''ਕੋਰੋਨਾ ਦੀ ਆਏਗੀ ਤੀਸਰੀ ਲਹਿਰ, ਬਚਕੇ ਰਹਿਣਾ ਜ਼ਰੂਰੀ''

Saturday, Jun 19, 2021 - 12:56 PM (IST)

''ਕੋਰੋਨਾ ਦੀ ਆਏਗੀ ਤੀਸਰੀ ਲਹਿਰ, ਬਚਕੇ ਰਹਿਣਾ ਜ਼ਰੂਰੀ''

ਜਲੰਧਰ- ਜਲੰਧਰ ਦੇ ਰਹਿਣ ਵਾਲੇ ਡਾ. ਐੱਮ. ਐੱਸ. ਕੰਵਰ ਨੇ ਕੋਵਿਡ-19 ਨੂੰ ਲੈ ਕੇ ਕਈ ਅਹਿਮ ਗੱਲਾਂ ਸਾਹਮਣੇ ਲਿਆਂਦੀਆਂ ਹਨ। ਡਾ. ਕੰਵਰ ਦਾ ਜਨਮ ਜਲੰਧਰ ਵਿਚ ਹੋਇਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। 'ਜਗ ਬਾਣੀ' ਨਾਲ ਕੋਵਿਡ-19 ਨੂੰ ਲੈ ਕੇ ਉਨ੍ਹਾਂ ਨੇ ਵਿਸ਼ੇਸ਼ ਇੰਟਰਵਿਊ ਦੌਰਾਨ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। 

ਡਾ. ਐੱਮ. ਐੱਸ. ਕੰਵਰ
ਇੰਦਰਪ੍ਰਸਥ ਅਪੋਲੋ ਹਸਪਤਾਲ
ਸੀਨੀਅਰ ਕੰਸਲਟੈਂਟ-ਐਡਵਾਈਜਰ, ਡਿਪਾਰਟਮੈਂਟ ਆਫ ਪਲਮੋਨਰੀ ਕ੍ਰਿਟੀਕਲ ਕੇਅਰ ਐਂਡ ਸਲੀਮ ਮੈਡੀਸਨ, ਲੀਡ ਲੰਗਸ ਟਰਾਂਸਪਲਾਂਟ ਪ੍ਰੋਗਰਾਮ, ਸੀਨੀਅਰ ਮੈਂਬਰ ਕੋਵਿਡ ਟੀਮ

