ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਹਫਤਿਆਂ ’ਚ 2 ਥਾਣੇਦਾਰਾਂ ਦੀ ਗਈ ਜਾਨ

Thursday, Aug 30, 2018 - 06:05 AM (IST)

ਫਿਲੌਰ, (ਭਾਖਡ਼ੀ)- ਸਥਾਨਕ ਸ਼ਹਿਰ ਅਤੇ ਉਸ ਦੇ ਨੇਡ਼ਲੇ ਪਿੰਡਾਂ ’ਚ ਸ਼ਰਾਬ ਮਾਫੀਆ ਦੇ ਲੋਕ ਧਡ਼ੱਲੇ ਨਾਲ ਜ਼ਹਿਰੀਲੀ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰ ਰਹੇ ਹਨ, ਜਿਸ ਦਾ ਸੇਵਨ ਕਰਨ ਨਾਲ ਸਥਾਨਕ ਸ਼ਹਿਰ ਦੇ ਇਕ ਹੀ ਮੁਹੱਲੇ ਉੱਚੀ ਘਾਟੀ ਦੇ ਦਰਜਨ ਭਰ ਤੋਂ ਵੱਧ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ। ਇਸ ਨੂੰ ਪੀਣ ਵਾਲੇ ਜੋ ਜਿਉਂਦੇ ਬਚੇ ਹਨ, ਉਹ ਲਿਵਰ ਅਤੇ ਟੀ. ਬੀ. ਵਰਗੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਕੇ ਘਰ ਵਿਚ ਮੰਜੇ ’ਤੇ ਪਏ ਹਨ।
 ®ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ 3 ਹਫਤਿਆਂ ’ਚ ਪੁਲਸ ਅਕੈਡਮੀ ਵਿਚ ਕੰਮ ਕਰਦੇ ਦੋ ਥਾਣੇਦਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਮ ਤੋਡ਼ ਚੁੱਕੇ ਹਨ, ਜਦ ਕਿ ਇਕ ਵੱਡੇ ਅਧਿਕਾਰੀ ਦਾ ਲਿਵਰ ਖਰਾਬ ਹੋ ਚੁੱਕਾ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਬਾਵਜੂਦ ਵੀ ਜ਼ਹਿਰੀਲੀ ਸ਼ਰਾਬ ਵੇਚਣ  ਦਾ  ਧੰਦਾ ਧਡ਼ੱਲੇ ਨਾਲ ਚੱਲ ਰਿਹਾ ਹੈ। ਆਲਮ ਇਹ ਹੈ  ਕਿ  ਸ਼ਰਾਬ ਸਸਤੀ ਹੋਣ ਦੇ ਚੱਕਰ ਵਿਚ ਲੋਕ ਸਵੇਰੇ ਹੀ ਇਸ ਦਾ ਸੇਵਨ ਕਰ ਕੇ ਸਡ਼ਕਾਂ ਕਿਨਾਰੇ ਬੇੇਸੁੱਧ ਹੋ ਕੇ ਡਿੱਗੇ ਪਏ ਆਮ ਦੇਖੇ ਜਾ ਸਕਦੇ ਹਨ।
 ਪੁਲਸ ਸਖਤ ਕਾਰਵਾਈ ਕਰੇਗੀ : ਡੀ. ਐੱਸ. ਪੀ. 
