ਜ਼ਰੂਰੀ ਖ਼ਬਰ : ''ਡਰਾਈਵਿੰਗ ਲਾਈਸੈਂਸ'' ਨੂੰ ਡਿਜੀਟਲ ਅਪਡੇਟ ਕਰਾਉਣ ਦੀ ਤਾਰੀਖ਼ ''ਚ ਵਾਧਾ

Wednesday, Dec 16, 2020 - 04:08 PM (IST)

ਚੰਡੀਗੜ੍ਹ : ਪੰਜਾਬ ਟਰਾਂਸਪੋਰਟ ਮਹਿਕਮੇ ਵੱਲੋਂ ਡਿਜੀਟਲ ਡਰਾਈਵਿੰਗ ਲਾਈਸੈਂਸ ਅਪਗ੍ਰੇਡ ਕਰਨ ਦੀ ਆਖ਼ਰੀ ਤਾਰੀਖ਼ 15 ਜਨਵਰੀ, 2021 ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਪੁਰਾਣੇ ਤਰੀਕੇ ਨਾਲ ਬਣੇ (ਮੈਨੂਅਲ) ਡਰਾਈਵਿੰਗ ਲਾਈਸੈਂਸਾਂ ਨੂੰ ਡਿਜੀਟਲ ਡਰਾਈਵਿੰਗ ਲਾਈਸੈਂਸ 'ਚ ਅਪਗ੍ਰੇਡ ਕਰਨ ਲਈ ਟਰਾਂਸਪੋਰਟ ਮਹਿਕਮੇ ਵੱਲੋਂ ਨਵੰਬਰ 2020 'ਚ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।  ਇਸ ਮੁਹਿੰਮ ਰਾਹੀਂ ਮੈਨੂਅਲ ਡਰਾਈਵਿੰਗ ਲਾਈਸੈਂਸ ਧਾਰਕਾਂ ਨੂੰ ਆਪਣਾ ਡਰਾਈਵਿੰਗ ਲਾਈਸੈਂਸ www.punjabtransport.org ਜਾਂ  www.sarathi.parivahan.gov.in ਵੈੱਬਸਾਈਟ ’ਤੇ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਕੇ ਸਾਰਥੀ ਐਪਲੀਕੇਸ਼ਨ ਜ਼ਰੀਏ ਅਪਗ੍ਰੇਡ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਹੁਣ ਡਾਕਟਰ ਨੇ ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਕਰ 'ਤੀ ਵੱਡੀ ਗਲਤੀ, ICU 'ਚ ਮੌਤ ਨਾਲ ਲੜ ਰਹੀ ਪੀੜਤਾ   

ਪ੍ਰਵਾਨਗੀ ਮਿਲਣ ਤੋਂ ਬਾਅਦ ਬਿਨੈਕਾਰ ਐਮਪਰਿਵਾਹਨ ਮੋਬਾਇਲ ਐਪਲੀਕੇਸ਼ਨ ਜਾਂ ਡਿਜੀਲਾਕਰ ਜ਼ਰੀਏ ਆਪਣਾ ਡਿਜੀਟਲ ਡਰਾਈਵਿੰਗ ਲਾਈਸੈਂਸ ਹਾਸਲ ਕਰ ਸਕਦਾ ਹੈ। ਟਰਾਂਸਪੋਰਟ ਮੰਤਰੀ ਨੇ ਅੱਗੇ ਦੱਸਿਆ ਕਿ ਸਾਰਥੀ ਵੈੱਬ ਐਪਲੀਕੇਸ਼ਨ ’ਤੇ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ 25,000 ਤੋਂ ਵੱਧ ਬਿਨੈਕਾਰਾਂ ਨੇ ਆਪਣੇ ਡਰਾਈਵਿੰਗ ਲਾਈਸੈਂਸ ਅਪਗ੍ਰੇਡ ਕਰਨ ਲਈ ਅਪਲਾਈ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਹੁਣ ਇਸ ਸੇਵਾ ਦਾ ਲਾਭ ਲੈਣ ਦੀ ਆਖਰੀ ਤਾਰੀਖ਼ 15 ਜਨਵਰੀ, 2021 ਤੱਕ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਹੁਣ ਕੈਪਟਨ ਤੱਕ ਪੁੱਜੀ 'ਬੈਂਸ' 'ਤੇ ਦੋਸ਼ ਲਾਉਣ ਵਾਲੀ ਵਿਧਵਾ ਬੀਬੀ, ਇਨਸਾਫ਼ ਨਾ ਮਿਲਣ 'ਤੇ ਦਿੱਤੀ ਧਮਕੀ

ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜਾਅਲੀ ਡਰਾਈਵਿੰਗ ਲਾਈਸੈਂਸਾਂ ਨੂੰ ਖ਼ਤਮ ਕਰਨ ਅਤੇ ਸੁਰੱਖਿਅਤ ਡਰਾਈਵਿੰਗ ਤੇ ਸੜਕ ਸੁਰੱਖਿਆ ਸਬੰਧੀ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ 'ਚ ਸਹਾਈ ਹੋਵੇਗੀ। ਜ਼ਿਕਰਯੋਗ ਹੈ ਕਿ ਜਨਤਕ ਮੈਨੂਅਲ ਡਰਾਈਵਿੰਗ ਲਾਈਸੈਂਸ ਧਾਰਕਾਂ ਨੂੰ ‘ਸਾਰਥੀ ਵੈੱਬ ਐਪਲੀਕੇਸ਼ਨ’ ‘ਤੇ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਹਾਸਲ ਨਹੀਂ ਹੁੰਦੀਆਂ ਹਨ ਅਤੇ ਅਜਿਹੇ ਲਾਈਸੈਂਸਾਂ ਨੂੰ ਤਸਦੀਕ ਕਰਨ ਸਮੇਂ ਵੀ ਮੁਸ਼ਕਲ ਆਉਂਦੀ ਸੀ। ਵਾਹਨ ਅਤੇ ਸਾਰਥੀ ਐਪਲੀਕੇਸ਼ਨਾਂ ਦੇ ਲਾਗੂ ਹੋਣ ਤੋਂ ਪਹਿਲਾਂ ਡਰਾਈਵਿੰਗ ਲਾਈਸੈਂਸ ਪੁਰਾਣੇ ਤਰੀਕੇ ਨਾਲ ਦਸਤੀ ਰੂਪ 'ਚ ਕਾਪੀਆਂ ‘ਤੇ ਬਣੇ ਜਾਂ ਬਿਨਾਂ ਚਿੱਪ ਤੋਂ ਜਾਰੀ ਕੀਤੇ ਜਾਂਦੇ ਸਨ।

ਇਹ ਵੀ ਪੜ੍ਹੋ : ‘ਹੁਣ 4 ਵਾਰ ਹੋਵੇਗਾ 'JEE Main', ਪਹਿਲਾ ਸੈਸ਼ਨ 22 ਫਰਵਰੀ ਤੋਂ, ਅੱਜ ਤੋਂ ਅਰਜ਼ੀਆਂ ਸ਼ੁਰੂ

ਇਸ ਤੋਂ ਪਹਿਲਾਂ ਲਾਈਸੈਂਸ ਪ੍ਰਾਪਤ ਕਰਨ ਲਈ ਸਬੰਧਿਤ ਰਜਿਸਟਰਿੰਗ ਅਥਾਰਟੀ ਦਫ਼ਤਰ ਜਾਣਾ ਪੈਂਦਾ ਸੀ ਅਤੇ ਬਿਨੈਕਾਰ ਨੂੰ ਬਿਨੈਪੱਤਰ ਅਤੇ ਦਸਤਾਵੇਜ਼ਾਂ ਨਾਲ ਕਈ ਵਾਰ ਦਫ਼ਤਰਾਂ 'ਚ ਗੇੜੇ ਮਾਰਨੇ ਪੈਂਦੇ ਸਨ। ਇਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਸਨ ਅਤੇ ਕਈ ਵਾਰੀ ਉਨ੍ਹਾਂ ਦਾ ਵਿੱਤੀ ਸ਼ੋਸ਼ਣ ਵੀ ਹੁੰਦਾ ਸੀ ਪਰ ਹੁਣ ਸਾਰਥੀ ਵੈੱਬ ਐਪਲੀਕੇਸ਼ਨ 'ਚਨਵੀਂ ਵਿਵਸਥਾ ਦੀ ਸ਼ੁਰੂਆਤ ਨਾਲ ਬਿਨੈਕਾਰ ਘਰ ਤੋਂ ਹੀ ਅਪਲਾਈ ਕਰ ਸਕਦਾ ਹੈ। 
ਨੋਟ : ਡਿਜੀਟਲ ਡਰਾਈਵਿੰਗ ਲਾਈਸੈਂਸ ਅਪਗ੍ਰੇਡ ਕਰਨ ਦੀ ਆਖਰੀ ਤਾਰੀਖ਼ 'ਚ ਵਾਧੇ ਬਾਰੇ ਦਿਓ ਆਪਣੇ ਵਿਚਾਰ


Babita

Content Editor

Related News