ਬਰਸਾਤ ਕਾਰਨ ਦੋਹਾਂ ਟਰੈਕਾਂ ''ਤੇ ਸਰਵਰ ਬੰਦ, ਲੋਕ ਪਰੇਸ਼ਾਨ
Friday, Jul 12, 2019 - 02:39 PM (IST)

ਲੁਧਿਆਣਾ (ਰਾਮ) : ਸਰਕਾਰੀ ਕਾਲਜ ਅਤੇ ਚੰਡੀਗੜ੍ਹ ਰੋਡ ਸੈਕਟਰ-32 ਸਥਿਤ ਆਟੋਮੇਟਿਡ ਡਰਾਈਵਿੰਗ ਲਾਈਸੈਂਸ ਸੈਂਟਰ ਦੇ ਦੋਵੇਂ ਟਰੈਕਾਂ 'ਤੇ ਬਾਰਸ਼ ਕਾਰਨ ਸਰਵਰ ਬੰਦ ਰਹਿਣ ਕਾਰਨ ਲੋਕਾਂ ਦੇ ਲਾਈਸੈਂਸ ਨਹੀਂ ਬਣ ਸਕੇ, ਜਿਸ ਕਾਰਨ ਲੋਕਾਂ ਵਲੋਂ ਕਰਵਾਈ ਹੋਈ ਆਨਲਾਈਨ ਬੁਕਿੰਗ ਨੂੰ ਵਿਭਾਗ ਵਲੋਂ 12 ਜੁਲਾਈ ਨੂੰ ਆਉਣ ਲਈ ਕਿਹਾ ਗਿਆ।
ਸੈਂਟਰ ਦੀ ਇੰਚਾਰਜ ਨੀਲਮ ਰਾਣੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਆਨਲਾਈਨ ਬੁਕਿੰਗ ਕਰਵਾਈ ਹੋਈ ਸੀ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ। ਦੂਜੇ ਪਾਸੇ ਆਰ. ਟੀ. ਏ. ਵਿਭਾਗ ਵਲੋਂ ਚਲਾਏ ਜਾ ਰਹੇ ਸੈਂਟਰ ਦੇ ਇੰਚਾਰਜ ਰਵਿੰਦਰ ਪਾਲ ਨੇ ਦੱਸਿਆ ਕਿ ਬਰਸਾਤ ਕਾਰਨ ਟਰੈਕ 'ਤੇ ਪਾਣੀ ਜਮ੍ਹਾਂ ਹੋ ਜਾਣ ਨਾਲ ਸਰਵਰ ਸਿਸਟਮ ਬੰਦ ਰਿਹਾ, ਜਿਸ ਨਾਲ ਕਿਸੇ ਦੀ ਵੀ ਟੈਸਟ ਡਰਾਈਵ ਨਹੀਂ ਹੋ ਸਕੀ ਅਤੇ ਨਾ ਹੀ ਲਾਈਸੈਂਸ ਬਣ ਸਕੇ।