‘ਛੱਡ ਨਸ਼ੇ ਘਰ ਮੁਡ਼ਿਆ ਯਾਰਾ, ਤੂੰ ਮਾਪਿਆਂ ਦਾ ਬਣੀ ਸਹਾਰਾ’

Saturday, Jul 07, 2018 - 12:23 AM (IST)

‘ਛੱਡ ਨਸ਼ੇ ਘਰ ਮੁਡ਼ਿਆ ਯਾਰਾ, ਤੂੰ ਮਾਪਿਆਂ ਦਾ ਬਣੀ ਸਹਾਰਾ’

ਮੁੱਦਕੀ(ਰੰਮੀ ਗਿੱਲ)–ਪੰਜਾਬ ’ਚ ਚਿੱਟੇ ਨਸ਼ੇ ਦੀ ਵਰਤੋਂ ਕਰ ਕੇ ਸੈਂਕਡ਼ਿਆਂ ਦੀ ਗਿਣਤੀ ’ਚ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਪਿਛਲੇ ਕੁਝ ਦਿਨਾਂ ਤੋਂ ਇਸੇ ਚਿੱਟੇ ਨਸ਼ੇ ਦੀ ਵਜ੍ਹਾ ਕਰ ਕੇ  ਕਈ ਨੌਜਵਾਨ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਪਿੰਡਾਂ   ਦੇ ਲੋਕ ਆਪਣੇ ਘਰਾਂ ’ਚੋਂ ਨਿਕਲ ਕੇ ਨਸ਼ਾ ਸਮੱਗਲਰਾਂ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸਮਾਜ ਸੇਵੀ ਜਥੇਬੰਦੀਆਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਪੀਡ਼੍ਹੀ ਨੂੰ ਨਸ਼ੇ ਦੀ ਦਲ-ਦਲ ਵਿਚ ਮਰਨ ਨਹੀਂ ਦੇਣਗੇ। ਨਸ਼ਾ ਸਮੱਗਲਰਾਂ ਅਤੇ ਸਰਕਾਰ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਮਾਰਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਤੋਂ ਸ਼ੁਰੂ ਹੋ ਕੇ ਕਸਬੇ ਦੀਆਂ ਗਲੀਆਂ-ਬਾਜ਼ਾਰਾਂ ’ਚੋਂ ਹੁੰਦਾ ਹੋਇਆ ਸਮਾਪਤ ਹੋਇਆ। ਰੋਸ ਮਾਰਚ ਦੌਰਾਨ ਨੌਜਵਾਨਾਂ   ਨੇ  ‘ਛੱਡ ਨਸ਼ੇ ਘਰ ਮੁਡ਼ਿਆ ਯਾਰਾ, ਤੂੰ ਮਾਪਿਆਂ ਦਾ ਬਣੀ ਸਹਾਰਾ’ ਦੇ ਲੋਗੋ ਵਾਲੀਆਂ ਭਾਵੁਕ ਅਪੀਲ ਕਰਦੀਆਂ ਹੋਈਆਂ ਤਖਤੀਆਂ ਵੀ ਫਡ਼ੀਆਂ ਹੋਈਆਂ ਸਨ। ਇਸ ਮੌਕੇ ਦੀਦਾਰ ਸਿੰਘ ਮੁੱਦਕੀ ਅਤੇ ਭੁਪਿੰਦਰ ਸਿੰਘ ਤੋਂ ਇਲਾਵਾ ਹੋਰਾਂ ਨੇ ਵੀ ਸੰਬੋਧਨ ਕੀਤਾ। 
 


Related News