PunjabKesari

ਕੋਰੋਨਾ ਦੀ ਦੂਸਰੀ ਲਹਿਰ ਹੁਣ ਖਤਮ ਹੋ ਰਹੀ ਹੈ, ਤੀਸਰੀ ਲਹਿਰ ਦਾ ਸ਼ੱਕ ਕਿੰਨਾ ਹੈ?
ਤੀਸਰੀ ਲਹਿਰ ਦਾ ਸ਼ੱਕ ਬਹੁਤ ਜ਼ਿਆਦਾ ਹੈ। ਇਸ ਦੇ ਕਾਰਨ ਵੀ ਹਨ। ਪਹਿਲੀ ਲਹਿਰ ਜਦੋਂ ਖ਼ਤਮ ਹੋ ਰਹੀ ਸੀ ਤਾਂ ਕੋਰੋਨਾ ਵਾਇਰਸ ਦੇ ਨਵੇਂ ਵੈਰੀਅੰਟ ਵੀ ਬਣਨੇ ਸ਼ੁਰੂ ਹੋ ਗਏ ਸਨ। ਨਵੇਂ ਵੈਰੀਅੰਟ ਨੂੰ ਫੈਲਣ ਤੋਂ ਰੋਕਿਆ ਜਾਂਦਾ ਤਾਂ ਦੂਸਰੀ ਲਹਿਰ, ਜੋ ਕਿਸੇ ਸੁਨਾਮੀ ਵਾਂਗ ਆਈ, ਨਹੀਂ ਆਉਂਦੀ। ਭਾਰਤ ਵਿਚ ਵਾਇਰਸ ਦੀ ਪ੍ਰਵਿਰਤੀ ਨੂੰ ਸਮਝਣ ਦੀ ਸਮਰੱਥਾ ਓਨੀ ਨਹੀਂ ਹੈ। ਅਮਰੀਕਾ ਅਤੇ ਕਈ ਦੇਸ਼ਾਂ ਵਿਚ ਵੀ ਅਜਿਹੀ ਸਮਰੱਥਾ ਨਹੀਂ ਹੈ। ਹਾਂ, ਯੂ. ਕੇ. ਵਿਚ ਜ਼ਰੂਰ ਹੈ। ਉਥੇ ਤਤਕਾਲ ਪਤਾ ਲੱਗਾ ਲਿਆ ਜਾਂਦਾ ਹੈ ਕਿ ਵਾਇਰਸ ਕਿਵੇਂ ਬਦਲ ਰਿਹਾ ਹੈ ਅਤੇ ਕਿਧਰ ਫੈਲ ਰਿਹਾ ਹੈ। ਜਿਵੇਂ ਕਿ ਕੋਰੋਨਾ ਦਾ ਡੇਲਟਾ ਵੈਰੀਅੰਟ ਇੰਡੀਆ ਵਿਚ ਸਤੰਬਰ, 2020 ਵਿਚ ਡਿਟੈਕਟ ਕੀਤਾ ਗਿਆ ਸੀ। ਪਰ ਉਸਦੇ ਪਾਏ ਜਾਣ ਵਾਲੀ ਥਾਂ ’ਤੇ ਕੰਮ ਕੀਤਾ ਜਾਂਦਾ ਤਾਂ ਉਸਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਕੋਰੋਨਾ ਦੇ ਫੈਲਣ ਸਬੰਧੀ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ, ਪਰ ਅਸਰ ਕਿਹੋ ਜਿਹਾ ਹੋਵੇਗਾ, ਇਹ ਨਹੀਂ ਦੱਸਿਆ ਜਾ ਸਕਦਾ।

ਇਹ ਵੀ ਪੜ੍ਹੋ: ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਤੀਸਰੀ ਲਹਿਰ ਆਉਂਦੀ ਹੈ ਤਾਂ ਹਾਲਾਤ ਕਿਵੇਂ ਹੋਣਗੇ?
ਦੂਸਰੀ ਲਹਿਰ ਨੂੰ ਵੇਖ ਕੇ ਤੀਸਰੀ ਲਹਿਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ‘ਬੀ.1.282 ਅਤੇ ਨਾਗਪੁਰ ਤੋਂ ਦੱਖਣੀ ਭਾਰਤ ਵਿਚ ਤਬਾਹੀ ਮਚਾਉਣ ਵਾਲਾ ‘ਐੱਨ 440 ਕੇ’ ਵੈਰੀਅੰਟ ਤੀਸਰੀ ਲਹਿਰ ਵਿਚ ਫੈਲ ਸਕਦਾ ਹੈ। ਭਾਵੇਂ ਹੀ ਇਹ ਵੈਰੀਅੰਟ ਨਾ ਫੈਲੇ, ਪਰ ਇਨ੍ਹਾਂ ਤੋਂ ਬਣਨ ਵਾਲੇ ਨਵੇਂ ਵੈਰੀਅੰਟ ਫੈਲ ਸਕਦੇ ਹਨ। ਜਿਵੇਂ ਡੇਲਟਾ ਭਾਰਤ ਵਿਚ ਤਬਾਹੀ ਮਚਾ ਕੇ ਯੁ. ਕੇ. ਵਿਚ ਗਿਆ। ਉਥੇ ਇਹ ਡੇਲਟਾ ਵੈੱਬ ਸ਼ੁਰੂ ਹੋ ਗਈ ਹੈ। ਉਥੇ ਡੇਲਟਾ ਪਲੱਸ ਵੈਰੀਅੰਟ ਵੀ ਮਿਲਿਆ ਹੈ। ਸਾਨੂੰ ਇਸਨੂੰ ਲੈ ਕੇ ਸੁਚੇਤ ਰਹਿਣਾ ਹੋਵੇਗਾ। ਬੀ.1.617 ਡੇਲਟਾ ਅਤੇ ਬੀ1.617.2 ਨੂੰ ਡੇਲਟਾ ਵੈਰੀਅੰਟ ਤੋਂ ਖਤਰਾ ਬਣਿਆ ਹੋਇਆ ਹੈ। ਮਿਊਟੇਸ਼ਨ ਤੋਂ ਬਾਅਦ ਵੀ ਪ੍ਰੇਸ਼ਾਨੀ ਕਰ ਸਕਦੇ ਹਨ।

ਕੋਰੋਨਾ ਨੂੰ ਮਾਤ ਦੇਣ ਲਈ ਟੀਕਾਕਰਨ ਵੱਡਾ ਹਥਿਆਰ ਹੈ, ਭਾਰਤ ਵਿਚ ਕੀ ਸਥਿਤੀ ਲੱਗ ਰਹੀ ਹੈ?
ਯੂ. ਕੇ. ਵਿਚ ਟੀਕਾਕਰਨ ਨਾਲ ਤੀਸਰੀ ਲਹਿਰ ਨੂੰ ਬਹੁਤ ਹੱਦ ਤੱਕ ਕੰਟਰੋਲ ਕੀਤਾ ਗਿਆ। ਅਜਿਹਾ ਭਾਰਤ ਵਿਚ ਵੀ ਹੋ ਸਕਦਾ ਸੀ। ਦੇਸ਼ ਵਿਚ ਹੁਣ ਤੱਕ ਜਿੰਨੇ ਲੋਕਾਂ ਨੂੰ ਵੈਕਸੀਨ ਲੱਗ ਜਾਣਾ ਚਾਹੀਦੀ ਸੀ, ਨਹੀਂ ਲੱਗੀ। ਸਾਡਾ ਟੀਚਾ ਹੋਣਾ ਚਾਹੀਦਾ ਹੈ ਇਕ ਦਿਨ ਵਿਚ ਇਕ ਕਰੋੜ ਲੋਕਾਂ ਨੂੰ ਟੀਕਾ ਲੱਗ ਜਾਵੇ। ਲਗਭਗ 17 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾ ਸਕਿਆ ਹੈ। ਇਸ ਦੇ ਨਾਲ ਲਗਭਗ ਤਿੰਨ ਕਰੋੜ ਲੋਕ ਇਨਫੈਕਟਿਡ ਤਾਂ ਹੋਏ ਪਰ ਲੱਛਣ ਨਹੀਂ ਦਿਖਾਈ ਦਿੱਤੇ। ਇਸ ਤਰ੍ਹਾਂ ਥੋੜ੍ਹਾ ਸਮਾਂ ਬੀਤਣ ਤੋਂ ਬਾਅਦ ਮੰਨ ਲੈਂਦੇ ਹਨ ਕਿ 30 ਕਰੋੜ ਲੋਕ ਟੀਕਾ ਜਾਂ ਇਨਫੈਕਸ਼ਨ ਹੋਣ ਨਾਲ ਸੁਰੱਖਿਅਤ ਹੋ ਚੁੱਕੇ ਹਨ। ਇਨ੍ਹਾਂ ਲੋਕਾਂ ਦੇ ਨਾਲ ਆਉਣ ਵਾਲੇ ਦਿਨਾਂ ਵਿਚ ਟੀਕਾਕਰਨ ਤੇਜ਼ੀ ਨਾਲ ਕਰਕੇ ਹੋਰ ਵੀ ਲੋਕ ਸੁਰੱਖਿਅਤ ਕੀਤੇ ਜਾ ਸਕਣਗੇ ਪਰ ਜੋ ਲੋਕ ਬਚ ਜਾਣਗੇ ਉਹ ਕੋਰੋਨਾ ਇਨਫੈਕਸ਼ਨ ਦੀ ਦ੍ਰਿਸ਼ਟੀ ਨਾਲ ਰਿਸਕ ਜ਼ੋਨ ਵਿਚ ਰਹਿਣਗੇ। ਅਜਿਹੇ ਵਿਚ ਵੈਰੀਅੰਟ ਦਾ ਮਿਊਟੈਂਟ ਹੋਇਆ ਅਤੇ ਉਹ ਜ਼ਿਆਦਾ ਮਾਰਕ ਹੋਇਆ ਤਾਂ ਖਤਰਾ ਹੋਰ ਵੀ ਵਧ ਜਾਏਗਾ। ਅਜਿਹੇ ਵਿਚ ਤੀਸਰੀ ਲਹਿਰ ਦਾ ਸ਼ੱਕ ਬਹੁਤ ਜ਼ਿਆਦਾ ਹੈ।

