ਨਸ਼ੇ ਦੇ ਦੈਂਤ ਨੇ ਨਿਗਲਿਆ 15 ਸਾਲਾ ਮੁੰਡਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Friday, Jul 09, 2021 - 12:57 PM (IST)
ਲੰਬੀ,ਮਲੋਟ (ਜੁਨੇਜਾ, ਗੋਇਲ): ਬੀਤੀ ਸ਼ਾਮ ਲੰਬੀ ਹਲਕੇ ਦੇ ਪਿੰਡ ਤੱਪਾ ਖੇੜਾ ਵਿਖੇ ਇਕ 15 ਸਾਲਾ ਦੇ ਮੁੰਡੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਇਹ ਮੁੰਡਾ ਗਲੀ ਵਿਚ ਡਿੱਗਾ ਪਿਆ ਸੀ ਅਤੇ ਉਸਦੀ ਬਾਂਹ ’ਚੋਂ ਖੂਨ ਆ ਰਿਹਾ ਸੀ ਜਿਸ ਕਰਕੇ ਸਮਝਿਆ ਜਾ ਰਿਹਾ ਹੈ ਕਿ ਉਸ ਨੇ ਨਸ਼ੇ ਦਾ ਇੰਜੈਕਸ਼ਨ ਲਾਇਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਲ਼ਖਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਗਰੀਬ ਪਰਿਵਾਰ ਦਾ ਮੁੰਡਾ ਹੈ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਮਨਜਿੰਦਰ ਮੰਨਾ ਨੇ ਫੇਸਬੁੱਕ 'ਤੇ ਲਈ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜ਼ਿੰਮੇਵਾਰੀ, ਕੀਤੇ ਹੋਰ ਵੀ ਖ਼ੁਲਾਸੇ
ਉਧਰ ਇਸ ਮੌਕੇ ਕੁਝ ਪਿੰਡ ਵਾਸੀਆਂ ਦਾ ਕਹਿਣਾ ਸੀ ਨਸ਼ਾ ਵੇਚਣ ਵਾਲਿਆਂ ਦੀ ਭਰਮਾਰ ਹੈ, ਜਿਸ ਕਰਕੇ ਨੌਜਵਾਨ ਵਰਗ ਨਸ਼ੇ ਦੀ ਲਪੇਟ ਵਿਚ ਆ ਰਿਹਾ ਹੈ। ਇਸ ਸਬੰਧੀ ਐੱਸ.ਐੱਚ.ਓ. ਚੰਦਰ ਸ਼ੇਖਰ ਦਾ ਕਹਿਣਾ ਹੈ ਮ੍ਰਿਤਕ ਦੇ ਪਰਿਵਾਰ ਨੇ ਉਨ੍ਹਾਂ ਨੂੰ ਇਸ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ। ਪਰ ਪੁਲਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਹੈ। ਉਧਰ ਪੁਲਸ ਨੂੰ ਸ਼ਿਕਵਾ ਹੈ ਕਿ ਲੋਕਾਂ ਵੱਲੋਂ ਨਸ਼ੇ ਵਿਰੁੱਧ ਪੂਰਨ ਸਹਿਯੋਗ ਨਹੀਂ ਦਿੱਤਾ ਜਾਂਦਾ। ਇਸ ਸਬੰਧੀ ਪਿੰਡ ਦੇ ਨੌਜਵਾਨਾਂ ਦਾ ਇਹ ਵੀ ਕਹਿਣਾ ਜਿੰਨੀ ਦੇਰ ਪਿੰਡਾਂ ਦੇ ਲੋਕ ਨਸ਼ੇ ਵਿਰੁੱਧ ਖੇਮਾਖੇੜਾ , ਸ਼ਾਮ ਖੇੜਾ, ਢਾਣੀ ਕੁੰਦਨ ਸਿੰਘ ਸਮੇਤ ਪਿੰਡਾਂ ਕਮੇਟੀਆਂ ਨਹੀਂ ਬਨਾਉਂਦੇ ਉਨੀ ਦੇਰ ਪੁਲਸ ਲਈ ਨਸ਼ਾ ਤਸਕਰਾਂ ਤੇ ਨੱਥ ਪਾਉਣਾ ਸੌਖਾ ਨਹੀਂ। ਇਸ ਦੇ ਨਾਲ ਹੀ ਨਸ਼ੇ ਵਿਚ ਲਿਪਤ ਨੌਜਵਾਨਾਂ ਦੇ ਪਰਿਵਾਰ ਵੀ ਆਪਣੀ ਜਿੰਮੇਵਾਰੀ ਸਮਝਣ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੇ ਚੱਲਦਿਆਂ ਲੀਡਰਾਂ ਲਈ ਨਵੀਂ ਚਿੰਤਾ, ਪਿੰਡਾਂ 'ਚ ਲੱਗਣ ਲੱਗੇ 'ਐਂਟਰੀ ਬੈਨ' ਦੇ ਫਲੈਕਸ