ਨਸ਼ੇ ਵਾਲੇ 170 ਕੈਪਸੂਲਾਂ ਸਮੇਤ ਵਿਅਕਤੀ ਗ੍ਰਿਫਤਾਰ
Sunday, Jun 10, 2018 - 05:23 AM (IST)
ਗੁਰਦਾਸਪੁਰ/ਬਹਿਰਾਮਪੁਰ, (ਵਿਨੋਦ, ਗੋਰਾਇਆ)- ਬਹਿਰਾਮਪੁਰ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਨਸ਼ਾ ਪੂਰਤੀ ਦੇ ਲਈ ਕੰਮ ਆਉਣ ਵਾਲੇ ਕੈਪਸੂਲ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਬਹਿਰਾਮਪੁਰ ਪੁਲਸ ਸਟੇਸ਼ਨ ਇੰਚਾਰਜ਼ ਪ੍ਰੇਮ ਕੁਮਾਰ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਕੰਵਲਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ ਕਿ ਟੀ-ਪੁਆਇੰਟ ਗਾਹਲਡ਼ੀ ਰੋਡ ’ਤੇ ਇਕ ਵਿਅਕਤੀ ਪੁਲਸ ਪਾਰਟੀ ਨੂੰ ਵੇਖ ਕੇ ਵਾਪਸ ਭੱਜਣ ਲੱਗਾ ਤਾਂ ਪੁਲਸ ਪਾਰਟੀ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਗਿ੍ਫਤਾਰ ਕਰ ਕੇ ਤਾਲਾਸ਼ੀ ਲਈ ਤਾਂ ਉਸ ਤੋਂ ਨਸ਼ੇ ਵਾਲੇ 170 ਕੈਪਸੂਲ ਬਰਾਮਦ ਹੋਏ। ਉਕਤ ਵਿਅਕਤੀ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਚਰਨ ਸਿੰਘ ਨਿਵਾਸੀ ਪਿੰਡ ਸਲਾਚ ਵਜੋਂ ਹੋਈ ਹੈ। ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
