ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ 3 ਔਰਤਾਂ ਸਮੇਤ 4 ਵਿਰੁੱਧ ਮਾਮਲਾ ਦਰਜ
Wednesday, Dec 21, 2022 - 06:01 PM (IST)
ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਹੇਠ 3 ਔਰਤਾਂ ਸਮੇਤ ਕੁੱਲ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪਹਿਲੇ ਕੇਸ ’ਚ ਥਾਣਾ ਕੋਤਵਾਲੀ ਪੁਲਸ ਨੇ ਗੇਜਾ ਪਤਨੀ ਰੂਪ ਚੰਦ ਵਾਸੀ ਗੋਪਾਲ ਕਾਲੋਨੀ ਪਟਿਆਲਾ ਨੂੰ 600 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਐੱਸ. ਆਈ. ਮੇਵਾ ਸਿੰਘ ਪੁਲਸ ਪਾਰਟੀ ਸਮੇਤ ਗੋਪਾਲ ਕਾਲੋਨੀ ਨੇੜੇ ਗਊਸ਼ਾਲਾ ਰੋਡ ਪਟਿਆਲਾ ਵਿਖੇ ਮੌਜੂਦ ਸੀ। ਉਕਤ ਔਰਤਾਂ ਨੂੰ ਜਦੋਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਸ ਕੋਲੋਂ 600 ਗ੍ਰਾਮ ਗਾਂਜਾ ਬਰਾਮਦ ਹੋਇਆ।
ਦੂਜੇ ਕੇਸ ’ਚ ਥਾਣਾ ਕੋਤਵਾਲੀ ਦੀ ਹੀ ਪੁਲਸ ਨੇ ਰਾਜ ਕੁਮਾਰੀ ਪਤਨੀ ਸੋਨੂੰ ਵਾਸੀ ਗੋਪਾਲ ਕਾਲੋਨੀ ਪਟਿਆਲਾ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦਾਅਵਾ ਕੀਤਾ ਕਿ ਇੰਸਪੈਕਟਰ ਪਰਮਜੀਤ ਕੌਰ ਪੁਲਸ ਪਾਰਟੀ ਸਮੇਤ ਸ਼੍ਰੀ ਹਨੂੰਮਾਨ ਮੰਦਿਰ ਚੌਰਾ ਰੋਡ ਪਟਿਆਲਾ ਕੋਲ ਮੌਜੂਦ ਸਨ, ਜਿਥੇ ਉਕਤ ਮਹਿਲ ਨੂੰ ਜਦੋਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਸ ਕੋਲੋਂ 400 ਗ੍ਰਾਮ ਗਾਂਜਾ ਬਰਾਮਦ ਹੋਇਆ।
ਤੀਸਰੇ ਕੇਸ ’ਚ ਥਾਣਾ ਪਸਿਆਣਾ ਪੁਲਸ ਨੇ ਐੱਸ. ਐੱਚ. ਓ. ਅੰਕੁਰਦੀਪ ਸਿੰਘ ਦੀ ਅਗਵਾਈ ਹੇਠ ਅਮਰਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਰਾਜਗੜ੍ਹ ਥਾਣਾ ਪਸਿਆਣਾ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਚਮਕੌਰ ਸਿੰਘ ਪੁਲਸ ਪਾਰਟੀ ਸਮੇਤ ਜਾਹਲਾਂ ਰੋਡ ਵਿਖੇ ਮੌਜੂਦ ਸੀ। ਮਿਲੀ ਸੂਚਨਾ ਦੇ ਆਧਾਰ ’ਤੇ ਜਦੋਂ ਉਕਤ ਮਹਿਲਾ ਦੇ ਘਰ ਰੇਡ ਕੀਤੀ ਤਾਂ ਸ਼ਰਾਬ ਦੀਆਂ 41 ਬੋਤਲਾਂ ਬਰਾਮਦ ਹੋਈਆਂ। ਚੌਥੇ ਕੇਸ ’ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਐੱਸ. ਐੱਚ. ਓ. ਅੰਮ੍ਰਿਤਬੀਰ ਸਿੰਘ ਦੀ ਅਗਵਾਈ ਹੇਠ ਰਣਧੀਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਚੌਰਾ ਨੇੜੇ ਗੁੱਗਾਮਾੜੀ ਥਾਣਾ ਅਰਬਨ ਐਸਟੇਟ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਹੌਲਦਾਰ ਵਿਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਸਨੌਰ ਰੋਡ ਨੇੜੇ ਗੁੱਗਾ ਮਾੜੀ ਕੋਲ ਮੌਜੂਦ ਸੀ, ਜਿਥੇ ਉਕਤ ਵਿਅਕਤੀ ਨੂੰ ਗੱਡੀ ’ਚ ਆਉਂਦੇ ਨੂੰ ਜਦੋਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਸ ਕੋਲੋਂ ਸ਼ਰਾਬ ਦੀਆਂ 60 ਬੋਤਲਾਂ ਬਰਾਮਦ ਹੋਈਆਂ।