 ਇਸ ਸਬੰਧ ਵਿਚ ਪੁੱਛਣ ’ਤੇ ਡੀ. ਐੱਸ. ਪੀ. ਫਿਲੌਰ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਵਿਰੁੱਧ ਪੁਲਸ ਥਾਣਿਆਂ ਅਤੇ ਚੌਕੀਆਂ ਵਿਚ ਪੂਰੀ ਤਰ੍ਹਾਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ। ਪਿਛਲੇ ਇਕ ਹਫਤੇ ’ਚ ਪੁਲਸ ਨੇ ਦੋ ਜਗ੍ਹਾ ਛਾਪੇਮਾਰੀ ਕਰ ਕੇ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਫਡ਼ਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਦੇ ਬਾਵਜੂਦ ਵੀ ਜੇਕਰ ਕਿਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ ਤਾਂ ਉਸ ’ਤੇ ਵੀ ਪੁਲਸ ਸਖ਼ਤ ਕਾਰਵਾਈ ਕਰੇਗੀ।

ਕੀ ਕਹਿਣਾ ਹੈ ਪੁਲਸ ਅਕੈਡਮੀ ਦੇ ਅਧਿਕਾਰੀਆਂ ਦਾ
 ਇਸ ਸਬੰਧ ’ਚ ਜਦੋਂ ਅਕੈਡਮੀ ਦੇ ਡਿਪਟੀ ਡਾਇਰੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਦਾ ਕੰਮ ਥਾਣੇ ’ਚ ਤਾਇਨਾਤ ਪੁਲਸ ਅਧਿਕਾਰੀਆਂ ਦਾ ਹੈ। ਜੇਕਰ ਪੁਲਸ ਅਕੈਡਮੀ ਵਿਚ ਇਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਹੋ ਰਹੀ ਹੈ ਤਾਂ ਇਸ ਦੀ ਉਹ ਜਾਂਚ ਕਰਵਾ ਕੇ ਇਸ ਦਾ ਸੇਵਨ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਸ਼ਰਾਬ ਦਾ ਸੇਵਨ ਕਰਨ ਨਾਲ ਦੋ ਥਾਣੇਦਾਰ ਜਾਨ ਤੋਂ ਹੱਥ ਧੋ ਬੈਠੇ ਹਨ।
 ਪੁਲਸ ਅਕੈਡਮੀ ’ਚ ਵੀ ਹੋ ਰਹੀ ਹੈ ਸਪਲਾਈ
 ਜਾਣਕਾਰੀ ਅਨੁਸਾਰ ਟਰੇਨਿੰਗ ਕਰਨ ਆਏ ਪੁਲਸ ਅਧਿਕਾਰੀਆਂ ਨੂੰ ਕਾਨੂੰਨ ਦਾ ਪਾਠ ਪਡ਼੍ਹਾਉਣ ਵਾਲੀ ਪੁਲਸ ਅਕੈਡਮੀ ਦੇ ਮੁਲਾਜ਼ਮ ਵੀ ਸ਼ਰਾਬ ਦੇ ਆਦੀ ਹੋ ਕੇ ਬਾਅਦ ’ਚ ਜ਼ਹਿਰੀਲੀ ਸ਼ਰਾਬ ਪੀਣ ਲਈ ਮਜਬੂਰ ਹੋ ਕੇ ਜਾਨ ਤੋਂ ਹੱਥ ਧੋ ਰਹੇ ਹਨ।
