ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਚਿੱਟੇ ਦੀ ਓਵਰਡੋਜ਼ ਨਾਲ 26 ਸਾਲਾ ਨੌਜਵਾਨ ਦੀ ਮੌਤ

Tuesday, Jan 24, 2023 - 01:24 AM (IST)

ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਚਿੱਟੇ ਦੀ ਓਵਰਡੋਜ਼ ਨਾਲ 26 ਸਾਲਾ ਨੌਜਵਾਨ ਦੀ ਮੌਤ

ਜੋਧਾਂ (ਸਰੋਏ)-ਭਿਆਨਕ ਨਸ਼ੇ ਚਿੱਟੇ ਦੀ ਵਰਤੋਂ ਕਾਰਨ ਨੌਜਵਾਨ ਆਏ ਦਿਨ ਮੌਤ ਦੇ ਮੂੰਹ ’ਚ ਜਾ ਰਹੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹੀ ਹੀ ਘਟਨਾ ਬੀਤੀ ਰਾਤ ਨੇੜਲੇ ਪਿੰਡ ਲੋਹਗੜ੍ਹ ਵਿਖੇ ਵਾਪਰੀ, ਜਿਸ ’ਚ 26 ਸਾਲਾ ਨੌਜਵਾਨ ਦੀ ਚਿੱਟੇ ਦਾ ਸੇਵਨ ਕਰਨ ਨਾਲ ਮੌਤ ਹੋ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਥਾਣੇ ’ਚ ਰੱਖ ਕੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਗੁਰਦਾਸ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਜਸਕਰਨ ਸਿੰਘ ਖ਼ਿਲਾਫ਼ ਕਾਰਵਾਈ ਕਰਨ ਲਈ ਜੋਧਾਂ ਪੁਲਸ ਥਾਣੇ ’ਚ ਰੋਸ ਪ੍ਰਦਰਸ਼ਨ ਵੀ ਕੀਤਾ।

 ਇਹ ਖ਼ਬਰ ਵੀ ਪੜ੍ਹੋ : ਪਤੀ ਨੇ ਕੁਹਾੜੀ ਨਾਲ ਪਤਨੀ, ਪੁੱਤ ਤੇ ਧੀ ਨੂੰ ਵੱਢ ਕੇ ਘਰ ’ਚ ਦੱਬਿਆ, ਦੋ ਮਹੀਨਿਆਂ ਬਾਅਦ ਜ਼ਮੀਨ ’ਚੋਂ ਕੱਢੀਆਂ ਲਾਸ਼ਾਂ

ਇਸ ਸਬੰਧੀ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਅਤੇ ਚਾਚਾ ਜਗਜੀਤ ਸਿੰਘ ਵਾਸੀ ਲੋਹਗੜ੍ਹ ਨੇ ਦੱਸਿਆ ਕਿ ਪਿੰਡ ’ਚ ਹੀ ਗੁਰਦਾਸ ਸਿੰਘ ਦੇ ਘਰ ਲੋਹੜੀ ਸਮਾਗਮ ’ਤੇ ਡੀ. ਜੇ. ਲੱਗਿਆ ਹੋਇਆ ਸੀ। ਰਾਤ ਸਮੇਂ ਪਿੰਡ ਵਾਸੀ ਗੁਰਦਾਸ ਸਿੰਘ ਅਤੇ ਉਸ ਦਾ ਰਿਸ਼ਤੇਦਾਰ ਜਸਕਰਨ ਸਿੰਘ ਮੇਰੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਸਾਡੀ ਟਾਟਾ ਏਸ ਗੱਡੀ ਸਮੇਤ ਲੈ ਗਏ ਪਰ ਕੁਝ ਸਮੇਂ ਬਾਅਦ ਹੀ ਘਰ ਕੋਲ ਹੀ ਖਾਲੀ ਪਲਾਟ ’ਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੇਰੇ ਪੁੱਤ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਇਕ ਹੋਰ ਕਾਂਗਰਸੀ ਵਿਧਾਇਕ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਫਾਰਮ ਹਾਊਸ ਤੇ ਸ਼ਾਪਿੰਗ ਕੰਪਲੈਕਸ ’ਤੇ ਛਾਪੇਮਾਰੀ

ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਬੇਟੇ ਗੁਰਪ੍ਰੀਤ ਸਿੰਘ ਦਾ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਉਸ ਦੇ ਡੇਢ ਕੁ ਸਾਲ ਦਾ ਬੇਟਾ ਵੀ ਹੈ। ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਗੁਰਪ੍ਰੀਤ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਦੋਵਾਂ ਹੀ ਵਿਅਕਤੀਆਂ ਗੁਰਦਾਸ ਸਿੰਘ ਅਤੇ ਜਸਕਰਨ ਸਿੰਘ ਖਿਲਾਫ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇ। ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਹਰਜਿੰਦਰ ਸਿੰਘ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਜੋ ਵੀ ਵਿਅਕਤੀ ਇਸ ’ਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪ੍ਰੇਮਜੀਤ ਹਸਪਤਾਲ ਸੁਧਾਰ ਭੇਜ ਦਿੱਤਾ ਗਿਆ।


author

Manoj

Content Editor

Related News