ਹੁਣ ਅੱਧੀ ਰਾਤ ਤਕ ਵਿਕੇਗੀ ਸ਼ਰਾਬ! ਨਵੇਂ ਹੁਕਮ ਜਾਰੀ
Wednesday, Apr 16, 2025 - 02:33 PM (IST)

ਲੁਧਿਆਣਾ (ਵੈੱਬ ਡੈਸਕ): ਹੁਣ ਲੁਧਿਆਣਾ ਵਿਚ ਹੋਟਲ ਅਤੇ ਬਾਰ ਦੇਰ ਰਾਤ 2 ਵਜੇ ਤਕ ਖੁੱਲ੍ਹੇ ਰਹਿਣਗੇ। ਨਿਰਧਾਰਤ ਨਿਯਮ ਪੂਰੇ ਕਰਨ ਵਾਲੇ ਹੋਟਲਾਂ ਤੇ ਬਾਰਾਂ ਲਈ ਇਹ ਸਮਾਂ ਹੱਦ 3 ਵਜੇ ਤਕ ਵਧਾਈ ਵੀ ਜਾ ਸਕਦੀ ਹੈ। ਇਸ ਸਬੰਧੀ ਲਿਖਤੀ ਤੌਰ 'ਤੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਲੁਧਿਆਣਾ ਦੇ DCP (ਹੈੱਡਕੁਆਰਟਰ) ਸਨੇਹਦੀਪ ਸ਼ਰਮਾ ਵੱਲੋਂ ਜਾਰੀ ਹੁਕਮਾਂ ਵਿਚ ਕੁਝ ਸ਼ਰਤਾਂ ਦੇ ਨਾਲ ਸਾਰੇ ਰੈਸਟੋਰੈਂਟਾਂ, ਹੋਟਲਾਂ, ਬਾਰਾਂ ਦੇ ਖੁੱਲ੍ਹੇ ਰਹਿਣ ਦੀ ਸਮਾਂ ਹੱਦ ਨਿਰਧਾਰਤ ਕੀਤੀ ਗਈ ਹੈ। ਹੁਕਮਾਂ ਮੁਤਾਬਕ ਰੈਸਟੋਰੈਂਟ ਅਤੇ L-3, L-4 ਤੇ L-5 ਲਾਇਸੰਸ ਨਾ ਰੱਖਣ ਵਾਲੇ ਬਾਰ 2 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸੇ ਤਰ੍ਹਾਂ L-3, L-4, L-5 ਆਬਕਾਰੀ ਲਾਇਸੰਸ ਵਾਲੇ ਹੋਟਲ ਅਤੇ ਬਾਰ ਸਵੇਰੇ 2 ਵਜੇ ਤੱਕ ਚਾਲੂ ਰਹਿਣਗੇ। ਮੌਜੂਦਾ ਆਬਕਾਰੀ ਨੀਤੀ ਦੇ ਤਹਿਤ ਨਿਰਧਾਰਿਤ ਨਿਯਮਾਂ ਦੀ ਪੂਰਤੀ ਕਰਨ 'ਤੇ ਇਹ ਸਮਾਂ ਹੱਦ ਸਵੇਰੇ 3 ਵਜੇ ਤਕ ਵਧਾਈ ਵੀ ਜਾ ਸਕਦੀ ਹੈ। ਇਹ ਹੁਕਮ ਅਗਲੇ 2 ਮਹੀਨਿਆਂ ਲਈ ਲਾਗੂ ਰਹਿਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8