ਇਹ ਵੀ ਪੜ੍ਹੋ:  ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

PunjabKesari

ਕੋਰੋਨਾ ਇਨਫੈਕਸ਼ਨ ਤੋਂ ਬਾਅਦ ਲੋਕਾਂ 'ਚ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਕੀ ਕਾਰਨ ਹੈ?
ਕੋਰੋਨਾ ਇਨਫੈਕਸ਼ਨ ਹੋਣ ਤੋਂ ਬਾਅਦ ਇਮਿਊਨਿਟੀ ਤੇਜ਼ੀ ਨਾਲ ਡਿੱਗ ਜਾਂਦੀ ਹੈ। ਖਾਸ ਕਰ ਕੇ ਡਬਲ ਮਿਊਟੈਂਟ ਵਾਇਰਸ ਦੇ ਇਨਫੈਕਸ਼ਨ ਤੋਂ ਬਾਅਦ। ਐੱਚ. ਆਈ. ਵੀ. ਦੇ ਐਡਵਾਂਸ ਕੇਸ ਵਿਚ ਜਿਵੇਂ ਹੁੰਦਾ ਹੈ, ਠੀਕ ਉਂਝ ਹੀ। ਇਮਿਊਨਿਟੀ ਘੱਟ ਹੋਣ ਨਾਲ ਹੀ ਮਿਊਕਰ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ। ਇਸ ਨਾਲ ਸਾਫ ਪਤਾ ਲਗਦਾ ਹੈ ਕਿ ਹੁਣ ਤੱਕ ਹੋਰ ਕਿਸੇ ਬੀਮਾਰੀ ਵਿਚ ਇਮਿਊਨਿਟੀ ਇੰਨੀ ਘੱਟ ਨਹੀਂ ਹੁੰਦੀ। ਅਜਿਹੇ ਵਿਚ ਕੋਰੋਨਾ ਇਨਫੈਕਸ਼ਨ ਦੇ ਸਾਈਟ ਇਫੈਕਟ ਬਹੁਤ ਤਰ੍ਹਾਂ ਦੇ ਸਾਹਮਣੇ ਆ ਰਹੇ ਹਨ। ਜੋ ਲੱਛਣ ਮਰੀਜ਼ ਦੱਸਦੇ ਹਨ, ਉਸ ਦੇ ਮੁਤਾਬਕ ਇਲਾਜ ਕੀਤਾ ਜਾਂਦਾ ਹੈ ਪਰ ਜੋ ਸਥਿਤੀ ਸਾਹਮਣੇ ਆ ਰਹੀ ਹੈ, ਅਜਿਹਾ ਲਗਦਾ ਹੈ ਕਿ ਕੁਝ ਤਾਂ ਹੈ ਜੋ ਅਸੀਂ ਫੜ ਨਹੀਂ ਸੱਕ ਰਹੇ ਹਾਂ। ਕਾਸ਼! ਕੁਝ ਜਾਂਚਾਂ ਅਜਿਹੀਆਂ ਹੁੰਦੀਆਂ ਹਨ ਜਿਸ ਨਾਲ ਕੋਰੋਨਾ ਨਾਲ ਜੁੜੇ ਹੋਰ ਤੱਥਾਂ ਦਾ ਵੀ ਪਤਾ ਲਗਾਇਆ ਜਾ ਸਕਦਾ।

