ਸਰਹੱਦ ਨੇੜੇ ਫਿਰ ਦਿਸਿਆ ਡਰੋਨ, BSF ਨੇ ਕੀਤੀ ਫਾਇਰਿੰਗ

Sunday, Jul 31, 2022 - 03:09 AM (IST)

ਖੇਮਕਰਨ (ਸੋਨੀਆ) : ਸਰਹੱਦੀ ਮੈਦਾਨੀ ਇਲਾਕੇ 'ਚ ਡਰੋਨ ਵਰਗੀਆਂ ਅਜਿਹੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਹਨ, ਜਿਸ ਦੀ ਤਾਜ਼ਾ ਮਿਸਾਲ ਖੇਮਕਰਨ ਦੇ ਨਾਲ ਲੱਗਦੇ ਪਿੰਡ ਕਲਸ ਵਿਖੇ ਸਾਹਮਣੇ ਆਈ, ਜਿੱਥੇ ਦੇਰ ਰਾਤ ਪਾਕਿਸਤਾਨੀ ਡਰੋਨ ਦੀ ਹਲਚਲ ਦੇਖੀ ਗਈ ਪਰ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਪਤਾ ਲੱਗਾ ਕਿ ਸਰਹੱਦ ਬੀ.ਐੱਸ.ਐੱਫ. ਚੌਕੀ ਨੂਰਵਾਲਾ ਕੋਲ ਬੀਤੀ ਰਾਤ 1.40 'ਤੇ ਸਰਹੱਦੀ ਪਿੰਡ ਮਸਤਗੜ੍ਹ 'ਚ ਬਣੇ ਸਟੇਡੀਅਮ ਸਾਹਮਣੇ ਸਰਹੱਦ 'ਤੇ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ 'ਚ ਹਲਚਲ ਹੋਈ।

ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਬਿਆਨ, ਗੈਂਗਸਟਰ ਗੋਲਡੀ ਬਰਾੜ ਨੂੰ ਲਿਆਂਦਾ ਜਾਵੇਗਾ ਪੰਜਾਬ

PunjabKesari

ਇਸ ਸਬੰਧੀ ਤੁਰੰਤ ਬੀ.ਐੱਸ.ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਨੇ ਤਕਰੀਬਨ 7 ਰਾਊਂਡ ਫਾਇਰ ਕੀਤੇ, ਜਿਸ ਕਰਕੇ ਡਰੋਨ ਪਿੱਛੇ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਖੇਮਕਰਨ ਦੇ ਇੰਸਪੈਕਟਰ ਕੰਵਲਜੀਤ ਰਾਏ ਪੁਲਸ ਫੋਰਸ ਨਾਲ ਲੈ ਕੇ ਮੌਕੇ 'ਤੇ ਪੁੱਜੇ ਤੇ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਸਾਂਝੇ ਤੌਰ 'ਤੇ ਇਲਾਕੇ ਦੀ ਛਾਣਬੀਣ ਕਰਨੀ ਸ਼ੁਰੂ ਕੀਤੀ ਪਰ ਕੋਈ ਚੀਜ਼ ਬਰਾਮਦ ਨਹੀਂ ਹੋਈ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਵੱਲੋਂ ਬੇਅਦਬੀ ਦੇ ਮੁੱਖ ਗਵਾਹ ਨਾਲ ਗਾਲੀ-ਗਲੋਚ, ਪੁਲਸ ਛਾਉਣੀ 'ਚ ਤਬਦੀਲ ਹੋਇਆ ਪਿੰਡ ਮੱਲਕੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News