ਤਾਲਾਬੰਦੀ ਦੌਰਾਨ ਨਸ਼ੇੜੀਆਂ ਨੂੰ ਖਾਲੀ ਥਾਵਾਂ ''ਤੇ ਉੱਗੀ ''ਭੰਗ'' ਦਾ ਸਹਾਰਾ

06/09/2020 3:33:47 PM

ਬਨੂੜ (ਗੁਰਪਾਲ) : ਕੋਰੋਨਾ ਵਾਇਰਸ ਕਰਕੇ ਸਾਰਾ ਪੰਜਾਬ ਬੰਦ ਪਿਆ ਹੈ, ਉੱਥੇ ਹੀ ਪੁਲਸ ਵੱਲੋਂ ਕੀਤੀ ਸਖਤਾਈ ਕਾਰਨ ਨਸ਼ਿਆਂ ਦੀ ਚੇਨ ਉੱਪਰ ਕਾਫੀ ਹੱਦ ਤੱਕ ਰੋਕ ਲੱਗੀ ਹੈ ਪਰ ਤਾਲਾਬੰਦੀ 'ਚ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਦਾ ਬੁਰਾ ਹਾਲ ਹੈ। ਅਫੀਮ, ਡੋਡੇ, ਭੁੱਕੀ ਤੇ ਨਸ਼ੇ ਦੀਆਂ ਗੋਲੀਆਂ ਆਦਿ ਨਸ਼ਾ ਜੇ ਕਿਧਰੇ ਔਖਾ-ਸੌਖਾ ਮਿਲ ਜਾਂਦਾ ਹੈ, ਉਹ ਮਹਿੰਗਾ ਹੋਣ ਕਰਕੇ ਹਰੇਕ ਦੀ ਪਹੁੰਚ ਤੋਂ ਦੂਰ ਹੈ ਕਿਉਂਕਿ ਤਾਲਾਬੰਦੀ ਦੇ ਚੱਲਦਿਆਂ ਹਰੇਕ ਵਿਅਕਤੀ ਦਾ ਕੰਮਕਾਰ ਠੱਪ ਹੋ ਗਿਆ ਹੈ।

ਅਜਿਹੇ 'ਚ ਕੁਝ ਨਸ਼ੇੜੀਆਂ ਵੱਲੋਂ ਮਾਰਗਾਂ, ਖਾਲੀ ਥਾਵਾਂ ਤੇ ਖੇਤਾਂ 'ਚ ਨਹਿਰਾਂ-ਰਜਬਾਹਿਆਂ ਤੇ ਸ਼ਾਮਲਾਟ ਜ਼ਮੀਨਾਂ 'ਚ ਉੱਗੀ ਹੋਈ ਭੰਗ ਨੂੰ ਆਪਣਾ ਸਹਾਰਾ ਬਣਾ ਲਿਆ ਹੈ। ਦੱਸਣਯੋਗ ਹੈ ਕਿ ਮਾਰਗਾਂ ਕਿਨਾਰੇ ਖੜ੍ਹੀ ਇਸ ਭੰਗ ਨੂੰ ਸਿਖਰ ਦੁਪਹਿਰੇ ਨਸ਼ੇੜੀ ਨੌਜਵਾਨਾਂ ਵੱਲੋਂ ਮਲਦੇ ਹੋਏ ਆਮ ਦੇਖਿਆ ਜਾ ਸਕਦਾ ਹੈ। ਇਲਾਕੇ ਦੇ ਉੱਘੇ ਸਮਾਜ ਸੇਵੀ ਗੁਰਵਿੰਦਰ ਸਿੰਘ ਬੱਸੀ ਈਸੇ ਖਾਂ, ਸੰਜੀਵ ਕੁਮਾਰ ਟੋਨੀ, ਡਾ. ਭੁਪਿੰਦਰ ਸਿੰਘ ਮਨੋਲੀ ਸੂਰਤ ਤੇ ਭਾਰੀ ਜਗਜੀਤ ਸਿੰਘ ਨੇ ਸਰਕਾਰ ਤੋਂ ਮਾਰਗਾਂ ਕਿਨਾਰੇ ਤੇ ਹੋਰ ਖਾਲੀ ਥਾਵਾਂ ਤੇ ਖੜ੍ਹੀ ਭੰਗ ਨੂੰ ਨਸ਼ਟ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਨੌਜਵਾਨਾ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕੇ।


Babita

Content Editor

Related News