ਚੋਣ ਕਮਿਸ਼ਨ ਨੇ ਦਿੱਤੀ ਦਾਰੂ ਦੇ ਠੇਕਿਆਂ ਦੇ ਡਰਾਅ ਦੀ ਪ੍ਰਵਾਨਗੀ
Tuesday, Mar 19, 2019 - 08:39 PM (IST)

ਚੰਡੀਗਡ਼੍ਹ, (ਭੁੱਲਰ)- ਚੋਣ ਕਮਿਸ਼ਨ ਭਾਰਤ ਨੇ ਅੱਜ ਇਕ ਪੱਤਰ ਜਾਰੀ ਕਰਕੇ ਪੰਜਾਬ 'ਚ ਸਾਲ 2019-2020 ਹੋਣ ਵਾਲੇ ਠੇਕਿਆਂ ਦੇ ਡਰਾਅ ਕਰਵਾਉਣ ਸੰਬੰਧੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਹਦਾਇਤ ਕੀਤੀ ਹੈ ਕਿ ਇਹ ਡਰਾਅ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੀ ਕੱਢੇ ਜਾਣ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵਲੋਂ ਠੇਕਿਆਂ ਦੇ ਡਰਾਅ ਦਾ ਪ੍ਰੋਗਰਾਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਤਿਆਰ ਕਰ ਲਿਆ ਗਿਆ ਸੀ। ਪਰ ਹੁਣ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰ ਨੇ ਕਮਿਸ਼ਨ ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਹੈ।