ਇਲਾਕੇ ''ਚੋ ਨਸ਼ਿਆਂ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਜਾਵੇਗੀ - ਥਾਣਾ ਮੁਖੀ

Wednesday, Jan 03, 2018 - 03:55 PM (IST)

ਇਲਾਕੇ ''ਚੋ ਨਸ਼ਿਆਂ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਜਾਵੇਗੀ - ਥਾਣਾ ਮੁਖੀ

ਝਬਾਲ (ਨਰਿੰਦਰ) - ਪੰਜਾਬ ਸਰਕਾਰ ਦੇ ਹੁਕਮਾਂ ਤੇ ਐੱਸ. ਐੱਮ. ਪੀ. ਦਰਸ਼ਨ ਸਿੰਘ ਮਾਨ ਦੀ ਰਹਿਨੁਮਾਈ ਹੇਠ ਇਲਾਕੇ 'ਚ ਅਮਰਵੇਲ ਦੀ ਤਰ੍ਹਾਂ ਫੈਲੇ ਨਸ਼ਿਆਂ ਦੇ ਜਾਲ ਨੂੰ ਖਤਮ ਕਰਨ ਲਈ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਆਉਣ ਵਾਲੇ ਦਿਨਾਂ 'ਚ ਸਾਰਥਿਕ ਨਤੀਜੇ ਸਭ ਦੇ ਸਾਹਮਣੇ ਹੋਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆ ਥਾਣਾਂ ਝਬਾਲ ਦੇ ਨਵੇਂ ਆਏ ਮੁਖੀ ਇੰ. ਮਨੋਜ ਕੁਮਾਰ ਨੇ ਚੌਣਵੇ ਪ੍ਰੱਮੁਖ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ । ਇੰ. ਮਨੋਜ ਕੁਮਾਰ ਨੇ ਕਿਹਾ ਕਿ ਥਾਣੇ ਆਉਣ ਵਾਲੇ ਹਰੇਕ ਮੋਹਤਬਾਰ ਵਿਅਕਤੀ ਦਾ ਪੂਰਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਬਰਬਾਦੀ ਦਾ ਕਾਰਨ ਬਣ ਰਹੇ ਨਸ਼ਿਆਂ ਦੇ ਵਪਾਰੀ ਆਪਣਾ ਇਹ ਕਾਰੋਬਾਰ ਬੰਦ ਕਰ ਦੇਣ ਨਹੀਂ ਕਿਸੇ ਨੂੰ ਵੀ ਬਖਸ਼ਿਆਂ ਨਹੀਂ ਜਾਵੇਗਾ । ਇਸ ਤੋ ਇਲਾਵਾ ਅੱਡਾ ਝਬਾਲ ਵਿਖੇ ਸੜਕਾਂ ਦੀਆਂ ਥਾਵਾਂ 'ਤੇ ਕਬਜ਼ੇ ਕਰਕੇ ਟ੍ਰੈਫਿਕ 'ਚ ਵਾਧਾ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਸ ਦਾ ਸਾਥ ਦੇਣ । ਇਸ ਮੌਕੇ ਵਿਕਰਮ ਸਿੰਘ ਢਿੱਲੋ ਝਬਾਲ, ਕਾਗਰਸੀ ਆਗੂ ਡਾ. ਅਮਰਬੀਰ ਸਿੰਘ ਸੋਨੂੰ ਝਬਾਲ, ਬਹਾਲ ਸਿੰਘ ਰਾਮਰੌਣੀ, ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾਂ, ਸੁਰਜੀਤ ਸਿੰਘ ਸਾਹ,ਚੇਅਰਮੈਨ ਲਾਲੀ ਓਠੀਆ, ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਜਨਰਲ ਸਕੱਤਰ ਵਿੱਕੀ ਝਬਾਲ ਖੁੱਰਦ ਆਦਿ ਵੀ ਹਾਜ਼ਰ ਸਨ।


Related News