7 ਮਹੀਨਿਆਂ ਤੋਂ ਕੰਮ ਨਾ ਮਿਲਣ ਕਾਰਨ ਡਰਾਈਵਰ ਨੇ ਕੀਤੀ ਖੁਦਕੁਸ਼ੀ

Thursday, Jul 15, 2021 - 02:27 AM (IST)

ਜਲੰਧਰ (ਵਰੁਣ)– ਅਸ਼ੋਕ ਵਿਹਾਰ ਵਿਚ ਇਕ ਡਰਾਈਵਰ ਨੇ ਦੇਰ ਰਾਤ ਆਰਥਿਕ ਤੰਗੀ ਕਾਰਨ ਸੁਸਾਈਡ ਕਰ ਲਈ। ਦੱਸਿਆ ਜਾ ਰਿਹਾ ਹੈ ਕਿ 7 ਮਹੀਨਿਆਂ ਤੋਂ ਡਰਾਈਵਰ ਕੋਲ ਕੋਈ ਕੰਮ ਨਹੀਂ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ।

ਇਹ ਵੀ ਪੜ੍ਹੋ- ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ, ਹਥਿਆਰਾਂ ਦੇ ਜ਼ਖੀਰੇ ਸਣੇ ਕਾਬੂ ਕੀਤੇ 2 ਨਾਮੀ ਸਪਲਾਇਰ

ਥਾਣਾ ਨੰਬਰ 1 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸੋਨੂੰ (30) ਪੁੱਤਰ ਬਲਵੰਤ ਸਿੰਘ ਵਾਸੀ ਅਸ਼ੋਕ ਵਿਹਾਰ ਵਜੋਂ ਹੋਈ। ਥਾਣਾ ਨੰਬਰ 1 ਦੇ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸੋਨੂੰ ਨੇ ਕਿਸ਼ਤਾਂ ’ਤੇ ਗੱਡੀ ਵੀ ਲਈ ਹੋਈ ਸੀ, ਜਿਸ ਦੀ ਕਿਸ਼ਤ ਦੇਣੀ ਵੀ ਮੁਸ਼ਕਲ ਹੋ ਗਈ ਸੀ।

ਇਹ ਵੀ ਪੜ੍ਹੋ- ਸਾਬਕਾ ਬੈਂਕ ਮੈਨੇਜਰ ਦੇ ਘਰ ’ਚੋਂ 8 ਤੋਲੇ ਸੋਨੇ ਦੇ ਗਹਿਣੇ ਤੇ ਕੈਸ਼ ਚੋਰੀ

ਲਗਭਗ 7 ਮਹੀਨੇ ਤੋਂ ਉਸ ਕੋਲ ਕੋਈ ਵੀ ਕੰਮ ਨਹੀਂ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਕਾਰਨ ਸੋਨੂੰ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੂੰ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ।


Bharat Thapa

Content Editor

Related News