ਕਿਹਾ ਜਾ ਰਿਹੈ ਕਿ ਤੀਸਰੀ ਲਹਿਰ ਵਿਚ ਬੱਚਿਆਂ ਨੂੰ ਖ਼ਤਰਾ ਜ਼ਿਆਦਾ ਹੈ, ਤੁਹਾਡਾ ਕੀ ਮੰਨਣਾ ਹੈ?
ਤੀਸਰੀ ਲਹਿਰ ਵਿਚ ਬੱਚਿਆਂ ਨੂੰ ਖ਼ਤਰਾ ਜ਼ਿਆਦਾ ਹੈ, ਮੈਂ ਅਜਿਹਾ ਨਹੀਂ ਮੰਨਦਾ। ਉਨ੍ਹਾਂ ਨੂੰ ਟੀਕਾ ਨਹੀਂ ਲੱਗਾ ਹੈ ਤਾਂ ਇਨਫੈਕਸ਼ਨ ਫੈਲਣ ਦਾ ਸ਼ੱਕ ਤਾਂ ਹੈ ਪਰ ਉਨ੍ਹਾਂ ਵਿਚ ਕੋਰੋਨਾ ਗੰਭੀਰ ਰੂਪ ਲੈ ਜਾਏਗਾ, ਅਜਿਹਾ ਨਹੀਂ ਲੱਗਦਾ। ਸਰੀਰ ਵਿਚ ਰਿਸੈਪਟਰ ਹੁੰਦਾ ਜਿਸ ਦੇ ਰਾਹੀਂ ਕੋਰੋਨਾ ਵਾਇਰਸ ਸੈੱਲ ਵਿਚ ਦਾਖ਼ਲ ਹੁੰਦਾ ਹੈ। ਬੱਚਿਆਂ ਵਿਚ ਇਹ ਵਿਕਸਿਤ ਨਹੀਂ ਹੁੰਦਾ, ਗਿਣਤੀ ਵੀ ਘੱਟ ਹੁੰਦਾ ਹੈ।
ਦੂਸਰੀ ਲਹਿਰ ਵਿਚ ਆਕਸੀਜਨ ਦੀ ਕਮੀ ਹੋਈ, ਪਰ ਤੀਸਰੀ ਲਹਿਰ 'ਚ ਡਾਕਟਰ ਅਤੇ ਨਰਸ ਘੱਟ ਪੈ ਜਾਣਗੇ, ਅਜਿਹਾ ਕਿਹਾ ਜਾ ਰਿਹਾ ਹੈ। ਤੁਹਾਡਾ ਕੀ ਮੰਨਣਾ ਹੈ?
ਦੇਸ਼ ਦੀ ਜੀ. ਡੀ. ਪੀ. ਦਾ ਇਕ-ਦੋ ਫ਼ੀਸਦੀ ਹਿੱਸਾ ਸਿਹਤ ਲਈ ਮੰਨ ਲਿਆ ਜਾਂਦਾ ਹੈ। ਜਦਕਿ ਦੁਨੀਆ ਵਿਚ ਇਹ ਔਸਤ 10 ਫ਼ੀਸਦੀ ਦੇ ਨੇੜੇ ਹੈ। ਭਾਰਤ ਵਿਚ ਇਹ ਘੱਟ ਤੋਂ ਘੱਟ ਚਾਰ ਫ਼ੀਸਦੀ ਹੋਣਾ ਹੀ ਚਾਹੀਦਾ ਹੈ। ਤਾਂ ਹੀ ਸੋਮੇ ਵਧਾਏ ਜਾ ਸਕਣਗੇ ਅਤੇ ਡਾਕਟਰ ਅਤੇ ਨਰਸਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਸਕਣਗੀਆਂ। ਜਿੱਥੋਂ ਤੱਕ ਆਕਸੀਜਨ ਦੀ ਕਮੀ ਦੀ ਗੱਲ ਹੈ ਅਜਿਹਾ ਕਦੇ ਸੋਚਿਆ ਨਹੀਂ ਗਿਆ ਸੀ। ਕੋਰੋਨਾ ਚੱਕਰਵਾਤ ਵਾਂਗ ਤਬਾਹੀ ਮਚਾ ਸਕਦਾ ਹੈ, ਇਸ ਨੂੰ ਸਮਝਦੇ ਹੋਏ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ। ਪੇਂਡੂ ਆਬਾਦੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ, ਉਥੇ ਤਾਂ ਸੋਮੇ ਹਨ ਹੀ ਨਹੀਂ। ਜੇਕਰ ਉਥੇ ਕੋਰੋਨਾ ਵੱਡੇ ਪੱਧਰ ’ਤੇ ਫੈਲਿਆ ਤਾਂ ਹੋਣ ਵਾਲੀ ਤਬਾਹੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ:  ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ

ਤੁਸੀਂ ਅਤੇ ਤੁਹਾਡੇ 79 ਸਹਿਕਰਮੀਆਂ-ਸਾਥੀਆਂ ਨਾਲ ਮਿਲਕੇ ਕੋਰੋਨਾ ’ਤੇ ਇਕ ਕਿਤਾਬ ਲਿਖੀ ਹੈ। ਕੀ ਕੁਝ ਖ਼ਾਸ ਹੈ ਕਿਤਾਬ ’ਚ?
ਕੋਰੋਨਾ ਕਾਲ ਵਿਚ ਰੋਜ਼ਾਨਾ ਨਵੀਆਂ-ਨਵੀਆਂ ਜਾਣਕਾਰੀਆਂ ਆ ਰਹੀਆਂ ਸਨ। ਉਨ੍ਹਾਂ ਸਾਰਿਆਂ ਨੂੰ ਪੜ੍ਹਕੇ-ਸਮਝਕੇ ਅਸੀਂ ਵੱਧ ਰਹੇ ਸੀ। ਤਜ਼ਰਬਾ ਵੀ ਹੁੰਦਾ ਜਦਾ ਰਿਹਾ ਸੀ। ਅਜਿਹੇ ਵਿਚ ਸਹਿਕਰਮੀਆਂ ਨੇ ਸੁਝਾਅ ਦਿੱਤਾ ਕਿ ਇਸ ’ਤੇ ਕਿਤਾਬ ਲਿਖੀ ਜਾਣੀ ਚਾਹੀਦਾ ਹੈ। ਇਸ ’ਤੇ ਚਰਚਾ ਹੋਈ ਤਾਂ ਇਕ ਨਹੀਂ 79 ਅਜਿਹੇ ਲੋਕ ਜੋ ਸਿੱਧੇ ਕੋਵਿਡ ਕੇਅਰ ਨਾਲ ਜੁੜੇ ਸਨ ਜਾਂ ਆਪਣੇ ਖੇਤਰ ਦੇ ਮਾਹਿਰ ਹਨ ਉਨ੍ਹਾਂ ਦੀ ਮੈਂ ਚੋਣ ਕੀਤੀ ਅਤੇ ਉਨ੍ਹਾਂ ਦੀ ਯੋਗਤਾ-ਮੁਹਾਰਤ ਮੁਤਾਬਕ ਚੈਪਟਰ ਐਲਾਟ ਕੀਤੇ। ਦਿਨਭਰ ਮਰੀਜ਼ਾਂ ਦੀ ਦੇਖਭਾਲ ਫਿਰ ਰਾਤ ਨੂੰ ਕਿਤਾਬ ਲਿਖੀ ਜਾਂਦੀ ਸੀ। ਰਾਤ ਨੂੰ ਤਿੰਨ-ਤਿੰਨ ਵਜੇ ਤੱਕ ਕਿਤਾਬ ਲਿਖੀ ਮੈਂ। 13 ਚੈਪਟਰ ਮੈਂ ਖੁਦ ਲਿਖੇ ਹਨ ਅਤੇ 56 ਚੈਪਟਰ ਮੈਂ ਐਡਿਟ ਕੀਤੇ। ਇਸ ਦੌਰਾਨ ਮੈਂ ਕੋਰੋਨਾ ਇਨਫੈਕਟਿਡ ਹੋਇਆ। ਮੈਂ ਹੀ ਨਹੀਂ, ਲਗਭਗ 7 ਆਥਰ ਵੀ ਇਨਫੈਕਟਿਡ ਹੋਏ ਸਨ। ਪਰ, ਠੀਕ ਹੋਣ ਦੇ ਨਾਲ ਹੀ ਕਿਤਾਬ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ। ਕਿਤਾਬ ਨੂੰ ਜਲਦੀ ਤੋਂ ਜਲਦੀ ਤਿਆਰ ਕਰਨ ਵਰਗੇ ਮੁਸ਼ਕਲ ਕੰਮ ਨੂੰ ਪੂਰਾ ਕਰਨ ਵਿਚ ਅਪੋਲਾ ਪ੍ਰਬੰਧਨ ਨੇ ਹਰ ਤਰ੍ਹਾਂ ਨਾਲ ਸਪੋਰਟ ਕੀਤਾ। ਅਪੋਲੋ ਹਸਪਤਾਲ ਗਰੁੱਪ ਦੇ ਚੇਅਰਮੈਨ ਡਾ. ਪ੍ਰਤਾਪ ਰੈੱਡੀ ਨੇ ਕਿਤਾਬ ਦੀ ਘੁੰਡ ਚੁਕਾਈ ਕੀਤੀ।

