ਲਾਸ਼ ਸੜਕ ''ਤੇ ਰੱਖ ਕੇ ਲੋਹਗੜ੍ਹ ਵਾਸੀਆਂ ਦਿੱਤਾ ਧਰਨਾ

Sunday, Jan 07, 2018 - 01:24 AM (IST)

ਲਾਸ਼ ਸੜਕ ''ਤੇ ਰੱਖ ਕੇ ਲੋਹਗੜ੍ਹ ਵਾਸੀਆਂ ਦਿੱਤਾ ਧਰਨਾ

ਧਰਮਕੋਟ,  (ਸਤੀਸ਼)-  ਲੋਹਗੜ੍ਹ ਚੌਕ 'ਚ ਮੋਗਾ-ਜਲੰਧਰ ਸੜਕ 'ਤੇ ਪਿੰਡ ਲੋਹਗੜ੍ਹ ਦੇ ਨਿਵਾਸੀਆਂ ਵੱਲੋਂ ਲਾਸ਼ ਨੂੰ ਰੱਖ ਕੇ ਧਰਨਾ ਦਿੱਤਾ ਗਿਆ। ਬੀਤੀ ਰਾਤ ਇੰਦਰਜੀਤ ਸਿੰਘ(30) ਸਪੁੱਤਰ ਨਿੱਕਾ ਸਿੰਘ ਨਿਵਾਸੀ ਲੋਹਗੜ੍ਹ ਕੌਮ ਮਜ਼੍ਹਬੀ ਸਿੱਖ ਦੀ ਹੋਈ ਮੌਤ ਦੇ ਸਬੰਧ 'ਚ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਇਹ ਧਰਨਾ ਦਿੱਤਾ ਗਿਆ।  ਇਸ ਮੌਕੇ ਧਰਨਾਕਾਰੀਆਂ 'ਚ ਸ਼ਾਮਲ ਮ੍ਰਿਤਕ ਦੇ ਪਿਤਾ ਨਿੱਕਾ ਸਿੰਘ ਅਤੇ ਮਾਤਾ ਰਾਣੀ ਕੌਰ, ਜਗਰਾਜ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ, ਸੁਖਚੈਨ ਸਿੰਘ, ਸੂਬਾ ਸਿੰਘ, ਗੁਰਚਰਨ ਸਿੰਘ ਆਦਿ ਨੇ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਬੀਤੀ ਰਾਤ ਝਗੜਾ ਹੋਇਆ ਸੀ ਅਤੇ ਸਵੇਰ ਸਮੇਂ ਉਹ ਮ੍ਰਿਤਕ ਮਿਲਿਆ। 
ਇਸ ਸਬੰਧੀ ਪਿੰਡ ਦੇ ਹੀ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਲਈ ਪੁਲਸ ਨੂੰ ਦਰਖਾਸਤ ਦਿੱਤੀ ਗਈ ਸੀ ਪਰ ਅਜੇ ਤੱਕ ਦੋਸ਼ੀ ਨਹੀਂ ਫੜੇ ਗਏ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਨੌਜਵਾਨ ਸਪੁੱਤਰ ਦਾ ਕਤਲ ਹੋਇਆ ਹੈ ਅਤੇ ਜਿੰਨਾ ਚਿਰ ਦੋਸ਼ੀਆਂ ਨੂੰ ਪੁਲਸ ਗ੍ਰਿਫਤਾਰ ਨਹੀਂ ਕਰਦੀ, ਉਨਾ ਚਿਰ ਇਹ ਧਰਨਾ ਜਾਰੀ ਰਹੇਗਾ ਅਤੇ ਉਹ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਧਰਨੇ ਦੌਰਾਨ ਵੱਡੀ ਗਿਣਤੀ 'ਚ ਔਰਤਾਂ ਵੀ ਹਾਜ਼ਰ ਸਨ। 


Related News