ਮਖੂ ’ਚ ਵੱਡੀ ਵਾਰਦਾਤ, ਕਿਰਾਏ ’ਤੇ ਕਾਰ ਲਿਜਾ ਕੇ ਬੇਰਹਿਮੀ ਨਾਲ ਡਰਾਇਵਰ ਦਾ ਕਤਲ

Friday, Mar 12, 2021 - 07:41 PM (IST)

ਮਖੂ ’ਚ ਵੱਡੀ ਵਾਰਦਾਤ, ਕਿਰਾਏ ’ਤੇ ਕਾਰ ਲਿਜਾ ਕੇ ਬੇਰਹਿਮੀ ਨਾਲ ਡਰਾਇਵਰ ਦਾ ਕਤਲ

ਮਖੂ (ਵਾਹੀ) : ਮਖੂ ਸ਼ਹਿਰ ਵਿਚ ਬੀਤੀ ਰਾਤ ਫਿਰ ਕਤਲ ਦੀ ਵਾਰਦਾਤ ਨੇ ਸ਼ਹਿਰ ਵਾਸੀਆਂ ਨੂੰ ਸੁਨ ਕਰ ਦਿੱਤਾ। ਮਖੂ ਦੇ ਵਾਰਡ ਨੰ: 4 ਦੇ ਰਹਿਣ ਵਾਲੇ ਸੁਖਵਿੰਦਰ ਪੁੱਤਰ ਨਵਾਬ 42 ਸਾਲ ਜੋ ਕਿ ਟੈਕਸੀ ਸਟੈਂਡ ’ਤੇ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਦਾ ਬੀਤੀ ਰਾਤ ਕਾਰ ਕਿਰਾਏ ’ਤੇ ਲਿਜਾ ਕੇ ਅਣਪਛਾਤਿਆਂ ਵੱਲੋਂ ਮਖੂ ਨਜ਼ਦੀਕ ਹੀ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਲਾਪਤਾ ਹੋਇਆ ਮੁੰਡਾ, ਲਾਸ਼ ਵੀ ਮਿਲ ਗਈ, ਫਿਰ ਵੀ ਪੈਸੇ ਮੰਗਦਾ ਰਿਹਾ ਸ਼ਾਤਰ ਵਿਅਕਤੀ

ਮ੍ਰਿਤਕ ਦੀ ਪਤਨੀ ਗੀਤਾ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਮਖੂ ਦੇ ਟੈਕਸੀ ਸਟੈਂਡ ਤੋਂ ਬੀਤੀ ਦੇਰ ਸ਼ਾਮ ਦੋ ਅਣਪਛਾਤੇ ਨੌਜਵਾਨ ਕੋਟ ਈਸੇ ਖਾਂ ਜਾਣ ਲਈ ਕਾਰ ਕਿਰਾਏ ’ਤੇ ਬੁੱਕ ਕੀਤੀ ਅਤੇ ਸੁਖਵਿੰਦਰ ਸਵਾਰੀਆਂ ਨੂੰ ਲੈ ਕੇ ਕੋਟ ਈਸੇ ਖਾਂ ਲਈ ਜੋ ਮਖੂ ਤੋਂ ਸਿਰਫ 25 ਕਿਲੋਮੀਟਰ ਹੀ ਹੈ ਰਵਾਨਾ ਹੋਇਆ। ਉਕਤ ਨੇ ਦੱਸਿਆ ਕਿ ਜਦੋਂ ਦੇਰ ਰਾਤ ਤਕ ਉਸ ਦਾ ਘਰਵਾਲਾ ਵਾਪਸ ਨਹੀਂ ਆਇਆ ਤਾਂ ਕਾਰ ਮਾਲਕ ਸਮੇਤ ਉਹ ਭਾਲ ਕਰਦੇ ਰਹੇ। ਸਵੇਰ ਵੇਲੇ ਟੈਕਸੀ ਸਟੈਂਡ ’ਤੇ ਜਾ ਕੇ ਵੀ ਪਤਾ ਕੀਤਾ ਪਰ ਕੋਈ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ : ਪਟਿਆਲਾ 'ਚ ਸ਼ਰਮਸਾਰ ਹੋਏ ਰਿਸ਼ਤੇ, ਸਕੇ ਮਾਮੇ ਦੀ ਕੁੜੀ ਨਾਲ ਬਣੇ ਨਾਜਾਇਜ਼ ਸੰਬੰਧ, ਭਰਾ ਨੂੰ ਦਿੱਤੀ ਦਿਲ ਕੰਬਾਊ ਮੌਤ

PunjabKesari

ਇਸ ਦੌਰਾਨ ਪਤਾ ਲੱਗਾ ਕਿ ਇਕ ਅਣਪਛਾਤੀ ਲਾਸ਼ ਪਿੰਡ ਪੀਰ ਮੁਹੰਮਦ ਦੇ ਕੋਲ ਪਈ ਹੈ ਜਦੋਂ ਅਸੀਂ ਜਾ ਕਿ ਵੇਖਿਆ ਤਾਂ ਉਹ ਲਾਸ਼ ਸੁਖਵਿੰਦਰ ਦੀ ਸੀ। ਮ੍ਰਿਤਕ ਦੇ ਗਲੇ ਸਮੇਤ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਥਾਣਾ ਮੁਖੀ ਅਨੁਸਾਰ ਦੋਸ਼ੀ ਕਾਰ ਸਮੇਤ ਫਰਾਰ ਹੋ ਗਏ ਜਿਨ੍ਹਾਂ ਦੀ ਸੂਹ ਲਗਾਉਣ ਲਈ ਪੁਲਸ ਵੱਲੋਂ ਕੈਮਰੇ ਅਤੇ ਮੋਬਾਇਲ ਦੀ ਲੋਕੇਸ਼ਨ ਸਮੇਤ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਨਕਾਬ ਹੋਇਆ ਝੁੱਗੀਆਂ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਸਰਗਣਾ ਆਂਟੀ ਸਣੇ ਚਾਰ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News