ਨਸ਼ੇ ਦਾ ਟੀਕਾ ਲੱਗਣ ਨਾਲ 1 ਵਿਅਕਤੀ ਦੀ ਮੌਤ
Sunday, Aug 19, 2018 - 01:07 AM (IST)

ਫਿਰੋਜ਼ਪੁਰ, (ਕੁਮਾਰ, ਮਨਦੀਪ)–ਜ਼ਿਲਾ ਫਿਰੋਜ਼ਪੁਰ ’ਚ ਨਸ਼ੇ ਦੀ ਓਵਰਡੋਜ ਨਾਲ ਮੌਤ ਹੋੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅੱਜ ਫਿਰੋਜ਼ਪੁਰ ਦੇ ਪਿੰਡ ਕਟੋਰਾ ਦੇ ਇਕ ਕਰੀਬ 40 ਸਾਲਾ ਵਿਅਕਤੀ ਦੀ ਨਸ਼ੇ ਦਾ ਟੀਕਾ ਲੱਗਣ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਪਿੰਡ ਲੰਗੇਆਣਾ ’ਚ ਇਕ ਸਰਵਨ ਸਿੰਘ ਨਾਮ ਦੇ ਵਿਅਕਤੀ ਦੀ ਲਾਸ਼ ਸੂਏ ਦੇ ਕੋਲੋਂ ਮਿਲੀ ਹੈ, ਜਿਸਦੇ ਹੱਥ ’ਚ ਟੀਕਾ ਫਡ਼ਿਆ ਹੋਇਆ ਹੈ। ਥਾਣਾ ਆਰਿਫ ਕੇ ਦੇ ਐੱਸ. ਐੱਚ. ਓ. ਮੋਹਿਤ ਧਵਨ ਨੇ ਦੱਸਿਆ ਕਿ ਮ੍ਰਿਤਕ ਸਰਵਨ ਸਿੰਘ ਦੀ ਲਾਸ਼ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਭੇਜੀ ਗਈ ਹੈ ਅਤੇ ਪੁਲਸ ਸਰਵਨ ਸਿੰਘ ਦੀ ਮੌਤ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾ ਅਤੇ ਨਸ਼ਾ ਜਿਸ ਵਿਅਕਤੀ ਨੇ ਵੀ ਦਿੱਤਾ ਹੋਵੇਗਾ, ਜਾਂਚ ’ਚ ਉਸਦਾ ਪਤਾ ਚੱਲਣ ’ਤੇ ਉਸ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ।