ਛੱਪਡ਼ ’ਚ ਡੁੱਬਣ ਨਾਲ ਅੌਰਤ ਦੀ ਮੌਤ

Friday, Aug 31, 2018 - 01:24 AM (IST)

ਛੱਪਡ਼ ’ਚ ਡੁੱਬਣ ਨਾਲ ਅੌਰਤ ਦੀ ਮੌਤ

 ਬਲਾਚੌਰ/ਸਡ਼ੋਆ,  (ਕਟਾਰੀਆ/ਕਿਰਨ)-  ਪਿੰਡ ਸਹੁੰਗਡ਼ਾ ਦੇ ਨੱਕੋ-ਨੱਕੀ ਭਰੇ  ਛੱਪਡ਼ ’ਚ ਇਕ (50) ਸਾਲਾ ਅੌਰਤ ਪੈਰ ਫਿਲਸਣ ਨਾਲ  ਡੁੱਬ ਗਈ। 
ਜਾਣਕਾਰੀ ਦਿੰਦੇ ਹਰਭਜਨ ਸਿੰਘ ਤੇ ਪਿੰਡ ਵਾਸੀਅਾਂ  ਨੇ  ਦੱਸਿਆ ਕਿ ਪਰਮਜੀਤ ਕੌਰ (50) ਰੋਜ਼ਾਨਾ ਵਾਂਗ ਛੱਪਡ਼ ਲਾਗੇ ਲੱਗੇ  ਢੇਰ’ਤੇ ਕੂਡ਼ਾ ਸੁੱਟਣ ਗਈ,  ਜਿਥੇ ਉਸਦਾ ਪੈਰ ਫਿਸਲ ਗਿਆ ਅਤੇ ਉਹ ਛੱਪਡ਼ ਵਿਚ ਡਿੱਗ ਕੇ ਡੁੱਬ ਗਈ। ਜਦੋਂ  ਤੱਕ ਲੋਕ ਉਸ ਨੂੰ ਬਚਾਉਣ ਆਏ, ਤਦ ਤੱਕ  ਉਸ ਲਾਸ਼ ਤੈਰ ਕੇ ਉਪਰ ਆ ਗਈ ਸੀ। ਪਰਿਵਾਰਕ  ਮੈਂਬਰਾਂ ਨੇ ਪਿੰਡ ਵਾਸੀਅਾਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕਢਵਾਇਆ। ਮ੍ਰਿਤਕਾ ਆਪਣੇ ਪਿੱਛੇ ਪਤੀ ਤੇ ਤਿੰਨ ਪੁੱਤਰਾਂ ਨੂੰ ਛੱਡ ਗਈ। ਲੋਕਾਂ ਨੇ ਪ੍ਰਸ਼ਾਸਨ ਤੇ ਵਿਭਾਗ ਤੋਂ ਮੰਗ ਕੀਤੀ  ਕਿ ਇਸ ਛੱਪਡ਼ ਦੀ ਸਫਾਈ  ਕਰਵਾ ਕੇ ਨਿਕਾਸੀ  ਦਾ  ਜਲਦੀ ਇੰਤਜ਼ਾਮ ਕੀਤਾ ਜਾਵੇ। ਜਦੋਂ ਇਸ ਸਬੰਧੀ ਬੀ.ਡੀ.ਪੀ.ਓ. ਸਡ਼ੋਆ ਨਾਲ ਗੱਲ  ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰਸਾਤ ਤੋਂ ਬਾਅਦ ਛੱਪਡ਼ਾਂ ਦੀ ਸਾਫਈ ਤੇ ਪਾਣੀ ਦੇ ਨਿਕਾਸੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।
ਪਹਿਲਾਂ ਵੀ ਚੁੱਕਿਆ ਗਿਆ ਸੀ ਛੱਪੜਾਂ ਦੀ ਸਫਾਈ ਦਾ ਮੁੱਦਾ
 ਬਲਾਕ ਸਡ਼ੋਆ ਦੇ ਕੁਝ ਪਿੰਡਾਂ ਵਿਚ ਬਰਸਾਤ ਦੇ ਦਿਨਾਂ ’ਚ ਪਿੰਡਾਂ ਦੇ ਛੱਪਡ਼ਾਂ   ਦੀ ਨਿਕਾਸੀ ਨਾ ਹੋਣ ਜਾਂ ਓਵਰਫਲੋਅ ਹੋਣ ਨਾਲ ਲੋਕਾਂ ਨੂੰ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਲੋਕਾਂ ਦੇ ਕਹਿਣ  ’ਤੇ ਪਹਿਲਾਂ ਵੀ   ਕੁਝ ਪਿੰਡਾਂ ਦੌਰਾ ਕਰਨ ’ਤੇ ਦੇਖਿਆ ਗਿਆ ਸੀ ਕਿ ਕਰੀਮਪੁਰ, ਜੀਤਪੁਰ ਤੇ ਸਹੁੰਗਡ਼ਾ ਪਿੰਡਾਂ ਦੇ ਛੱਪਡ਼ਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜਦਕਿ ਕਰੀਮਪੁਰ ਛੱਪਡ਼ ਦਾ ਪਾਣੀ ਗਲੀਆਂ ਤੱਕ ’ਚ ਦੂਰ-ਦੂਰ ਤੱਕ ਫੈਲਿਆ ਹੋਇਆ ਹੈ। ਇਸ  ਬਾਰੇ  ਹਲਕਾ ਵਿਧਾਇਕ, ਬੀ.ਡੀ.ਪੀ.ਓ. ਸਡ਼ੋਆ, ਪਿੰਡਾਂ ਦੇ  ਸਰਪੰਚਾਂ ਨਾਲ ਵੀ ਗੱਲ ਕੀਤੀ ਗਈ ਸੀ, ਜਿਸ ’ਚ ਉਨ੍ਹਾਂ ਜਲਦੀ ਮਸਲਾ ਹੱਲ  ਕਰਨ ਲਈ  ਕਿਹਾ ਸੀ ਪਰ ਕੁਝ ਨਾ ਹੋਇਆ।
 


Related News