ਇਹ ਵੀ ਪੜ੍ਹੋ:  ਕਪੂਰਥਲਾ: ਧੀ ਦਾ ਮੂੰਹ ਵੇਖਣਾ ਵੀ ਨਾ ਹੋਇਆ ਨਸੀਬ, ਜਨਮ ਦੇਣ ਦੇ ਬਾਅਦ ਮਾਂ ਨੇ ਤੋੜ ਦਿੱਤਾ ਦਮ

ਕੋਵਿਡ ’ਤੇ ਦੁਨੀਆ ਦੀ ਪਹਿਲੀ ਕਾਂਪ੍ਰਿਹੈਂਸਿਵ ਟੈਕਸਟ ਬੁੱਕ
ਕਿਤਾਬ ‘ਕਾਂਪ੍ਰਿਹੈਂਸਿਵ ਟੈਕਸਟ ਬੁੱਕ ਆਫ ਕੋਵਿਡ-19’ ਵਿਚ ਵਾਇਰਸ ਉਸ ਦੇ ਬਦਲਾਅ, ਇਨਫੈਕਸ਼ਨ, ਲੱਛਣ, ਇਲਾਜ, ਮਰੀਜ਼ ਦਾ ਹਾਲ, ਸਾਫ਼-ਸਫ਼ਾਈ, ਕੋਰੋਨਾ ਦੇ ਮਾਨਸਿਕ ਅਤੇ ਸਰੀਰਕ ਪ੍ਰਭਾਵ ਆਦਿ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਸਰੀਰ ਦੇ ਅੰਤਰ ਵੱਖ-ਵੱਖ ਅੰਗਾਂ ਜਿਵੇਂ ਕਿਡਨੀ, ਲਿਵਰ, ਦਿਲ ਆਦਿ ’ਤੇ ਕੋਰੋਨਾ ਇਨਫੈਕਸ਼ਨ ਦਾ ਅਸਰ ਕੀ ਹੁੰਦਾ ਹੈ, ਇਸ ਨੂੰ ਕਿਤਾਬ ਵਿਚ ਦੱਸਿਆ ਗਿਆ ਹੈ। ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਇਨਫੈਕਸ਼ਨ ਅਤੇ ਇਲਾਜ ਆਦਿ ਜਾਣਕਾਰੀ ਨੂੰ ਵਿਸ਼ੇਸ਼ ਤੌਰ ’ਤੇ ਰੱਖਿਆ ਗਿਆ ਹੈ। ਇਲਾਜ ਦੀਆਂ ਨਵੀਆਂ-ਨਵੀਆਂ ਗਾਈਡਲਾਈਨ ਦੇ ਨਾਲ ਮੈਥੇਡ ਅਤੇ ਦਵਾਈਆਂ ਵਿਚ ਬਦਲਾਅ ਹੁੰਦਾ ਰਿਹਾ, ਉਸਦੀ ਜਾਣਕਾਰੀ ਵੀ ਕਿਤਾਬ ਵਿਚ ਹੈ। ਕੋਰੋਨਾ ਇਨਫੈਕਸ਼ਨ ਲੋਕਾਂ ਦੇ ਵਾਲ ਝੜਨ, ਇਕ ਕੰਨ ਵਿਚ ਸੁਣਾਈ ਨਹੀਂ ਦੇਣ, ਸਿਰਦਰਦ ਰਹਿਣ ਵਰਗੀਆਂ ਸਮੱਸਿਆਵਾਂ ਹਨ। ਉਨ੍ਹਾਂ ਨੂੰ ਵੀ ਕਿਤਾਬ ਵਿਚ ਰੱਖਿਆ ਗਿਆ ਹੈ। ਨਾਲ ਹੀ ਹੀ ਕੋਰੋਨਾ ਦੇ ਲੰਬੇ ਅਸਰ ਵਿਚ ਸੈਕਸ ਸਮੱਸਿਆਵਾਂ, ਔਰਤਾਂ ਵਿਚ ਮੇਂਸੋਰੇਸ਼ਨ ਸਾਈਕਲ ਦੇ ਦੌਰਾਨ ਜ਼ਿਆਦਾ ਖੂਨ ਜਾਣ ਦੀ ਸਮੱਸਿਆ ’ਤੇ ਲਿਖਿਆ ਗਿਆ ਹੈ। 
