ਨਸ਼ੇ ਦੇ ਟੀਕੇ ਨੇ ਬੁਝਾਇਅਾ ਇਕ ਹੋਰ ਘਰ ਦਾ ਚਿਰਾਗ

Friday, Jun 29, 2018 - 03:21 AM (IST)

ਨਸ਼ੇ ਦੇ ਟੀਕੇ ਨੇ ਬੁਝਾਇਅਾ ਇਕ ਹੋਰ ਘਰ ਦਾ ਚਿਰਾਗ

ਝਬਾਲ, (ਨਰਿੰਦਰ)- ਜ਼ਿਲਾ ਤਰਨਤਾਰਨ ’ਚ ਨਸ਼ਿਆਂ ਕਾਰਨ ਨੌਜਵਾਨਾਂ ਦੇ ਮਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜੇ ਪਿਛਲੇ ਦਿਨੀਂ ਪਿੰਡ ਐਮਾਂ ਅਤੇ ਢੋਟੀਆਂ ਵਿਖੇ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੀ ਸਿਆਹੀ ਅਜੇ ਅਖਬਾਰਾਂ ’ਚੋਂ ਸੁੱਕੀ ਨਹੀਂ ਕਿ ਥਾਣਾ ਝਬਾਲ ਦੇ ਪਿੰਡ ਮੰਨਣ ਵਿਖੇ ਅੱਜ ਸ਼ਾਮ ਇਕ ਹੋਰ 20-22 ਸਾਲਾ ਨੌਜਵਾਨ ਨਸ਼ਿਆਂ ਦੀ ਭੇਟ ਚਡ਼੍ਹ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਹੀਰਾ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਕਿਤੇ ਕੰਮਕਾਰ ਲਈ ਬਾਹਰ ਗਿਆ ਤਾਂ  ਉਸ  ਦਾ ਲਡ਼ਕਾ ਹਰਪਾਲ ਸਿੰਘ ਲੈਟਰੀਨ ਦੇ ਬਹਾਨੇ ਟਾਇਲਟ ’ਚ ਵਡ਼ ਗਿਆ। ਜਦੋਂ ਕਾਫੀ ਚਿਰ  ਉਹ ਬਾਹਰ ਨਾ ਆਇਆ ਤਾਂ ਉਸਦੀ ਮਾਤਾ ਜਸਬੀਰ ਕੌਰ ਨੇ ਉਸ ਨੂੰ ਅਾਵਾਜ਼ਾਂ ਮਾਰੀਆਂ ਪਰ ਅੱਗੋਂ ਕੋਈ ਜਵਾਬ  ਨਾ  ਆਇਆ। ਮ੍ਰਿਤਕ ਦੀ ਮਾਤਾ  ਨੇ ਗੁਅਾਂਢੀਆਂ ਦੀ ਸਹਾਇਤਾ ਨਾਲ ਟਾਇਲਟ ਦਾ ਦਰਵਾਜ਼ਾ ਤੋਡ਼ ਕੇ ਅੰਦਰ ਵੇਖਿਆ ਤਾਂ ਹਰਪਾਲ ਸਿੰਘ ਮ੍ਰਿਤਕ ਹਾਲਤ ’ਚ ਪਿਆ ਸੀ, ਜਿਸ ਨੇ ਆਪਣੇ ਨਸ਼ੇ ਦਾ ਟੀਕਾ ਲਾਇਆ  ਹੋਇਆ  ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਪਾਲ ਸਿੰਘ ਅਜੇ ਕੁਆਰਾ ਸੀ ਅਤੇ ਡਰਾਈਵਰੀ ਕਰਦਾ ਸੀ।
ਇਸ ਸਬੰਧੀ ਡੀ. ਸੀ. ਪ੍ਰਦੀਪ ਕੁਮਾਰ ਸੱਭਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
 


Related News