ਨਸ਼ੇ ਵਾਲੇ 105 ਕੈਪਸੂਲਾਂ ਸਮੇਤ ਅੌਰਤ ਗ੍ਰਿਫਤਾਰ

Tuesday, Jul 10, 2018 - 05:53 AM (IST)

ਨਸ਼ੇ ਵਾਲੇ 105 ਕੈਪਸੂਲਾਂ ਸਮੇਤ ਅੌਰਤ ਗ੍ਰਿਫਤਾਰ

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਨਾਕਾਬੰਦੀ  ਦੇ ਦੌਰਾਨ ਇਕ ਅੌਰਤ ਨੂੰ ਗਿ੍ਫਤਾਰ  ਕਰ  ਕੇ ਉਸ ਤੋਂ  ਨਸ਼ੇ ਵਾਲੇ 105 ਕੈਪਸੂਲ ਬਰਾਮਦ ਕੀਤੇ ਹਨ। ਜਾਣਕਾਰੀ  ਅਨੁਸਾਰ ਥਾਣਾ ਕੋਤਵਾਲੀ  ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ  ਨੇ ਪੁਲਸ ਟੀਮ  ਦੇ ਨਾਲ ਪਿੰਡ ਨਵਾਂ ਪਿੰਡ ਭਠਾ  ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਮਹਿਲਾ ਪੁਲਸ ਦੀ ਮਦਦ ਤੋਂ ਜਦੋਂ ਇਕ ਸ਼ੱਕੀ ਅੌਰਤ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ  ਪੁਲਸ ਕਰਮਚਾਰੀਅਾਂ ਨੇ ਉਕਤ ਅੌਰਤ ਨੂੰ ਕਾਬੂ ਕਰ ਲਿਆ, ਦੀ  ਤਲਾਸ਼ੀ  ਲੈਣ ’ਤੇ  ਉਸ  ਤੋਂ  ਨਸ਼ੇ ਵਾਲੇ 105 ਕੈਪਸੂਲ ਬਰਾਮਦ ਹੋਏ। ਪੁੱਛਗਿਛ  ਦੇ ਦੌਰਾਨ ਉਕਤ ਅੌਰਤ ਨੇ ਆਪਣਾ ਨਾਂ ਸਿਮਰ ਕੌਰ ਪਤਨੀ ਬਲਕਾਰ ਸਿੰਘ  ਨਿਵਾਸੀ ਪਿੰਡ ਨਵਾਂ ਪਿੰਡ ਭੱਠਾ ਦੱਸਿਆ।  ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਅਾ ਹੈ। 


Related News