ਨੈਸ਼ਨਲ ਕ੍ਰਾਈਮ ਬਿਓਰੋ ਦੇ ਆਂਕੜਿਆਂ ''ਚ ''ਚੰਡੀਗੜ੍ਹ'' ਸ਼ਹਿਰ ਬਾਰੇ ਹੋਇਆ ਹੈਰਾਨ ਕਰਦਾ ਖੁਲਾਸਾ

11/13/2017 10:22:57 AM

ਪੰਚਕੂਲਾ (ਧਰਣੀ) : ਸਿਟੀ ਬਿਊਟੀਫੁੱਲ 'ਚ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਕਾਫੀ ਵਾਧਾ ਹੋਇਆ ਹੈ। ਇਹ ਖੁਲਾਸਾ ਨੈਸ਼ਨਲ ਕ੍ਰਾਈਮ ਬਿਓਰੋ ਦੇ ਆਂਕੜਿਆਂ ਤੋਂ ਹੋਇਆ ਹੈ। ਪਿਛਲੇ ਸਾਲ 12 ਮਹੀਨਿਆਿਂ 'ਚ ਐੱਨ. ਡੀ. ਪੀ. ਐੱਸ. ਦੇ ਮਾਮਲਿਆਂ 'ਚ ਜਿੱਥੇ 144 ਐੱਫ. ਆਈ. ਆਰ. ਦਰਜ ਕਰਕੇ 155 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉੱਥੇ ਹੀ ਇਸ ਸਾਲ 8 ਮਹੀਨਿਆਂ 'ਚ ਹੀ ਐੱਨ. ਡੀ. ਪੀ. ਐੱਸ. ਦੇ 165 ਮਾਮਲੇ ਦਰਜ ਹੋ ਚੁੱਕੇ ਹਨ ਅਤੇ 168 ਦੀ ਗ੍ਰਿਫਤਾਰੀ ਹੋਈ ਹੈ। ਗ੍ਰਿਫਤਾਰੀਆਂ ਅਤੇ ਦਰਜ ਮਾਮਲਿਆਂ ਦੀ ਇਹ ਜਾਣਕਾਰੀ ਚੰਡੀਗੜ੍ਹ ਦੇ ਗ੍ਰਹਿ ਸੱਕਤਰ ਨੇ ਹਾਈਕੋਰਟ ਨੂੰ ਦਿੱਤੀ ਹੈ। ਹਾਈਕੋਰਟ ਨੇ ਕਿਹਾ ਕਿ ਇਹ ਆਂਕੜੇ ਹੀ ਦੱਸ ਰਹੇ ਹਨ ਕਿ ਸ਼ਹਿਰ 'ਚ ਡਰੱਗ  ਤਸਕਰੀ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਹਾਈਕੋਰਟ ਨੂੰ ਸਹਿਯੋਗ ਦੇ ਰਹੇ ਡਾ. ਆਦਿੱਤਿਆ ਅਵਿਨਾਸ਼ ਕੌਸ਼ਿਕ ਨੇ ਹਾਈਕੋਰਟ ਨੂੰ ਦੱਸਿਆ ਕਿ ਨੈਸ਼ਨਲ ਕ੍ਰਾਈਮ ਬਿਓਰੋ ਦੇ ਆਂਕੜਆਿਂ 'ਚ ਵੀ ਇਹ ਖੁਲਾਸ ਹੋ ਰਿਹਾ ਹੈ, ਜਿਸ ਦੇ ਕਈ ਕਾਰਨ ਹੋ ਸਕਦੇ ਹਨ।


Related News