ਜੰਮੂ-ਕਸ਼ਮੀਰ ਦੀਆਂ 2 ਬੱਸਾਂ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ, ਜਾਂਚ ਜਾਰੀ

Friday, Mar 08, 2019 - 12:26 AM (IST)

ਜੰਮੂ-ਕਸ਼ਮੀਰ ਦੀਆਂ 2 ਬੱਸਾਂ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ, ਜਾਂਚ ਜਾਰੀ

ਜਲੰਧਰ (ਮੁਨੀਸ਼)-ਗੋਰਾਇਆ ਪੁਲਸ ਅਤੇ ਸੀ.ਏ. ਸਟਾਫ ਦੇਹਾਤ ਦੀ ਪੁਲਸ ਨੇ ਦੋ ਜੰਮੂ-ਕਸ਼ਮੀਰ ਦੀਆਂ ਦੋ ਬੱਸਾਂ ਨੂੰ ਕਬਜ਼ੇ 'ਚ ਲਿਆ ਹੈ। ਜਾਣਕਾਰੀ ਮੁਤਾਬਕ ਗੋਰਾਇਆ ਨੈਸ਼ਨਲ ਹਾਈਵੇ 'ਤੇ ਸ਼ਾਮ ਨੂੰ ਗੋਰਾਇਆ ਪੁਲਸ ਅਤੇ ਸੀ.ਏ. ਸਟਾਫ ਪੁਲਸ ਨੇ ਨਾਕਾਬੰਦੀ ਦੌਰਾਨ ਇਨ੍ਹਾਂ ਬੱਸਾਂ ਨੂੰ ਕਬਜ਼ੇ 'ਚ ਲਿਆ ਹੈ।
ਦੱਸ ਦੇਈਏ ਕਿ ਦੋਵਾਂ ਬੱਸਾਂ ਅੰਦਰ ਕੋਈ ਵੀ ਸਵਾਰੀ ਨਹੀਂ ਸੀ ਸਿਰਫ ਇਕ ਡਰਾਈਵਰ ਅਤੇ ਕੰਡਕਟਰ ਹੀ ਮੌਜੂਦ ਸਨ। ਦੋਵੇਂ ਖਾਲੀ ਬੱਸਾਂ ਦਿੱਲੀ ਜਾ ਰਹੀਆਂ ਸਨ। ਬੱਸਾਂ ਅੰਦਰੋਂ ਭਾਰਤੀ ਕਰੰਸੀ ਅਤੇ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਪੁਲਸ ਨੇ ਬੱਸਾਂ, ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Hardeep kumar

Content Editor

Related News