ਨਸ਼ੇੜੀ ਨੇ 3 ਸਾਲ ਦੇ ਬੱਚੇ ਦਾ ਗੁਪਤ ਅੰਗ ਕੱਟਿਆ

Friday, Aug 09, 2019 - 04:10 PM (IST)

ਨਸ਼ੇੜੀ ਨੇ 3 ਸਾਲ ਦੇ ਬੱਚੇ ਦਾ ਗੁਪਤ ਅੰਗ ਕੱਟਿਆ

ਜਲੰਧਰ (ਸ਼ੋਰੀ) : ਵੇਰਕਾ ਮਿਲਕ ਪਲਾਂਟ ਕੋਲ ਪੈਂਦੇ ਗੁਰਬਚਨ ਨਗਰ 'ਚ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਸੀ, ਉਸ ਨੇ 3 ਸਾਲਾ ਬੱਚੇ ਦਾ ਗੁਪਤ ਅੰਗ ਚਾਕੂ ਨਾਲ ਕੱਟ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋਏ ਤਾਂ ਨੌਜਵਾਨ ਉਥੋਂ ਫਰਾਰ ਹੋ ਗਿਆ। ਬੱਚੇ ਦੀ ਮਾਂ ਨੇ ਰਾਹਗੀਰਾਂ ਦੀ ਮਦਦ ਨਾਲ ਬੱਚੇ ਨੂੰ ਹਸਪਤਾਲ ਪਹੁੰਚਾਇਆ।

ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਨੌਜਵਾਨ ਕੁਆਰਟਰਾਂ 'ਚ ਰਹਿੰਦਾ ਹੈ। ਜਦੋਂ ਉਹ ਪਾਣੀ ਲੈਣ ਲਈ ਕੁਆਰਟਰ ਤੋਂ ਬਾਹਰ ਗਈ ਹੋਈ ਸੀ ਕਿ ਅਚਾਨਕ ਰੌਲਾ ਸੁਣ ਕੇ ਉਹ ਭੱਜ ਕੇ ਕੁਆਰਟਰ 'ਚ ਗਈ ਤਾਂ ਉਸ ਦਾ ਬੱਚਾ ਖੂਨ ਨਾਲ ਲਥਪਥ ਸੀ। ਬੱਚੇ ਨੇ ਦੱਸਿਆ ਕਿ ਕੁਆਰਟਰ ਮਾਲਕ ਦੇ ਮੁੰਡੇ ਨੇ ਚਾਕੂ ਨਾਲ ਉਸ ਦਾ ਗੁਪਤ ਅੰਗ ਕੱਟ ਦਿੱਤਾ ਹੈ। ਉਥੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦਾ ਗੁਪਤ ਅੰਗ ਪੂਰੀ ਤਰ੍ਹਾਂ ਨਹੀਂ ਕੱਟਿਆ ਗਿਆ, ਜਿਸ ਨੂੰ ਉਹ ਆਪ੍ਰੇਸ਼ਨ ਨਾਲ ਜੋੜ ਦੇਣਗੇ। ਮਾਮਲੇ ਦੀ ਜਾਂਚ ਥਾਣਾ-1 ਦੀ ਪੁਲਸ ਵਲੋਂ ਜਾਰੀ ਹੈ। ਏ. ਐੱਸ. ਆਈ. ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਫਰਾਰ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Anuradha

Content Editor

Related News