HIL ਲਿਮਟਿਡ ਹੁਣ ਬਣਿਆ ‘ਬਿਰਲਾਨੂ ਲਿਮਟਿਡ’
Sunday, Apr 13, 2025 - 03:59 AM (IST)

ਲੁਧਿਆਣਾ – ਐੱਚ. ਆਈ. ਐੱਲ ਲਿਮਟਿਡ 3 ਬਿਲੀਅਨ ਅਮਰੀਕੀ ਡਾਲਰ ਵਾਲੇ ਸਿੱਕਾ ਬਿਰਲਾ ਸਮੂਹ ਦਾ ਇਕ ਯੂਨਿਟ ਹੈ, ਜਿਸ ਦਾ ਨਵਾਂ ਨਾਂ ਹੁਣ ‘ਬਿਰਲਾਨੂ ਲਿਮਟਿਡ’ ਕਰ ਦਿੱਤਾ ਗਿਆ ਹੈ। ਇਹ ਮਹੱਤਵਪੂਰਨ ਬਦਲਾਅ ਕੰਪਨੀ ਦੇ ਲਗਾਤਾਰ ਅੱਗੇ ਵਧਣ ਅਤੇ ਤੇਜ਼ੀ ਨਾਲ ਗ੍ਰੋਥ ਕਰਨ ਦੀ ਰਣਨੀਤੀ ਤਹਿਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਬਿਰਲਾਨੂ ਬਿਲਡਿੰਗ ਪ੍ਰੋਡਕਟਸ ਸੈਕਟਰ ਵਿਚ ਵਿਸ਼ਵ ਪੱਧਰੀ ਪ੍ਰੋਡਕਟਸ ਅਤੇ ਸਰਵਿਸਿਜ਼ ਮੁਹੱਈਆ ਕਰਨ ਦਾ ਦਾਇਰਾ ਵੀ ਵਧਾ ਰਹੀ ਹੈ। ਕੰਪਨੀ ਦੇ ਭਾਰਤ ਅਤੇ ਯੂਰੋਪ ਵਿਚ 32 ਮੈਨੂਫੈਕਚਰਿੰਗ ਪਲਾਂਟ ਹਨ ਅਤੇ ਦੁਨੀਆ ਦੇ 80 ਤੋਂ ਵੱਧ ਦੇਸ਼ਾਂ ਵਿਚ ਇਸ ਦੇ ਗਾਹਕ ਅਤੇ ਪਾਰਟਨਰ ਹਨ।
ਅਵੰਤੀ ਬਿਰਲਾ ਪ੍ਰੈਜ਼ੀਡੈਂਟ ਬਿਰਲਾਨੂ ਨੇ ਕਿਹਾ ਕਿ ਅਸੀਂ ਅਜਿਹੀਆਂ ਚੀਜ਼ਾਂ ਬਣਾਉਣ ਵਿਚ ਵਿਸ਼ਵਾਸ ਰੱਖਦੇ ਹਾਂ, ਜੋ ਲੰਬੇ ਸਮੇਂ ਤਕ ਕੰਮ ਕਰਨ ਵਿਚ ਸਮਰੱਥ ਅਤੇ ਮਜ਼ਬੂਤ ਹਨ।