CIA ਸਟਾਫ ਵੱਲੋਂ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ
Saturday, May 23, 2020 - 04:50 PM (IST)
ਜਲਾਲਾਬਾਦ (ਨਿਖੰਜ,ਜਤਿੰਦਰ)— ਨਸ਼ੇ ਨੂੰ ਠੱਲ੍ਹ ਪਾਉਣ ਲਈ ਵਿੱਢੀ ਗਈ ਮਹਿੰਮ ਦੇ ਤਹਿਤ ਸੀ. ਆਈ. ਏ. ਸਟਾਫ ਫਾਜ਼ਿਲਕਾ ਨੇ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਖਬਰੀ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਸੀ. ਆਈ. ਏ. ਸਟਾਫ ਫਾਜ਼ਿਲਕਾ ਨੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ 3 ਨਸ਼ਾ ਤਸਕਰਾਂ 'ਚੋਂ 2 ਨੂੰ ਮੌਕੇ 'ਤੇ ਗ੍ਰਿਫਤਾਰ ਕਰਕੇ 80ਹਜ਼ਾਰ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸੀ.ਆਈ ਸਟਾਫ ਫਾਜ਼ਿਲਕਾ ਦੇ ਐੱਸ. ਆਈ. ਰਮੇਸ਼ ਕੁਮਾਰ ਨੇੜੇ ਭੋਲੀ ਬਾਣੀਆ ਸ਼ੈਲਰ ਸ੍ਰੀ ਮੁਕਤਸਰ ਸਾਹਿਬ ਰੋਡ ਜਲਾਲਾਬਾਦ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪੁਲਸ ਪਾਰਟੀ ਸਣੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਪ੍ਰਿੰਸ ਪਰੂਥੀ ਪੁੱਤਰ ਰਤਨ ਲਾਲ, ਗੌਰਵ ਪਰੂਥੀ ਪੁੱਤਰ ਰਤਨ ਲਾਲ ਵਾਸੀਆਨ ਦਸਮੇਸ਼ ਨਗਰੀ ਜਲਾਲਾਬਾਦ ਗੌਰਵ ਮੈਡੀਕਲ ਦੀ ਆੜ 'ਚ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ।
ਇਸ ਨਸ਼ਾ ਤਸਕਰ ਗਿਰੋਹ ਦਾ ਇਕ ਹੋਰ ਮੈਂਬਰ ਪਰਮਜੀਤ ਸਿੰਘ ਊਰਫ ਪੰਮਾ ਪੁੱਤਰ ਫੌਜਾਂ ਸਿੰਘ ਵਾਸੀ ਟਿਵਾਣਾ ਕਲਾਂ ਇਨ੍ਹਾਂ ਪਾਸੋਂ ਗੋਲੀਆਂ ਖਰੀਦ ਕੇ ਪਿੰਡਾਂ 'ਚ ਵੇਚਣ ਦਾ ਆਦੀ ਹੈ ਅਤੇ ਜੋ ਕਿ ਅੱਜ ਵੀ ਪਰਮਜੀਤ ਸਿੰਘ ਊਰਫ ਪੰਮਾ ਇਨ੍ਹਾਂ ਦੇ ਬਣੇ ਗੈਰਜ 'ਚ ਨਸ਼ੀਲੀਆਂ ਗੋਲੀਆਂ ਖਰੀਦ ਕਰਨ ਲਈ ਗਿਆ ਹੋਇਆ ਹੈ, ਜੇਕਰ ਹੁਣੇ ਭੋਲੀ ਬਾਣੀਆ ਦੇ ਸ਼ੈਲਰ ਕੋਲ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਤਿੰਨੋ ਦੋਸ਼ੀ ਰੰਗੇ ਹੱਥੀ ਕਾਬੂ ਆ ਸਕਦੇ ਹਨ।
ਸੀ. ਆਈ ਸਟਾਫ ਫਾਜ਼ਿਲਕਾ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਦੋਸ਼ੀਆਂ 'ਚੋਂ ਗੌਰਵ ਪਰੂਥੀ ਅਤੇ ਪਰਮਜੀਤ ਸਿੰਘ ਊਰੇ ਪੰਮਾ ਵਾਸੀ ਆਨ ਟਿਵਾਣਾ ਕਲਾਂ ਨੂੰ 80 ਹਜ਼ਾਰ ਨਸ਼ੀਲਿਆਂ ਗੋਲੀਆਂ ਸਣੇ ਕਾਬੂ ਕਰਕੇ ਥਾਣਾ ਸਿਟੀ ਜਲਾਲਾਬਾਦ ਵਿਖੇ ਐੱਨ. ਡੀ. ਪੀ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਤੋਂ ਹੋਰ ਤਫਤੀਸ਼ ਜਾਰੀ ਹੈ।