ਨਸ਼ਾ ਸਮੱਗਲਿੰਗ ''ਚ ਪੰਜਾਬ ਬਣਿਆ ਦੇਸ਼ ਭਰ ''ਚ ਮੋਹਰੀ

12/13/2019 1:21:27 AM

ਲੁਧਿਆਣਾ,(ਨਵੀਨ) : ਪੰਜਾਬ ਪੰਜ ਦਰਿਆਵਾਂ ਦੀ ਧਰਤੀ 'ਤੇ ਹੁਣ ਨਸ਼ੇ ਦੇ ਵਗਦੇ ਛੇਵੇਂ ਦਰਿਆ ਨੇ ਇੱਥੋਂ ਦੀ ਜਵਾਨੀ ਨੂੰ ਰੋੜ੍ਹ ਕੇ ਰੱਖ ਦਿੱਤਾ ਹੈ। ਲਗਭਗ ਹਰ ਥਾਂ ਕੋਈ ਨਾ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ। ਨਸ਼ਾ ਪੰਜਾਬ ਦੇ ਲੋਕਾਂ ਅੰਦਰ ਇੰਨਾ ਘਰ ਕਰ ਚੁੱਕਾ ਹੈ ਕਿ ਉਹ ਆਪਣੀ ਸੋਚਣ-ਸਮਝਣ ਦੀ ਸ਼ਕਤੀ ਵੀ ਗੁਆ ਚੁੱਕੇ ਹਨ। ਪੰਜਾਬ 'ਚ ਨਸ਼ੇ ਦੇ ਹਾਲਾਤ ਬਹੁਤ ਖਰਾਬ ਹਨ। ਗ੍ਰਹਿ ਮੰਤਰਾਲਾ ਵੱਲੋਂ ਜਾਰੀ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੂਰੇ ਦੇਸ਼ ਵਿਚ ਸਭ ਤੋਂ ਵੱਧ ਨਸ਼ਾ ਸਮੱਗਲਿੰਗ ਪੰਜਾਬ 'ਚ ਹੀ ਹੈ। ਪਿਛਲੇ 4 ਸਾਲਾਂ 'ਚ 46,909 ਸਮੱਗਲਰ ਪੰਜਾਬ 'ਚ ਗ੍ਰਿਫਤਾਰ ਹੋਏ ਹਨ ਅਤੇ ਇਹ ਗ੍ਰਿਫਤਾਰੀਆਂ ਸਾਲ 2015 ਤੋਂ 2018 ਵਿਚਕਾਰ ਹੋਈਆਂ ਹਨ। ਇਸੇ ਤਰ੍ਹਾਂ ਸਾਲ 2018 'ਚ ਨਸ਼ਾ ਸਮੱਗਲਰਾਂ ਕੋਲੋਂ 21199 ਕਿਲੋ ਗਾਂਜਾ, 127 ਕਿਲੋ ਅਫੀਮ, 481 ਕਿਲੋ ਹੈਰੋਇਨ, 57,400 ਕਿਲੋ ਚੂਰਾ-ਪੋਸਤ ਅਤੇ 83 ਲੱਖ ਦੇ ਕਰੀਬ ਨਸ਼ੇ ਦੇ ਕੈਪਸੂਲ ਫੜੇ ਗਏ ਹਨ। ਇਸੇ ਤਰ੍ਹਾਂ ਸਾਲ 2017 'ਚ ਨਸ਼ਾ ਸਮੱਗਲਰਾਂ ਕੋਲੋਂ 1871 ਕਿਲੋ ਗਾਂਜਾ, 406 ਕਿਲੋ ਹੈਰੋਇਨ, 129 ਕਿਲੋ ਅਫੀਮ, 505 ਕਿਲੋ ਅਫੀਮ, 41,746 ਕਿਲੋ ਚੂਰਾ-ਪੋਸਤ ਅਤੇ 35 ਲੱਖ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਗ੍ਰਹਿ ਮੰਤਰਾਲਾ ਵੱਲੋਂ ਜਾਰੀ ਕੀਤੇ ਇਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਕਿੰਨਾ ਵਧ ਰਿਹਾ ਹੈ।


Related News