ਦਹੇਜ ਦੀ ਖਾਤਰ ਸਹੁਰਾ ਪਰਿਵਾਰ ਬਣਿਆ ਹੈਵਾਨ, ਧੱਕੇ ਮਾਰ ਕੇ ਨੂੰਹ ਨੂੰ ਕੱਢਿਆ ਬਾਹਰ

Sunday, Aug 13, 2017 - 11:54 AM (IST)

ਦਹੇਜ ਦੀ ਖਾਤਰ ਸਹੁਰਾ ਪਰਿਵਾਰ ਬਣਿਆ ਹੈਵਾਨ, ਧੱਕੇ ਮਾਰ ਕੇ ਨੂੰਹ ਨੂੰ ਕੱਢਿਆ ਬਾਹਰ

ਅੰਮ੍ਰਿਤਸਰ (ਸੰਜੀਵ) — ਦਹੇਜ ਦੀ ਖਾਤਰ ਪਤਨੀਆਂ ਨੂੰ ਧੱਕੇ ਦੇ ਕੇ ਘਰੋਂ ਕੱਢਣ ਦੇ 2 ਵੱਖ-ਵੱਖ ਮਾਮਲਿਆਂ 'ਚ ਪਤੀਆਂ ਦੇ ਖਿਲਾਫ ਦਹੇਜ ਲਈ ਤੰਗ ਕਰਨ ਦੇ ਕੇਸ ਦਰਜ ਕੀਤੇ ਗਏ ਹਨ। ਕਮਲੇਸ਼ ਦੀ ਸ਼ਿਕਾਇਤ 'ਤੇ ਥਾਣਾ ਵੂਮੈਨ ਸੈਲ ਦੀ ਪੁਲਸ ਨੇ ਉਸ ਦੇ ਪਤੀ ਸਤਪਾਲ ਨਿਵਾਸੀ ਅਜੀਤ ਨਗਰ ਵੇਰਕਾ ਦੇ ਵਿਰੁੱਧ ਕੇਸ ਦਰਜ ਕੀਤਾ ਹੈ। 
ਕਮਲੇਸ਼ ਨੇ ਦੱਸਿਆ ਕਿ ਅਪ੍ਰੈਲ 2016 'ਚ ਉਸ ਦਾ ਵਿਆਹ ਉਕਤ ਦੋਸ਼ੀ ਸਤਪਾਲ ਦੇ ਸਾਥ ਸਾਰੀ ਰੀਤਿ-ਰਿਵਾਜਾਂ ਦੇ ਅਨੁਸਾਰ ਹੋਇਆ ਸੀ। ਵਿਆਹ ਮਗਰੋਂ ਉਸ ਦਾ ਪਤੀ ਉਸ ਨੂੰ ਤੇ ਦਹੇਜ ਦੀ ਮੰਗ ਨੂੰ ਲੈ ਕੇ ਪਰੇਸ਼ਾਨ ਕਰਨ ਲੱਗਾ। ਜਦ ਉਸ ਨੇ ਉਸ ਦੀ ਮੰਗ ਦਾ ਵਿਰੋਧ ਕੀਤਾ ਤਾਂ ਉਸ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ ਗਿਆ। ਇਸ ਤਰ੍ਹਾਂ ਇਕ ਹੋਰ ਮਾਮਲੇ 'ਚ ਥਾਣਾ ਬਿਆਸ ਦੀ ਪੁਲਸ ਨੇ ਵੰਦਨਾ ਰਾਣੀ ਨਿਵਾਸੀ ਬਾਬਾ ਬਕਾਲਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਦੀਪਕ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਵੰਦਨਾ ਨੇ ਦੱਸਿਆ ਕਿ ਅਪ੍ਰੈਲ 2014 'ਚ ਉਸ ਦਾ ਵਿਆਹ ਉਕਤ ਦੋਸ਼ੀ ਦੀਪਕ ਕੁਮਾਰ ਦੇ ਨਾਲ ਸਾਰੇ ਰੀਤਿ ਰਿਵਾਜ਼ਾਂ ਦੇ ਮੁਤਾਬਕ ਹੋਇਆ ਸੀ। ਵਿਆਹ ਦੇ ਮਗਰੋਂ ਦੋਸ਼ੀ ਉਸ ਨੂੰ ਦਹੇਜ ਦੀ ਮੰਗ ਲੈ ਕੇ ਉਸ ਨੂੰ ਹੋਰ ਪਰੇਸ਼ਾਨ ਕਰਨ ਲੱਗੇ। ਜਦ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ। ਪੁਲਸ ਨੇ ਉਕਤ ਦੋਵਾਂ ਮਾਮਲਿਆਂ 'ਚ ਦੋਸ਼ੀਆਂ ਦੀ ਤਲਾਸ਼ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Related News