ਰਾਤ ਵੇਲੇ ਸੜਕਾਂ 'ਤੇ ਜਾਣ ਵਾਲੇ ਵਾਹਨ ਚਾਲਕ ਸਾਵਧਾਨ! ਅੱਧੀ ਰਾਤੀਂ ਸ਼ੁਰੂ ਹੋ ਜਾਂਦੀ ਡਰਾਉਣੀ ਖੇਡ
Thursday, Oct 30, 2025 - 10:46 AM (IST)
ਮੋਹਾਲੀ (ਜੱਸੀ) : ਪੁਲਸ ਦੇ ਦਾਅਵਿਆਂ ’ਤੇ ਸਵਾਲ ਚੁੱਕ ਰਹੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਅੱਧੀ ਰਾਤ ਤੋਂ ਬਾਅਦ ਮੋਹਾਲੀ ਅਤੇ ਹੋਰਨਾਂ ਸ਼ਹਿਰਾਂ ਦੀਆਂ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਕੁੜੀਆਂ ਦੇ ਭੇਸ ’ਚ ਮੁੰਡੇ ਰੋਕ ਰਹੇ ਹਨ ਅਤੇ ਵੱਖ-ਵੱਖ ਤਰੀਕੀਆਂ ਨਾਲ ਪੈਸੇ ਮੰਗ ਰਹੇ ਹਨ। ਇਸ ਕਾਰਨ ਪੀ. ਸੀ. ਆਰ. ਦੀ ਗਸ਼ਤ ’ਤੇ ਗੰਭੀਰ ਸਵਾਲ ਖੜ੍ਹੇ ਗਏ ਹਨ। ਰਾਤ ਨੂੰ ਨਾਕਿਆਂ ਦੇ ਬਾਵਜੂਦ ਸਥਿਤੀ ਖ਼ਰਾਬ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਨੂੰ Fake Encounter ਦਾ ਡਰ! ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਪੰਜਾਬ
ਕਈ ਲੋਕਾਂ ਨੇ ਇਨ੍ਹਾਂ ਕੁੜੀਆਂ ਖ਼ਿਲਾਫ਼ ਰਿਪੋਰਟ ਵੀ ਕੀਤੀ ਹੈ, ਜੋ ਵਾਹਨਾਂ ਨੂੰ ਰੋਕ ਕੇ ਖਿੜਕੀਆਂ ’ਤੇ ਹੱਥ ਮਾਰਦੀਆਂ ਹਨ। ਇਕ ਵਾਇਰਲ ਵੀਡੀਓ ਫੇਜ਼-3ਬੀ2 ਮਾਰਕੀਟ ਨੇੜੇ ਦੀ ਹੈ, ਜਿਸ ’ਚ ਬਦਮਾਸ਼ਾਂ ਦਾ ਸਮੂਹ ਵਾਹਨ ਰੋਕਣ ਤੋਂ ਬਾਅਦ ਡਰਾਈਵਰਾਂ ਵੱਲੋਂ ਖਿੜਕੀਆਂ ਹੇਠਾਂ ਨਾ ਕਰਨ ’ਤੇ ਗਾਲ੍ਹਾਂ ਕੱਢ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਗਰੁੱਪ ਅੱਧੀ ਰਾਤ ਤੋਂ ਬਾਅਦ ਬਿਨਾਂ ਕਿਸੇ ਪੁਲਸ ਦਖ਼ਲ ਦੇ ਖੁੱਲ੍ਹੇਆਮ ਘੁੰਮ ਰਿਹਾ ਹੈ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਲਾਜ਼ਮੀ ਹੋਣ ਜਾ ਰਿਹਾ ਇਹ Rule, ਧਿਆਨ ਨਾਲ ਪੜ੍ਹ ਲਓ ਖ਼ਬਰ
ਜ਼ੀਰਕਪੁਰ-ਪਟਿਆਲਾ ਹਾਈਵੇ ’ਤੇ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਜ਼ਬਰਦਸਤੀ ਵਾਹਨਾਂ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾਵਾਂ ਕਾਰਨ ਨਾ ਸਿਰਫ਼ ਲੋਕਾਂ ’ਚ ਖ਼ੌਫ ਪੈਦਾ ਕਰ ਦਿੱਤਾ ਹੈ, ਸਗੋਂ ਮੁੱਖ ਸੜਕਾਂ ’ਤੇ ਪੁਲਸ ਦੀ ਮੌਜੂਦਗੀ ਦੀ ਘਾਟ ਵੀ ਉਜਾਗਰ ਕੀਤੀ ਹੈ। ਇਸ ਬਾਰੇ ਜ਼ਿਲ੍ਹਾ ਪੁਲਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਹਨ, ਜੋ ਘਟਨਾਵਾਂ ਨੂੰ ਰੋਕਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
