ਜੇਲ੍ਹ ’ਚ ਕੈਦੀ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ, ਮਾਮਲਾ ਦਰਜ
Wednesday, May 11, 2022 - 11:50 PM (IST)
ਲੁਧਿਆਣਾ (ਸਿਆਲ)-ਸੈਂਟਰਲ ਜੇਲ ’ਚ ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਚਲਾਈ ਗਈ ਤਲਾਸ਼ੀ ਮੁਹਿੰਮ ’ਚ ਜੇਲ੍ਹ ਸਟਾਫ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਇਕ ਕੈਦੀ ਤੋਂ ਸੰਤਰੀ ਰੰਗ ਦੀਆਂ 170 ਗੋਲੀਆਂ ਬਰਾਮਦ ਹੋਈਆਂ। ਇਸ ਦੀ ਸੂਚਨਾ ਤੁਰੰਤ ਸਹਾਇਕ ਸੁਪਰਡੈਂਟ ਸੁਖਪਾਲ ਸਿੰਘ ਨੂੰ ਦਿੱਤੀ ਗਈ, ਜਿਸ ’ਤੇ ਮੁਲਜ਼ਮ ਕੈਦੀ ’ਤੇ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ :- DRI ਨੇ ਇਕ ਵੱਡੇ ਡਰੱਗ ਨੈਕਸਸ ਦਾ ਪਰਦਾਫਾਸ਼ ਕਰਦਿਆਂ 434 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ
ਪੁਲਸ ਜਾਂਚ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਨਸ਼ੇ ਵਾਲੀਆਂ ਗੋਲੀਆਂ ਨਾਲ ਫੜੇ ਗਏ ਮੁਲਜ਼ਮ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਨਿਵਾਸੀ ਹਵਾਲਾਤੀ ਸੰਦੀਪ ਸਿੰਘ ਦੇ ਰੂਪ ’ਚ ਹੋਈ ਹੈ, ਜਿਸ ’ਤੇ ਥਾਣਾ ਟਿੱਬਾ 'ਚ ਧਾਰਾ 363,366-ਏ ਅਤੇ ਪੋਸਕੋ ਐਕਟ ਤਹਿਤ ਪਰਚਾ ਦਰਜ ਹੋਣ ਕਾਰਨ ਜੇਲ੍ਹ 'ਚ ਬੰਦ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਕਤ ਮੁਲਜ਼ਮ ’ਤੇ ਨਸ਼ੇ ਦਾ ਕੇਸ ਦਰਜ ਹੋਇਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ :- ਫੌਜ ਦੇ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਾਤ 'ਚ ਮਲੋਟ 'ਚ ਕਰਨੀ ਪਈ ਲੈਂਡਿੰਗ
ਪਹਿਲਾਂ ਵੀ ਮੁਲਜ਼ਮ ਤੋਂ ਹੋ ਚੁੱਕੀਆਂ ਹਨ 653 ਗੋਲੀਆਂ ਬਰਾਮਦ
ਦੂਜੇ ਪਾਸੇ ਪਤਾ ਲੱਗਾ ਕਿ ਜਿਸ ਮੁਲਜ਼ਮ ’ਤੇ ਨਸ਼ੇ ਵਾਲੀਆਂ ਗੋਲੀਆਂ ਮਿਲਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਉਸ ’ਤੇ ਪਹਿਲਾਂ ਵੀ ਥਾਣਾ ਡਵੀਜ਼ਨ ਨੰ. 7 'ਚ 653 ਨਸ਼ੇ ਵਾਲੀਆਂ ਗੋਲੀਆਂ ਮਿਲਣ ਦਾ ਪਰਚਾ ਦਰਜ ਹੈ, ਜਿਸ ਤੋਂ ਚਰਚਾ ਛਿੜੀ ਹੈ ਕਿ ਜੇਲ੍ਹ ’ਚ ਇਨ੍ਹਾਂ ਕੈਦੀਆਂ ਤੱਕ ਇੰਨੀ ਭਾਰੀ ਮਾਤਰਾ ’ਚ ਨਸ਼ਾ ਕਿਵੇਂ ਸਪਲਾਈ ਹੋ ਰਿਹਾ ਹੈ ਕਿਉਂਕਿ ਜੇਲ੍ਹ ਦੇ ਮੁੱਖ ਦਰਵਾਜ਼ੇ ਸਮੇਤ ਜੇਲ੍ਹ ਦੀ ਕੰਧ ਦੇ ਆਸ-ਪਾਸ ਸਖ਼ਤ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ :- ਸੋਮਾਲੀਆ 'ਚ ਆਤਮਘਾਤੀ ਬੰਬ ਧਮਾਕਾ, 4 ਲੋਕਾਂ ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