ਡਾ. ਬੀ. ਆਰ. ਅੰਬੇਡਕਰ ਯੂਥ ਫੈੱਡਰੇਸ਼ਨ ਨੇ ਐੱਸ. ਡੀ. ਐੱਮ. ਨੂੰ ਸੌਂਪਿਅਾ ਮੰਗ-ਪੱਤਰ

Tuesday, Jul 24, 2018 - 05:16 AM (IST)

ਡਾ. ਬੀ. ਆਰ. ਅੰਬੇਡਕਰ ਯੂਥ ਫੈੱਡਰੇਸ਼ਨ ਨੇ ਐੱਸ. ਡੀ. ਐੱਮ. ਨੂੰ ਸੌਂਪਿਅਾ ਮੰਗ-ਪੱਤਰ

ਫਗਵਾਡ਼ਾ, (ਰੁਪਿੰਦਰ ਕੌਰ)- ਡਾ. ਬੀ. ਆਰ. ਅੰਬੇਡਕਰ ਯੂਥ ਫੈੱਡਰੇਸ਼ਨ ਪੰਜਾਬ ਵੱਲੋਂ ਅੱਜ ਐੱਸ. ਡੀ. ਐੱਮ. ਫਗਵਾਡ਼ਾ ਡਾ. ਸੁਮਿਤ ਮੁੱਧ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦੇ ਨਾਮ ਇਕ ਮੰਗ ਪੱਤਰ ਦੇ ਕੇ ਫਗਵਾਡ਼ਾ ਵਿਖੇ ਬਣੇ ਆਡੀਟੋਰੀਅਮ ਦਾ ਨਾਂ ਡਾ. ਬੀ. ਆਰ. ਅੰਬੇਡਕਰ ਆਡੀਟੋਰੀਅਮ ਤੋਂ ਬਦਲ ਕੇ ਆਡੀਟੋਰੀਅਮ ਐਟ ਪੀ. ਡਬਲਯੂ. ਡੀ. ਰੈਸਟ ਹਾਊਸ ਰੱਖਣ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।   
 ਗੱਲਬਾਤ ਕਰਦਿਆਂ ਫੈੱਡਰੇਸ਼ਨ ਦੇ ਚੇਅਰਮੈਨ ਗੌਰਵ ਰੱਤੀ ਅਤੇ ਪ੍ਰਧਾਨ ਰਿੱਕੀ ਭੱਟੀ ਤੋਂ ਇਲਾਵਾ ਜਨਰਲ ਸਕੱਤਰ ਸੰਦੀਪ ਘਈ ਅਤੇ ਰਾਜਨ ਖੋਸਲਾ ਨੇ ਦੱਸਿਆ ਕਿ 19 ਅਕਤੂਬਰ 2016 ਨੂੰ ਇਕ ਕੇਂਦਰੀ ਰਾਜ ਮੰਤਰੀ ਅਤੇ ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਵਲੀਂ ਆਡੀਟੋਰੀਅਮ ਦੀ ਇਮਾਰਤ ਦਾ ਨੀਂਹ ਪੱੱਥਰ ਰੱਖਣ ਸਮੇਂ ਇਸ ਦਾ ਨਾਮ ਡਾ. ਬੀ. ਆਰ. ਅੰਬੇਡਕਰ ਆਡੀਟੋਰੀਅਮ ਰੱਖਿਆ ਗਿਆ ਸੀ, ਜਿਸਦਾ ਬਕਾਇਦਾ ਸਰਕਾਰੀ ਤੌਰ ’ਤੇ ਲੇਖ ਪੱਥਰ ਵੀ ਲਾਇਆ ਗਿਆ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੀ 15 ਜੂਨ ਨੂੰ ਕੀਤੇ ਉਦਘਾਟਨ ਸਮੇਂ ਲਗਾਏ ਲੇਖ ਪੱਥਰ ’ਤੇ ਡਾ. ਬੀ. ਆਰ. ਅੰਬੇਡਕਰ ਦਾ ਨਾਮ ਹਟਾ ਕੇ ਆਡੀਟੋਰੀਅਮ ਐਟ ਬੀ. ਡਬਲਯੂ. ਡੀ. ਰੈਸਟ ਹਾਊਸ ਲਿਖ ਦਿੱਤਾ ਗਿਆ, ਜੋ ਕਿ ਬਾਬਾ ਸਾਹਿਬ ਨੂੰ ਆਪਣਾ ਮਸੀਹਾ ਮੰਨਣ ਵਾਲੇ ਬਹੁਜਨ ਸਮਾਜ ਦੀਆਂ ਭਾਵਨਾਵਾਂ ਦਾ ਨਿਰਾਦਰ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਅਜਿਹਾ ਅਪਮਾਨ ਕਰਨ ਵਾਲੇ ਦੋਸ਼ੀਅਾਂ ਖਿਲਾਫ ਕੇਸ ਦਰਜ ਕਰ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
 ਇਸ ਮੌਕੇ  ਪਵਨ ਸੇਠੀ,  ਗੌਰੀ ਗਿੱਲ, ਲਖਣ ਭੱਟੀ, ਵਬਰੀਕ ਗਿੱਲ, ਅਸੁਰਪਾਲ ਗਿੱਲ, ਬੌਬੀ ਨਾਹਰ, ਜਗਦੇਵ ਕੁਮਾਰ, ਸਾਹਿਲ ਸਲਹੋਤਰਾ, ਸੁਭਾਸ਼ ਮੱਟੂ, ਸ਼ੁਭਮ ਸੋਂਧੀ, ਅਜੇ ਢੰਡਾ ਤੋਂ ਇਲਾਵਾ ਭਾਵਧਸ ਭਾਰਤ ਦੇ ਰਾਸ਼ਟਰੀ ਪ੍ਰਚਾਰ ਮੰਤਰੀ ਰਵੀ ਸਿੱਧੂ, ਬਹੁਜਨ ਸੰਘਰਸ਼ ਆਰਗੇਨਾਈਜ਼ੇਸ਼ਨ ਦੇ ਮੈਂਬਰ ਧਰਮਿੰਦਰ ਭੁੱਲਾਰਾਈ, ਰਜਿੰਦਰ ਘੇਡ਼ਾ, ਸੰਦੀਪ ਥਬਲਕੇ, ਮਨੀਸ਼ ਚੌਧਰੀ, ਗੁਲਸ਼ਨ ਟਿੱਬੀ, ਰਵੀ ਹਰਦਾਸਪੁਰ ਤੇ ਪਰਨੀਸ਼ ਬੰਗਾ ਆਦਿ ਵੀ ਹਾਜ਼ਰ ਸਨ।
ਲੇਖ ਪੱਥਰ ਤੋਂ ਬਾਬਾ ਸਾਹਿਬ ਦਾ ਨਾਂ ਹਟਾ ਕੇ ਕਾਂਗਰਸ ਸਰਕਾਰ ਨੇ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ :  ਹਰਭਜਨ ਸੁਮਨ
 ਫਗਵਾਡ਼ਾ, (ਰੁਪਿੰਦਰ ਕੌਰ, ਜਲੋਟਾ)-ਗੋਲ ਚੌਕ ਦੇ ਨਾਮ ਨੂੰ ਲੈ ਕੇ ਬੀਤੇ ਅਪ੍ਰੈਲ ਮਹੀਨੇ ’ਚ ਪੈਂਦਾ ਹੋਏ ਜਾਤੀਗਤ ਤਣਾਅ ਦੀ ਅੱਗ ਹਾਲੇ ਠੰਡੀ ਵੀ ਨਹੀਂ ਹੋਈ ਹੈ ਪਰ ਫਗਵਾਡ਼ਾ ਵਿਚ ਬਣੇ ਆਡੀਟੋਰੀਅਮ ਦੇ ਨਾਮ ਨੂੰ ਲੈ ਕੇ ਨਵਾਂ ਵਿਵਾਦ ਖਡ਼੍ਹਾ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਬੀਤੀ 15 ਜੂਨ ਨੂੰ ਮੌਜੂਦਾ ਪੰਜਾਬ ਸਰਕਾਰ ਵਿਭਾਗ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਗਵਾਡ਼ਾ ਵਿਖੇ ਨਵੀਂ ਬਣੀ ਬਹੁਮੰਜ਼ਿਲਾ ਕਾਰ ਪਾਰਕਿੰਗ ਅਤੇ ਨਵੇਂ ਬਣੇ ਆਡੀਟੋਰੀਅਮ ਦੀਆਂ ਇਮਾਰਤਾਂ ਦਾ ਉਦਘਾਟਨ ਕੀਤਾ ਸੀ। ਜਿਸ ਤੋਂ ਬਾਅਦ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਸੂਬਾ ਪ੍ਰਧਾਨ ਹਰਭਜਨ ਸੁਮਨ ਨੇ ਉਦਘਾਟਨ ਸਮੇਂ ਸਥਾਪਤ ਕੀਤੇ ਲੇਖ ਪੱਥਰ ’ਤੇ ਇਸ ਦਾ ਨਾਮ ਆਡੀਟੋਰੀਅਮ ਐਟ ਪੀ. ਡਬਲਯੂ. ਡੀ. ਰੈਸਟ ਹਾਊਸ ਲਿਖੇ ਜਾਣ ਪ੍ਰਤੀ ਤਿੱਖਾ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਇਮਾਰਤ ਦਾ ਨੀਂਹ ਪੱੱਥਰ ਰੱਖਿਆ ਸੀ ਤਾਂ ਲਗਾਏ ਗਏ ਲੇਖ ਪੱਥਰ ’ਤੇ ਡਾ. ਬੀ. ਆਰ. ਅੰਬੇਡਕਰ ਆਡੀਟੋਰੀਅਮ ਲਿਖਿਆ ਗਿਆ ਸੀ, ਜਿਸ ਤੋਂ ਸਾਫ ਹੈ ਕਿ ਸਰਕਾਰ ਨੇ ਉਸਾਰੀ ਤੋਂ ਪਹਿਲਾਂ ਹੀ ਇਸ ਆਡੀਟੋਰੀਅਮ ਦਾ ਨਾਮ ਬਾਬਾ ਸਾਹਿਬ ਦੇ ਨਾਮ ’ਤੇ ਰੱਖਿਅਾ ਸੀ ਪਰ ਹੁਣ  ਜਦੋਂ ਕੈਪਟਨ ਸਰਕਾਰ ਦੇ ਰਾਜ ਵਿਚ ਇਹ ਇਮਾਰਤ ਬਣ ਕੇ ਤਿਆਰ ਹੋਈ ਤਾਂ ਲੇਖ ਪੱਥਰ ਤੋਂ ਬਾਬਾ ਸਾਹਿਬ ਦਾ ਨਾਮ ਗਾਇਬ ਕਰ ਦਿੱਤਾ ਗਿਆ, ਜੋ ਕਿ ਸਮੁੱਚੇ ਦਲਿਤ ਸਮਾਜ ਦੀਆਂ ਭਾਵਨਾਵਾਂ ਦਾ ਨਿਰਾਦਰ ਹੈ, ਜਿਸ ਨੂੰ ਸਵੀਕਾਰ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਸੂਬੇ ਦੀ ਕਾਂਗਰਸ ਸਰਕਾਰ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਗਲਤੀ ਨੂੰ ਤੁਰੰਤ ਸੁਧਾਰਿਆ ਜਾਵੇ, ਨਹੀਂ ਤਾਂ ਸਮੁੱਚਾ ਦਲਿਤ ਸਮਾਜ ਇਕ ਵਾਰ ਫਿਰ ਹੱਕ ਦੀ ਲਡ਼ਾਈ ਲਈ ਸਡ਼ਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।
 


Related News