ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)

04/17/2021 3:20:27 PM

ਬਰਨਾਲਾ (ਪੁਨੀਤ ਮਾਨ): ਜੇਕਰ ਕੁਝ ਵੱਖਰਾ ਕਰਨ ਦਾ ਇਨਸਾਨ ’ਚ ਜਜ਼ਬਾ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ। ਨਸ਼ੇ ਦੀ ਦੁਨੀਆ ’ਚੋਂ ਨਿਕਲ ਕੇ ਇਕ ਵੱਖਰੀ ਤਰ੍ਹਾਂ ਦੀ ਗੇਮ ਕਰਨ ਵਾਲਾ ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਡੋਰੀ ਦਾ 22 ਸਾਲਾ ਗੱਭਰੂ  ਸੁੱਖ ਜੌਹਲ ਹੈ। ਸੁੱਖ ਜੌਹਲ ਕੈੱਲਸਥਾਨ ਨਾਮ ਦੀ ਵਖਰੀ ਖੇਡ ਕਰਕੇ ਚਰਚਾ ਵਿੱਚ ਹੈ ਅਤੇ ਆਪਣਾ ਨਾਂ ਕਮਾ ਰਿਹਾ ਹੈ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

PunjabKesari

ਸੁੱਖ ਜੌਹਲ ਦਾ ਕਹਿਣਾ ਹੈ ਕਿ ਅਜਿਹਾ ਕੋਈ ਨਸ਼ਾ ਨਹੀਂ ਹੈ ਜੋ ਉਸ ਨੇ ਨਾ ਕੀਤਾ ਹੋਵੇ। ਲਗਾਤਾਰ ਚਾਰ ਸਾਲ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਰਿਹਾ ਤੇ ਪਰਿਵਾਰ ਨੂੰ ਬਹੁਤ ਦੁੱਖ ਦਿੱਤੇ। ਅਚਾਨਕ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਕਿ ਸੁੱਖ ਜੌਹਲ ਨੇ ਨਸ਼ੇ ਤਿਆਗ ਕੇ ਆਪਣੀ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਆਪਣੇ ਹੀ ਖੇਤ ਵਿੱਚ ਬਣਾਏ ਗਰਾਊਂਡ ਵਿਚ ਸੁੱਖ ਹਰ ਰੋਜ਼ ਸਵੇਰੇ ਸ਼ਾਮ ਰਿਹਰਸਲ ਕਰਦਾ ਹੈ ਅਤੇ ਜਿੰਮ ਵੀ ਲਾਉਂਦਾ ਹੈ।

ਇਹ ਵੀ ਪੜ੍ਹੋ: 100 ਰੁਪਏ ਨੇ ਬਦਲੀ ਦਿਹਾੜੀਦਾਰ ਦੀ ਜ਼ਿੰਦਗੀ, ਰਾਤੋ-ਰਾਤ ਬਣਿਆ ਕਰੋੜਪਤੀ

ਆਪਣੀ ਕੈਲੇਸ ਸਥਾਨ ਨਾਂ ਦੀ ਗੇਮ ਕਰਕੇ ਸੋਸ਼ਲ ਮੀਡੀਆ ’ਤੇ ਲੱਖਾਂ ਦੀ ਗਿਣਤੀ ਵਿਚ ਸੁੱਖ ਦੇ ਫਲੋਰ ਹਨ। ਦੇਸ਼ਾਂ-ਵਿਦੇਸ਼ਾਂ ਅਤੇ ਪੰਜਾਬ ’ਚ ਨੌਜਵਾਨ ਉਸ ਤੋਂ ਡਾਈਟ ਪਲਾਨ ਉਸ ਤੋਂ ਗੇਮ ਦੀ ਟ੍ਰੇਨਿੰਗ ਲੈਂਦੇ ਹਨ। ਸੁੱਖ ਨੇ ਦੱਸਿਆ ਕਿ ਲਗਾਤਾਰ ਚਾਰ ਸਾਲ ਨਸ਼ੇ ਦਾ ਸੇਵਨ ਕੀਤਾ ਅਤੇ ਕੋਈ ਅਜਿਹਾ ਨਸ਼ਾ ਨਹੀਂ ਜੋ ਉਸ ਨੇ ਨਾ ਕੀਤਾ ਹੋਵੇ। ਅਚਾਨਕ ਆਪਣੇ ਆਪ ਹੀ ਨਸ਼ੇ ਨੂੰ ਛੱਡ ਦਿੱਤਾ ਨਾ ਹੀ ਕੋਈ ਦਵਾਈ ਲਈ।

PunjabKesari

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

ਦੋ ਸਾਲ ਤੋਂ ਮਿਹਨਤ ਨਾਲ ਬਣਾਏ ਸਰੀਰ ਕਰਕੇ ਸੁਖ ਦੀ ਚਰਚਾ ਚਾਰੇ ਪਾਸੇ ਹੈ । ਸੁੱਕ ਜੌਹਲ ਦਾ ਭਵਿੱਖ ਵਿੱਚ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨ ਵੀ ਇਸ ਗੇਮ ਵੱਲ ਰੁਝਾਨ ਕਰਨ ਅਤੇ ਜਿਸ ਤਰ੍ਹਾਂ ਹੋਰ -ਹੋਰ ਖੇਡਾਂ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਸ ਗੇਮ ਦੇ ਵੀ ਟੂਰਨਾਮੈਂਟ ਹੋਣ ਅਤੇ ਪੰਜਾਬ ਦੇ ਨੌਜਵਾਨ ਇਸ ਗੇਮ ਵੱਲ ਉਤਸ਼ਾਹਿਤ ਹੋਣ ਸੁੱਖ ਤੇ ਮਾਪਿਆ ਮਾਤਾ-ਪਿਤਾ ਨੂੰ ਵੀ ਉਸ ਦੀ ਇਸ ਪ੍ਰਾਪਤੀ ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਜਦ ਇਹ ਨਸ਼ੇ ਕਰਦਾ ਹੁੰਦਾ ਹੈ ਤਾਂ ਸਾਨੂੰ ਵੀ ਸਮਾਜਿਕ ਤੌਰ ’ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।


Shyna

Content Editor

Related News