ਭਤੀਜੀ ਨੂੰ ਨਰਕ 'ਚੋਂ ਕੱਢਣ ਗਿਆ ਸੀ ਤਾਇਆ, ਖੁਦ ਬਣਿਆ ਕਾਲ ਦਾ ਸ਼ਿਕਾਰ (ਵੀਡੀਓ)

Wednesday, Sep 25, 2019 - 02:06 PM (IST)

ਨਾਭਾ (ਰਾਹੁਲ)—ਆਪਣੀ ਕਿਸਮਤ 'ਤੇ ਹੰਝੂ ਵਹਾਅ ਰਹੀ ਇਹ ਉਹ ਬਦਨਸੀਬ ਮਹਿਲਾ ਹੈ, ਜਿਸ ਦੇ ਪਤੀ ਵਲੋਂ ਉਸ ਦੇ ਤਾਏ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਾਭਾ ਦੇ ਪਿੰਡ ਅਲੋਹਰਾ ਖੁਰਦ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦਾ ਵਿਆਹ 7 ਸਾਲ ਪਹਿਲਾਂ ਮੁੰਗੋ ਪਿੰਡ ਦੇ ਕੁਲਦੀਪ ਸਿੰਘ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ ਪਰ ਕੁਝ ਸਮੇਂ ਤੋਂ ਕੁਲਦੀਪ ਸਿੰਘ ਆਪਣੇ ਪਰਿਵਾਰ ਨਾਲ ਮਿਲ ਕੇ ਪੰਜ ਲੱਖ ਰੁਪਏ ਦਾਜ 'ਚ ਲਿਆਉਣ ਲਈ ਮਨਪ੍ਰੀਤ ਨਾਲ ਕੁੱਟਮਾਰ ਕਰਨ ਲੱਗਾ। ਮਨਪ੍ਰੀਤ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਤਾਏ ਨੇ ਵਿਚ ਪੈ ਕੇ ਕਈ ਵਾਰ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾਇਆ ਸੀ। ਇਸ ਵਾਰ ਜਦੋਂ ਉਹ ਆਪਣੀ ਭੈਣ ਘਰ ਗਿਆ ਤਾਂ ਉਸ ਦੇ ਸਹੁਰਾ ਪਰਿਵਾਰ ਨੇ ਮਨਪ੍ਰੀਤ ਨਾਲ ਕੁੱਟਮਾਰ ਕਰਕੇ ਕਮਰੇ 'ਚ ਬੰਦੀ ਬਣਾ ਰੱਖਿਆ ਸੀ, ਜਦੋਂ ਉਸ ਨੇ ਉਨ੍ਹਾਂ ਨੂੰ ਨਾਲ ਲਿਜਾਣ ਲਈ ਕਿਹਾ ਤਾਂ ਉਸ ਦੇ ਜੀਜਾ ਤੇ ਸਹੁਰਾ ਪਰਿਵਾਰ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਸ ਨੇ ਆਪਣੇ ਤਾਏ ਨੂੰ ਭੈਣ ਦੇ ਸਹੁਰਿਆਂ ਘਰ ਬੁਲਾ ਲਿਆ ਤੇ ਗੁੱਸੇ 'ਚ ਆਏ ਜੀਜੇ ਨੇ ਆਪਣੇ ਪਰਿਵਾਰ ਦੀ ਚੁੱਕ 'ਚ ਆ ਕੇ ਤਾਏ 'ਤੇ ਗੋਲੀ ਚਲਾ ਦਿੱਤੀ ਤੇ ਉਸ ਦੀ ਮੌਤ ਹੋ ਗਈ।

ਪਿੰਡ ਦੇ ਸਰਪੰਚ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਤਾਂ ਜੋ ਦਾਜ ਦੇ ਲੋਭੀਆਂ ਨੂੰ ਸਬਕ ਮਿਲ ਸਕੇ। ਇਸ ਸਬੰਧੀ ਐੱਸ.ਐੱਚ.ਓ. ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ।


author

Shyna

Content Editor

Related News