ਹੁੰਦਾ ਹੈ, ਠੀਕ ਉਸੇ ਤਰ੍ਹਾਂ ਬੱਚੇ ਅਤੇ ਨੌਜਵਾਨ ਮੋਬਾਇਲ ਅਡੀਕਟ ਹੁੰਦੇ ਜਾ ਰਹੇ ਹਨ। ਇਹ ਬੀਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਜ਼ਿਆਦਾਤਰ ਬੱਚਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਤਾ-ਪਿਤਾ ਤੋਂ ਲੁਕ ਕੇ ਜੋ ਬੱਚੇ ਹਨੇਰੇ ’ਚ ਮੋਬਾਇਲ ਵੇਖਦੇ ਹਨ, ਉਸ ਨਾਲ ਡਿਜੀਟਲ ਬਲਾਇੰਡਨੈੱਸ ਆ ਰਹੀ ਹੈ। ਜਦੋਂ ਹਨੇਰੇ ਤੋਂ ਚਾਨਣ ’ਚ ਜਾਣ ’ਤੇ ਆਮ ਹੋਣ ’ਚ ਕੁੱਝ ਸਮਾਂ ਲੱਗਦਾ ਹੈ, ਇਸ ਬੀਮਾਰੀ ਨਾਲ ਇਹ ਸਮਾਂ ਹੋਰ ਜ਼ਿਆਦਾ ਵੱਧ ਜਾਂਦਾ ਹੈ, ਇਸ ਤੋਂ ਇਲਾਵਾ ਹੰਝੂ ਆਉਣਾ, ਅੱਖਾਂ ’ਚ ਜਲਣ, ਸਿਰ ’ਚ ਦਰਦ ਆਦਿ ਦੀ ਸਮੱਸਿਆ ਤੋਂ ਵੀ ਬੱਚੇ ਪ੍ਰਭਾਵਿਤ ਹੋ ਰਹੇ ਹਨ। ਮੋਬਾਇਲ ਬੱਚਿਆਂ ਲਈ ਨੁਕਸਾਨ ਦਾਇਕ ਹੈ ਅਤੇ ਉਸ ਦੀ ਵਰਤੋਂ ਸੀਮਿਤ ਸਮੇਂ ਤੱਕ ਰੌਸ਼ਨੀ ’ਚ ਕੀਤਾ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