ਨਸ਼ੇ ਵਾਲੇ ਪਦਾਰਥਾਂ ਸਣੇ 4 ਗ੍ਰਿਫਤਾਰ

Sunday, Jul 01, 2018 - 06:12 AM (IST)

ਨਸ਼ੇ ਵਾਲੇ ਪਦਾਰਥਾਂ ਸਣੇ 4 ਗ੍ਰਿਫਤਾਰ

ਤਰਨਤਾਰਨ,  (ਰਾਜੂ)-  ਜ਼ਿਲਾ ਤਰਨਤਾਰਨ ਦੀ ਪੁਲਸ ਨੇ ਵੱਖ-ਵੱਖ ਥਾਣਿਅਾਂ  ਅਧੀਨ ਆਉਂਦੇ ਖੇਤਰਾਂ ’ਚ ਛਾਪੇਮਾਰੀ ਕਰ ਕੇ ਨਸ਼ੇ ਵਾਲੇ ਪਦਾਰਥਾਂ ਸਮੇਤ 4 ਵਿਅਕਤੀਆਂ  ਨੂੰ ਗ੍ਰਿਫਤਾਰ ਕਰਨ ’ਚ  ਸਫਲਤਾ  ਹਾਸਲ  ਕੀਤੀ ਹੈ।
   ਜਾਣਕਾਰੀ ਅਨੁਸਾਰ ਥਾਣਾ  ਸਦਰ ਪੱਟੀ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ  ਪਿੰਡ ਰਸੂਲਪੁਰ ਤੋਂ ਗੁਰਲਾਲ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਮੁਠਿਅਾਂਵਾਲਾ ਨੂੰ ਸ਼ੱਕ ਦੇ  ਆਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ  200 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ।® ਥਾਣਾ ਝਬਾਲ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਦੌਰਾਨ ਮੇਨ ਰੋਡ ਝਬਾਲ ਭਿੱਖੀਵਿੰਡ ਤੋਂ ਸਾਹਿਲ ਸੁਰਜਨ ਪੁੱਤਰ ਕੁਲਦੀਪ ਸਿੰਘ ਵਾਸੀ ਮੁਹੱਲਾ ਦਾਰਾ ਸਲਾਮ ਬਟਾਲਾ ਹਾਲ ਵਾਸੀ ਮੰਦਰ ਭਾਵਰਿਆਂਣੀ ਸਮਾਧ ਬਾਬਾ ਵੈਰਾ ਜੀ ਮੀਆਂਪੁਰ ਨੂੰ ਸ਼ੱਕ ਦੇ  ਆਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ।
 ®ਥਾਣਾ ਸਦਰ ਪੱਟੀ ਦੇ ਏ. ਐੱਸ. ਆਈ. ਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ  ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਕੁੱਤੀਵਾਲਾ ਤੋਂ  ਗੁਰਵਿੰਦਰ ਸਿੰਘ ਪੁੱਤਰ ਸਵ. ਕਾਬਲ ਸਿੰਘ ਵਾਸੀ ਕੁੱਤੀਵਾਲਾ ਨੂੰ ਸ਼ੱਕ ਦੇ  ਆਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 140 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ। ®ਇਸੇ ਤਰ੍ਹਾਂ ਥਾਣਾ ਕੱਚਾ-ਪੱਕਾ ਦੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਦੌਰਾਨ  ਪੁਲ ਸੂਆ ਭੈਣੀਗੁਰਮੁੱਖਾ ਤੋਂ ਸਲਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਸਾਵਨ ਸਿੰਘ ਵਾਸੀ ਭੈਣੀ ਗੁਰਮੁੱਖ ਸਿੰਘ ਨੂੰ ਸ਼ੱਕ ਦੇ  ਆਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 1025 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ  ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


Related News