ਇਨਸਾਨੀਅਤ ਦੀ ਮਿਸਾਲ : ਯਾਤਰੀ ਦੇ ਟਵੀਟ ''ਤੇ DRM ਨੇ ਪਠਾਨਕੋਟ ਕੈਂਟ ਸਟੇਸ਼ਨ ''ਤੇ ਬੱਚੀ ਲਈ ਭੇਜਿਆ ਦੁੱਧ

Thursday, Jun 29, 2023 - 06:32 PM (IST)

ਇਨਸਾਨੀਅਤ ਦੀ ਮਿਸਾਲ : ਯਾਤਰੀ ਦੇ ਟਵੀਟ ''ਤੇ DRM ਨੇ ਪਠਾਨਕੋਟ ਕੈਂਟ ਸਟੇਸ਼ਨ ''ਤੇ ਬੱਚੀ ਲਈ ਭੇਜਿਆ ਦੁੱਧ

ਪਠਾਨਕੋਟ- ਸਵਰਾਜ ਸੁਪਰਫਾਸਟ 'ਚ ਸਫ਼ਰ ਕਰ ਰਹੀ ਛੋਟੀ ਬੱਚੀ ਦੇ ਪਿਤਾ ਦੀ ਬੇਨਤੀ 'ਤੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡੀ.ਆਰ.ਐੱਮ ਨੇ ਬੱਚੀ ਨੂੰ ਗਰਮ ਦੁੱਧ ਪਿਲਾ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਤਲਾਮ ਲਈ ਰਵਾਨਾ ਹੋਏ ਸਨ। ਪਰਿਵਾਰ ਛੋਟੀ ਬੱਚੀ ਲਈ ਦੁੱਧ ਲਿਆਉਣਾ ਭੁੱਲ ਗਿਆ ਅਤੇ ਰਸਤੇ 'ਚ ਪੈਂਦੇ ਸਟੇਸ਼ਨਾਂ ’ਤੇ ਵੀ ਦੁੱਧ ਨਹੀਂ ਮਿਲ ਸਕਿਆ। ਬੱਚੀ ਭੁੱਖ ਨਾਲ ਪ੍ਰੇਸ਼ਾਨ ਸੀ ਤਾਂ ਪਿਤਾ ਨੇ ਰੇਲਵੇ ਮੰਤਰਾਲੇ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਡੀਆਰਐੱਮ ਦਿੱਲੀ, ਡੀਆਰਐੱਮ ਫਿਰੋਜ਼ਪੁਰ ਨੂੰ ਟਵੀਟ ਕਰਕੇ ਦੁੱਧ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਇਸ ਤੋਂ ਤੁਰੰਤ ਬਾਅਦ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡੀਆਰਐੱਮ ਨੇ ਸੀਐੱਮਆਈ ਪਠਾਨਕੋਟ ਦੇ ਸਹਿਯੋਗ ਨਾਲ ਪਠਾਨਕੋਟ ਕੈਂਟ ਵਿਖੇ ਹੀ ਬੱਚੀ ਨੂੰ ਗਰਮ ਦੁੱਧ ਪਿਲਾਇਆ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਪੂਰੀ ਯਾਤਰਾ ਦੇ ਅੰਤ ਤੱਕ ਦੁੱਧ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਤੋਂ ਬਾਅਦ ਯਾਤਰੀ ਨੇ ਟਵੀਟ ਕਰਕੇ ਰੇਲ ਮੰਤਰੀ, ਡੀਆਰਐੱਮ ਫਿਰੋਜ਼ਪੁਰ ਦਾ ਧੰਨਵਾਦ ਕੀਤਾ।

ਗੁਰਬਾਣੀ ਪ੍ਰਸਾਰਣ ਲਈ ਆਪਣਾ Youtube ਚੈਨਲ ਸ਼ੁਰੂ ਕਰਨ ਦੀ ਤਿਆਰੀ 'ਚ ਸ਼੍ਰੋਮਣੀ ਕਮੇਟੀ

ਯਾਤਰੀ ਰਾਜੇਸ਼ ਪੁਰੋਹਿਤ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਟਰੇਨ ਨੰਬਰ 12472 ਸਵਰਾਜ ਸੁਪਰ ਫਾਸਟ ਰਾਹੀਂ ਆਪਣੇ ਘਰ ਰਤਲਾਮ ਜਾ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦੀ ਧੀ ਨੇ ਭੁੱਖ ਕਾਰਨ ਪ੍ਰੇਸ਼ਾਨ ਹੋ ਰਹੀ ਸੀ । ਬੱਚੀ ਦੇ ਮਾਪਿਆਂ ਵੱਲੋਂ ਜੰਮੂ ਤਵੀ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਦੁੱਧ ਲੈਣ ਦੀ ਕੋਸ਼ਿਸ਼ ਕੀਤੀ ਪਰ ਦੁੱਧ ਨਹੀਂ ਮਿਲਿਆ। ਟਰੇਨ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਉਨ੍ਹਾਂ ਨੇ ਰੇਲ ਮੰਤਰਾਲੇ ਨੂੰ ਟਵੀਟ ਕੀਤਾ। ਇਸ ਤੋਂ ਬਾਅਦ ਰੇਲ ਮੰਤਰਾਲੇ ਨੇ ਡੀਆਰਐੱਮ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਸੌਂਪੀ।

