ਡਿਪੂਆਂ ਤੋਂ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਸਰਕਾਰ ਨੇ ਲਿਆ ਫ਼ੈਸਲਾ
Monday, Apr 21, 2025 - 11:05 AM (IST)

ਸਮਰਾਲਾ (ਬੰਗੜ, ਗਰਗ) : ਪੰਜਾਬ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਬਹੁਤ ਥਾਵਾਂ ’ਤੇ ਸਰਕਾਰੀ ਡਿਪੂ ਨਾ ਹੋਣ ਦੀ ਹਾਲਤ ’ਚ ਖੱਜਲ-ਖੁਆਰੀ ਝੱਲ ਰਹੇ ਲਾਭਪਾਤਰੀਆਂ ਨੂੰ ਹੁਣ ਰਾਸ਼ਨ ਲੈਣ ਲਈ ਦੂਜੇ ਡਿਪੂਆਂ ’ਤੇ ਜਾਣ ਦੀ ਖ਼ਜਾਲਤ ਤੋਂ ਨਿਜ਼ਾਤ ਮਿਲਣ ਜਾ ਰਹੀ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਅੰਦਰ 9 ਹਜ਼ਾਰ ਦੇ ਕਰੀਬ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਡਿਪੂਆਂ ਦੀ ਅਲਾਟਮੈਂਟ ਕਰਨ ਤੋਂ ਪਹਿਲਾਂ ਡਿਪੂ ਲੈਣ ਦੇ ਇਛੁੱਕ ਲੋਕਾਂ ਨੂੰ ਮੌਕਾ ਦਿੰਦਿਆਂ ਕਿਹਾ ਹੈ ਕਿ ਉਹ 24 ਅਪ੍ਰੈਲ ਤੱਕ ਆਪਣੇ ਬਿਨੈ ਪੱਤਰ ਵਿਭਾਗ ਕੋਲ ਦਰਜ ਕਰਵਾਉਣ। ਇਸ ਫ਼ੈਸਲੇ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ’ਚ 737 ਨਵੇਂ ਰਾਸ਼ਨ ਡਿਪੂ ਅਲਾਟ ਹੋ ਜਾਣਗੇ। ਵਿਭਾਗ ਵੱਲੋਂ ਨਵੀਂ ਅਲਾਟਮੈਂਟ ਸਬੰਧੀ ਬਣਾਏ ਗਏ ਨਿਯਮਾਂ ਮੁਤਾਬਕ ਡਿਪੂ ਅਪਲਾਈ ਕਰਨ ਵਾਲੇ ਬਿਨੈਕਾਰ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਉਸ ਦੀ ਵਿਦਿਅਕ ਯੋਗਤਾ ਘੱਟੋ-ਘੱਟ ਦਸਵੀਂ ਪਾਸ ਹੋਣੀ ਚਾਹੀਦੀ ਹੈ। ਬਿਨੈਕਾਰ ਪੰਜਾਬੀ ਵਿਸ਼ੇ ’ਚੋਂ ਪਾਸ ਹੋਣਾ ਜ਼ਰੂਰੀ ਹੈ। ਸਰਕਾਰ ਵੱਲੋਂ ਬਿਨੈਕਾਰਾਂ ਨੂੰ ਰਾਸ਼ਨ ਡਿਪੂ ਲਈ ਆਨ ਲਾਈਨ ਅਪਲਾਈ ਕਰਨ ਦੀ ਥਾਂ ਆਪਣੀ ਅਰਜ਼ੀ ਸਿੱਧੇ ਰੂਪ ’ਚ 24 ਅਪ੍ਰੈਲ ਨੂੰ ਸ਼ਾਮ 5 ਵਜੇ ਤੱਕ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰ ’ਚ ਪਹੁੰਚਦੀ ਕਰਨ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਤੋਹਫ਼ਾ, 33 ਫੀਸਦੀ ਸਬਸਿਡੀ ਦੇਣ ਦਾ ਐਲਾਨ
ਇਸ ਸ਼੍ਰੇਣੀ ਦੇ ਲੋਕ ਕਰ ਸਕਦੇ ਹਨ ਆਪਲਾਈ
ਜੇਕਰ ਖ਼ਾਲੀ ਅਸਾਮੀਆਂ ਦੀ ਸ਼੍ਰੇਣੀ ਉਪਰ ਝਾਤੀ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਦਿਹਾਤੀ ਲੁਧਿਆਣਾ ਪੂਰਵੀ ’ਚ ਜਨਰਲ ਸ਼੍ਰੇਣੀ 145, ਅਨੁਸੂਚਿਤ ਜਾਤੀ 36, ਪੱਛੜੀਆਂ ਸ਼੍ਰੇਣੀਆਂ 13, ਸਾਬਕਾ ਸੈਨਿਕ 18, ਸੁਤੰਤਰਤਾ ਸੈਲਾਨੀ 13, ਦਿਵਿਆਂਗ ਸ਼੍ਰੇਣੀ 7, ਸਵੈ ਇਛੁੱਕ 5, ਦੰਗਾ ਪੀੜਤ ਜਾਂ ਅੱਤਵਾਦ ਪ੍ਰਭਾਵਿਤ 26 ਲੋਕਾਂ ਲਈ ਡਿਪੂਆਂ ਲਈ ਰਾਖਵਾਂ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸ਼ਹਿਰੀ ਖੇਤਰ ਪੂਰਵੀ ’ਚ ਆਮ ਸ਼੍ਰੇਣੀ 57, ਅਨੁਸੂਚਿਤ ਜਾਤੀ 14, ਪੱਛੜੀਆਂ ਸ਼੍ਰੇਣੀਆਂ 5, ਸਾਬਕਾ ਸੈਨਿਕ 7, ਸੁਤੰਤਰਤਾ ਸੈਲਾਨੀ 5, ਦਿਵਿਆਂਗ 3, ਸਵੈ ਇਛੁੱਕ ਔਰਤਾਂ 2 ਤੇ ਦੰਗਾ ਪੀੜਤ ਤੇ ਅੱਤਵਾਦ ਪ੍ਰਭਾਵਿਤ 10 ਲੋਕਾਂ ਲਈ ਰਾਖਵਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਗ ਦਾ ਕਹਿਰ, 40-50 ਏਕੜ ਕਣਕ ਸੜ ਕੇ ਸਵਾਹ, ਟਰੈਕਟਰਾਂ ਸਣੇ 2 ਨੌਜਵਾਨ ਵੀ ਸੜੇ
ਪੇਂਡੂ ਖੇਤਰ ਲੁਧਿਆਣਾ ਪੱਛਮੀ ਆਮ ਸ਼੍ਰੇਣੀ ਲਈ 152, ਅਨੁਸੂਚਿਤ ਜਾਤੀ ਲਈ 36, ਪੱਛੜੀਆਂ ਸ਼੍ਰੇਣੀਆਂ 14, ਸਾਬਕਾ ਸੈਨਿਕ 20, ਸੁੰਤਤਰਤਾਂ ਸੈਲਾਨੀ 14, ਦਿਵਿਆਂਗ ਸ਼੍ਰੇਣੀ 8, ਸਵੈ ਇਛੁੱਕ ਔਰਤਾਂ 6, ਦੰਗਾ ਪੀੜਤ ਤੇ ਅੱਤਵਾਦੀ ਪ੍ਰਭਾਵਿਤ ਪਰਿਵਾਰਾਂ ਲਈ 28 ਡਿਪੂ ਰਾਖਵੇਂ ਰੱਖੇ ਗਏ ਹਨ। ਲੁਧਿਆਣਾ ਪੱਛਮੀ ਦੇ ਸ਼ਹਿਰੀ ਖੇਤਰ ’ਚ ਆਮ ਸ਼੍ਰੇਣੀ ਲਈ 62, ਅਨੁਸੂਚਿਤ ਜਾਤੀ ਲਈ 15, ਪੱਛੜੀਆਂ ਸ਼੍ਰੇਣੀਆਂ 6, ਸਾਬਕਾ ਸੈਨਿਕ 8, ਸੁੰਤਤਰਤਾ ਸੈਲਾਨੀ 6, ਦਿਵਿਆਂਗ ਸ਼੍ਰੇਣੀ 3, ਸਵੈ ਇਛੁੱਕ ਔਰਤਾਂ 2, ਦੰਗਾ ਪੀੜਤ ਤੇ ਅੱਤਵਾਦੀ ਪ੍ਰਭਾਵਿਤ ਪਰਿਵਾਰਾਂ ਲਈ 11 ਡਿਪੂ ਰਾਖਵੇਂ ਰੱਖੇ ਗਏ ਹਨ। ਵਿਭਾਗ ਵੱਲੋਂ ਬੇਰੁਜ਼ਗਾਰ ਲੜਕੇ-ਲੜਕੀਆਂ ਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਹਾ ਲੈਣ ਲਈ ਜ਼ੋਰਦਾਰ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਹਰਜੋਤ ਬੈਂਸ, ਸਰਕਾਰ ਕੋਲ ਰੱਖੀ ਇਹ ਵੱਡੀ ਮੰਗ
ਡਿਪੂ ਆਲਟਮੈਂਟ ’ਚ ਰਾਖਵੇਂਕਰਨ ਦਾ ਵੇਰਵਾ ਜਾਰੀ
ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਅਲਾਟ ਹੋਣ ਜਾ ਰਹੇ ਰਾਸ਼ਨ ਦੇ ਨਵੇਂ ਡਿਪੂਆਂ ਸਬੰਧੀ ਰਾਖਵੇਂਕਰਨ ਦਾ ਵੇਰਵਾ ਦੱਸਦਾ ਹੈ ਕਿ ਇਸ ਵਿਚ ਜਨਰਲ ਕੈਟਾਗਿਰੀ ’ਚ 3758, ਐੱਸ.ਸੀ. ਕੈਟਾਗਿਰੀ ਲਈ 770, ਬੀ.ਸੀ. ਵਰਗ ਲਈ 244, ਸਾਬਕਾ ਫੌਜੀਆਂ ਲਈ 1175, ਸੁਤੰਤਰ ਸੈਲਾਨੀ 902, ਅੰਗਹੀਣ 402, ਔਰਤਾਂ ਲਈ 314, ਦੰਗਾ ਪੀੜਤਾਂ ਲਈ 1763 ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਮਿਲ ਪਾਏਗਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀਆਂ ਵੱਡੇ ਪੱਧਰ 'ਤੇ ਬਦਲੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e