 ®ਸੂਤਰਾਂ ਨੇ ਦੱਸਿਆ ਕਿ ਟਰੇਨਿੰਗ ਦੇਣ ਵਾਲੇ ਅਫਸਰਾਂ ਨੂੰ ਟਰੇਨਿੰਗ ਲੈਣ ਆਈ ਅਧਿਕਾਰੀ ਤੋਹਫੇ ’ਚ ਸ਼ਰਾਬ ਭੇਟ ਕਰ ਦਿੰਦੇ ਹਨ, ਜਿਸ ਨਾਲ ਉਹ ਸ਼ਰਾਬ ਦੇ ਆਦੀ ਹੋ ਜਾਂਦੇ ਹਨ। ਹੁਣ ਆਲਮ ਇਹ ਹੈ ਕਿ ਸ਼ਰਾਬ ਮਾਫੀਆ ਦੇ ਲੋਕ ਫੋਨ ’ਤੇ ਹੀ ਅਕੈਡਮੀ ਅੰਦਰ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਦੇਣ ਪਹੁੰਚ ਜਾਂਦੇ ਹਨ।
ਕਿਥੋਂ ਚੱਲ ਰਿਹੈ ਨਾਜਾਇਜ਼ ਸ਼ਰਾਬ ਦਾ ਕਾਰੋਬਾਰ
 ਸ਼ਹਿਰ ਦੀ ਉੱਚੀ ਘਾਟੀ ’ਚ ਜਿਥੇ ਜ਼ਹਿਰੀਲੀ ਸ਼ਰਾਬ ਧਡ਼ੱਲੇ ਨਾਲ ਵੇਚੀ ਜਾ ਰਹੀ ਹੈ, ਉਥੇ  ਗੰਨਾ ਪਿੰਡ, ਮੁਹੱਲਾ ਰਵਿਦਾਸਪੁਰਾ, ਪਿੰਡ ਸੇਲਕੀਆਣਾ, ਗਡ਼੍ਹਾ ਅਤੇ ਸ਼ਹਿਰ ’ਚ ਪੈਂਦੇ ਜੰਗਲਾਤ ਵਿਭਾਗ ਦੇ ਜ਼ਖੀਰੇ ਵਿਚ ਤਾਂ ਸੂਰਜ ਛਿਪਦੇ ਹੀ ਕੁੱਝ ਲੋਕ ਜ਼ਹਿਰੀਲੀ ਸ਼ਰਾਬ ਵੇਚਣ ਲਈ ਜਗ੍ਹਾ-ਜਗ੍ਹਾ ਡੇਰਾ ਜਮਾ ਕੇ ਬੈਠ ਜਾਂਦੇ ਹਨ, ਜੋ ਬੋਰੀਆਂ ਵਿਚ ਸ਼ਰਾਬ ਭਰ ਕੇ ਉਥੇ ਰੱਖ ਕੇ ਖੁਲ੍ਹੇਆਮ ਵੇਚਣ ਦਾ ਕਾਰੋਬਾਰ ਕਰਦੇ ਹਨ।
 ਕੀ ਕਹਿਣਾ ਹੈ ਸ਼ਰਾਬ ਠੇਕੇਦਾਰ ਦਾ
 ਇਸ ਸਬੰਧ ’ਚ ਪੁੱਛਣ ’ਤੇ ਫਿਲੌਰ ਸਰਕਲ ਦੇ ਠੇਕੇਦਾਰ ਅਵਿਨਾਸ਼  ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਤਿੰਨ ਸਰਕਲ ਦੇ ਠੇਕੇ 18 ਕਰੋਡ਼ ’ਚ ਖਰੀਦੇ ਹਨ ਪਰ ਉਹ ਇਹ ਠੇਕੇ ਲੈ ਕੇ ਹੁਣ ਬੁਰੀ ਤਰ੍ਹਾਂ ਫਸ ਚੁੱਕੇ ਹਨ, ਕਿਉਂਕਿ ਇਥੇ ਜ਼ਹਿਰੀਲੀ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀ ਪੁਲਸ ਦੇ ਨੱਕ ਹੇਠ ਧਡ਼ੱਲੇ ਨਾਲ ਨਾਜਾਇਜ਼ ਸ਼ਰਾਬ ਵੇਚ ਰਹੇ ਹਨ। ਜਦ ਕਿ ਉਨ੍ਹਾਂ ਦੇ ਇਕ ਸਰਕਲ ਦੇ ਠੇਕੇ ਦੀ ਰੋਜ਼ਾਨਾ ਦੀ ਕਿਸ਼ਤ 1 ਲੱਖ 63 ਹਜ਼ਾਰ ਰੁਪਏ ਹੈ, ਜਦ ਕਿ ਦੂਸਰੇ ਸਰਕਲ ਦੀ 1 ਲੱਖ 64 ਹਜ਼ਾਰ ਅਤੇ ਪਿੰਡ ਨਗਰ ਦੀ 1 ਲੱਖ 36 ਹਜ਼ਾਰ ਇਕ ਦਿਨ ਦੀ ਕਿਸ਼ਤ ਬਣਦੀ ਹੈ, ਜਿਸ ਨੂੰ ਚੁਕਾਉਣ ਲਈ ਉਹ ਅਸਮਰੱਥ ਹਨ। 
 


Related News