ਇਹ ਵੀ ਪੜ੍ਹੋ-  ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ, ਜਾਣੋ ਆਉਣ ਵਾਲੇ 5 ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਡੀਆਰਐੱਮ ਡਾ: ਸੀਮਾ ਸ਼ਰਮਾ ਨੇ ਸੀਨੀਅਰ ਡੀਸੀਐੱਮ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਅਗਲੇ ਸਟੇਸ਼ਨ 'ਤੇ ਯਾਤਰੀ ਨੂੰ ਦੁੱਧ ਦੇਣ ਲਈ ਕਿਹਾ। ਸੀਨੀਅਰ ਡੀਸੀਐੱਮ ਨੇ ਸੀਐੱਮਆਈ ਪਠਾਨਕੋਟ ਨੂੰ ਤੁਰੰਤ ਪ੍ਰਭਾਵ ਨਾਲ ਕੰਮ ਨੂੰ ਪੂਰਾ ਕਰਨ ਲਈ ਕਿਹਾ। ਸੀਐੱਮਆਈ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬੱਚੀ ਲਈ ਦੁੱਧ ਦਾ ਪ੍ਰਬੰਧ ਕੀਤਾ, ਜਿਸ ਤੋਂ ਬਾਅਦ ਯਾਤਰੀ ਅਤੇ ਉਸ ਦੇ ਪਰਿਵਾਰ ਨੇ ਰੇਲ ਮੰਤਰਾਲੇ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਪੁਲਸ ਕਮਿਸ਼ਨ ਨੌਨਿਹਾਲ ਸਿੰਘ ਨੇ 45 ਦਿਨਾਂ ’ਚ ਸਾਰੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ, DGP ਨੇ ਥਾਪੜੀ ਪਿੱਠ

ਯਾਤਰੀ ਨੇ ਟਵੀਟ ਕੀਤਾ ਕਿ ਧੰਨਵਾਦ ਰੇਲ ਮੰਤਰੀ, ਭਾਰਤੀ ਰੇਲਵੇ, ਧੰਨਵਾਦ ਪੈਂਟਰੀਕਾਰ ਸੇਵਾ, ਧੰਨਵਾਦ IRCTC, ਜਿਸ ਨੇ ਧੀ ਨੂੰ ਦੁੱਧ ਦੇਣ ਲਈ ਮਦਦ ਮੰਗੀ, ਇਸ 'ਤੇ ਤਰੁੰਤ ਕਾਰਵਾਈ ਕਰਦੇ ਹੋਏ ਭਾਰਤੀ ਰੇਲਵੇ, ਰੇਲਵੇ ਡਿਵੀਜ਼ਨਲ ਮੈਨੇਜਰ ਫਿਰੋਜ਼ਪੁਰ, ਸੀਨੀਅਰ ਡੀਸੀਐੱਮ ਫਿਰੋਜ਼ਪੁਰ ਨੇ ਵਿਨੋਦ ਕੁਮਾਰ (ਸਹਾਇਕ ਮੈਨੇਜਰ ਆਈ.ਆਰ.ਸੀ.ਟੀ.ਸੀ.), ਪੈਂਟਰੀਕਾਰ (ਕਲਾਸਿਕ ਕੇਟਰਜ਼) ਮੈਨੇਜਰ ਹਰੀਸ਼ ਸ਼ੰਕਰ ਅਤੇ ਹੋਰ ਸਟਾਫ਼ ਵੱਲੋਂ ਗਰਮ ਦੁੱਧ ਉਪਲਬਧ ਕਰਵਾਇਆ ਗਿਆ। ਇਸ ਦੇ ਨਾਲ ਉਨ੍ਹਾਂ ਨੇ ਮੇਰੀ ਯਾਤਰਾ ਦੇ ਅੰਤ ਤੱਕ ਗਰਮ ਦੁੱਧ ਦੇਣ ਦਾ ਵਾਅਦਾ ਵੀ ਕੀਤਾ, ਜਿਸ ਲਈ ਸਭ ਦਾ ਧੰਨਵਾਦ ਕਰਦਾ ਹਾਂ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News