ਸੜਕ 'ਤੇ ਹੋਇਆ ਹਾਈਵੋਲਟੇਜ਼ ਡਰਾਮਾ, ਪਤੀ-ਪਤਨੀ ਨੇ ਭਜਾ-ਭਜਾ ਕੁੱਟਿਆ ਵਿਅਕਤੀ, ਦੇਖੋ ਵੀਡੀਓ

Thursday, Jul 11, 2024 - 06:00 PM (IST)

ਸੜਕ 'ਤੇ ਹੋਇਆ ਹਾਈਵੋਲਟੇਜ਼ ਡਰਾਮਾ, ਪਤੀ-ਪਤਨੀ ਨੇ ਭਜਾ-ਭਜਾ ਕੁੱਟਿਆ ਵਿਅਕਤੀ, ਦੇਖੋ ਵੀਡੀਓ

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਬਾਰਾਦਰੀ 'ਚ ਇਲਾਕੇ ਵਿਚ ਅੱਜ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਜਿੱਥੇ ਇਕ ਪਤੀ-ਪਤਨੀ ਵਲੋਂ ਚਿੱਟੇ ਰੰਗ ਦੀ ਗੱਡੀ ਸਵਾਰ ਵਿਆਕਤੀ ਦੀ ਭਜਾ-ਭਜਾ ਕੇ ਕੁੱਟਮਾਰ ਕੀਤੀ ਗਈ। ਕੁੱਟਮਾਰ ਕਰਨ ਵਾਲੀ ਮਹਿਲਾ ਦਾ ਇਹ ਇਲਜ਼ਾਮ ਸੀ ਕਿ ਉਹ ਅਪਣੇ ਪਤੀ ਨਾਲ ਮੋਟਰਸਾਈਕਲ 'ਤੇ ਆ ਰਹੀ ਸੀ ਪਰ ਇਹ ਗੱਡੀ ਵਾਲੇ ਨੇ ਸਾਨੂੰ ਓਵਰਟੇਕ ਕੀਤਾ ਜਦੋਂ ਅਸੀਂ ਇਸ ਨੂੰ ਬੋਲੇ ਤਾਂ ਇਸਨੇ ਮੇਰੇ ਪਤੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਟਾਈਮ ਪਾ ਲੈ ਅਤੇ ਇਸ ਨੇ ਮੈਨੂੰ ਗਾਲ੍ਹਾਂ ਕੱਢੀਆਂ ਤੇ ਹੱਥੋਪਾਈ ਕੀਤੀ। ਫਿਰ ਅਸੀ ਇਸਨੂੰ ਘੇਰਿਆ ਅਤੇ ਹੁਣ ਇਹ ਭੱਜ ਗਿਆ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਸ੍ਰੀ ਅਮਰਨਾਥ ਯਾਤਰਾ ਤੋਂ ਪਰਤੀ ਬੱਸ 'ਤੇ ਹਮਲਾ

ਇਸ ਮੌਕੇ ਲੋਕਾਂ ਨੇ ਗੱਡੀ 'ਚ ਸਵਾਰ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਕਤ ਮਹਿਲਾ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਬੁਲਾ ਕੇ ਸੜਕ 'ਤੇ ਹੰਗਾਮਾ ਕੀਤਾ ਗਿਆ। ਗੱਡੀ ਚਾਲਕ ਆਪਣੀ ਗੱਡੀ ਸੜਕ 'ਤੇ ਛੱਡ ਕੇ ਫਰਾਰ ਹੋ ਗਿਆ ਜਦਕਿ ਉਕਤ ਲੋਕਾਂ ਨੇ ਗੱਡੀ ਦੇ ਟਾਇਰਾਂ ਦੀ ਹਫਾ ਕੱਢ ਦਿੱਤੀ ਗਈ। ਅਖੀਰ 'ਚ ਉਥੇ ਮੌਜੂਦ ਲੋਕਾਂ ਨੇ ਪੁਲਸ ਨੂੰ ਬੁਲਾਇਆ ਤੇ ਪੁਲਸ ਨੇ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਗੱਡੀ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦੇ ਪੁੱਤ ਦੀ ਮਿਲੀ ਲਾਸ਼, ਸਾਲ ਪਹਿਲਾਂ ਹੋਇਆ ਸੀ ਵਿਆਹ

 


author

Gurminder Singh

Content Editor

Related News