ਭਵਿੱਖ ਵਿਚ ਕਿਸ ਤਰ੍ਹਾਂ ਨਾਲ ਦਵਾਈਆਂ ਹੋਣਗੀਆਂ, ਇਸ ’ਤੇ ਤੱਥ ਰੱਖੇ ਗਏ ਹਨ। ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾ ’ਤੇ ਆਧਾਰਿਤ ਅਜਿਹੀ ਕਿਤਾਬ ਨਹੀਂ ਆਈ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ ਸਾਰੇ ਚੈਪਟਰ ਦੇ ਅਖੀਰ ਵਿਚ ਉਸ ਦਾ ਕਨਕਲੂਜ਼ਨ ਹੈ। ਅੰਗਰੇਜ਼ੀ ਵਿਚ ਲਿਖੀ ਗਈ ਇਸ ਕਿਤਾਬ ਦੀ ਭਾਸ਼ਾ ਸੌਖੀ ਸਰਲ ਹੈ। ਜੇਕਰ ਕੋਈ ਇੰਗਲਿਸ਼ ਪੜ੍ਹ ਸਕਦਾ ਹੈ ਤਾਂ ਉਸਨੂੰ ਬਹੁਤ ਹੀ ਆਸਾਨੀ ਨਾਲ ਗੱਲਾਂ ਸਮਝ ਵਿਚ ਆ ਜਾਣਗੀਆਂ। ਇਹ ਦੁਨੀਆਭਰ ਵਿਚ ਪੜ੍ਹੀ ਜਾਣ ਸ਼ੁਰੂ ਹੋ ਗਈ ਅਤੇ ਲੋਕ ਤਰੀਫ ਵੀ ਕਰ ਰਹੇ ਹਨ। ਕਿਤਾਬ ਐਮੇਜਾਨ ’ਤੇ ਮੁਹੱਈਆ ਹੈ। ਇਸ ਕਿਤਾਬ ਦੀ ਸਾਫਟ ਕਾਪੀ ਹੈ, ਜਿਸ ਵਿਚ ਸਮੇਂ ਦੇ ਨਾਲ ਨਵੀਆਂ ਜਾਣਕਾਰੀਆਂ ਜੋੜੀਆਂ ਜਾਂਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ:  ਫਿਲੌਰ ਤੋਂ ਵੱਡੀ ਖ਼ਬਰ, ਹਵੇਲੀ ’ਚ ਬਣੇ ਬਾਥਰੂਮ ’ਚ ਮਹਿਲਾ ਨੇ ਖ਼ੁਦ ਨੂੰ ਲਾਈ ਅੱਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News