ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
Monday, Mar 12, 2018 - 06:58 AM (IST)
ਅੰਮ੍ਰਿਤਸਰ/ਮਜੀਠਾ/ ਅਜਨਾਲਾ, (ਅਰੁਣ, ਸਰਬਜੀਤ, ਰਮਨਦੀਪ)- ਕੰਟੋਨਮੈਂਟ ਥਾਣੇ ਦੀ ਪੁਲਸ ਨੇ ਛਾਪਾ ਮਾਰਦਿਆਂ ਹੈਰੋਇਨ ਦੇ ਇਕ ਧੰਦੇਬਾਜ਼ ਨੂੰ ਕਾਬੂ ਕੀਤਾ। ਮੁਲਜ਼ਮ ਹਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਦੇ ਕਬਜ਼ੇ 'ਚੋਂ 1 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਐਕਸਾਈਜ਼ ਵਿਭਾਗ ਦੀ ਟੀਮ ਨੇ ਨਾਕਾਬੰਦੀ ਕਰਦਿਆਂ 9 ਬੋਤਲਾਂ ਸ਼ਰਾਬ ਸਮੇਤ ਮੁਲਜ਼ਮ ਪਲਵਿੰਦਰ ਸਿੰਘ ਵਾਸੀ ਹੇਰ ਨੂੰ ਕਾਬੂ ਕਰ ਕੇ ਥਾਣਾ ਕੰਟੋਨਮੈਂਟ ਵਿਖੇ ਮਾਮਲਾ ਦਰਜ ਕੀਤਾ। ਥਾਣਾ ਅਜਨਾਲਾ ਦੀ ਪੁਲਸ ਨੇ 50 ਨਸ਼ੇ ਵਾਲੀਆਂ ਗੋਲੀਆਂ ਸਮੇਤ ਹਰਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚਮਿਆਰੀ, ਥਾਣਾ ਮਹਿਤਾ ਦੀ ਪੁਲਸ ਨੇ 58 ਨਸ਼ੇ ਵਾਲੀਆਂ ਗੋਲੀਆਂ ਸਮੇਤ ਅਮਰੀਕ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਚੁੰਗ, ਮਜੀਠਾ ਪੁਲਸ ਨੇ 1000 ਨਸ਼ੇ ਵਾਲੀਆਂ ਗੋਲੀਆਂ ਸਮੇਤ ਬਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਫਤਿਆਬਾਦ, 110 ਨਸ਼ੇ ਵਾਲੀਆਂ ਗੋਲੀਆਂ ਸਮੇਤ ਨਵਜੋਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਖਾਨਫੱਤਾ, ਕਰਮਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਦਬੁਰਜੀ, ਥਾਣਾ ਲੋਪੋਕੇ ਦੀ ਪੁਲਸ ਨੇ 15000 ਮਿ. ਲੀ. ਸ਼ਰਾਬ ਸਮੇਤ ਡੇਵਿਡ ਮਸੀਹ ਵਾਸੀ ਸ਼ਹੂਰਾ ਨੂੰ ਕਾਬੂ ਕੀਤਾ, ਇਸੇ ਤਰ੍ਹਾਂ ਐੱਸ. ਟੀ. ਐੱਫ. ਬਾਰਡਰ ਰੇਂਜ ਦੀ ਪੁਲਸ ਨੇ 110 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਤਰਸੇਮ ਮਸੀਹ ਵਾਸੀ ਦਬੁਰਜੀ ਨੂੰ ਗ੍ਰਿਫਤਾਰ ਕਰ ਕੇ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕੀਤਾ।
