ਦਾਜ ਦੀ ਮੰਗ ਤੋਂ ਦੁਖੀ ਵਿਆਹੁਤਾ ਨੇ ਫਾਹਾ ਲਾ ਕੇ ਦਿੱਤੀ ਜਾਨ

Monday, Jun 17, 2019 - 12:03 AM (IST)

ਦਾਜ ਦੀ ਮੰਗ ਤੋਂ ਦੁਖੀ ਵਿਆਹੁਤਾ ਨੇ ਫਾਹਾ ਲਾ ਕੇ ਦਿੱਤੀ ਜਾਨ

ਲੁਧਿਆਣਾ(ਮਹੇਸ਼)— 22 ਸਾਲਾ ਇਕ ਵਿਅਹੁਤਾ ਨੇ ਦਾਜ ਦੀ ਮੰਗ ਤੋਂ ਦੁਖੀ ਹੋ ਕੇ ਫਾਹਾ ਲਾ ਕੇ ਜਾਨ ਦੇ ਦਿੱਤੀ। ਦੋਸ਼ ਹੈ ਕਿ ਉਸ ਦਾ ਪਤੀ ਮੋਟਰਸਾਈਕਲ ਦੀ ਡਿਮਾਂਡ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਦਾ ਸੀ। ਇੰਨਾ ਹੀ ਨਹੀਂ ਉਸ ਦੇ ਇਕ ਹੋਰ ਔਰਤ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸਬੰਧ ਵੀ ਸਨ।

ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਟਿੱਬਾ ਪੁਲਸ ਨੇ ਉਸ ਦੇ ਪਤੀ ਪਵਨ ਮਹਾਤੋ ਦੇ ਖਿਲਾਫ ਦਾਜ ਖਾਤਰ ਕਤਲ ਦਾ ਕੇਸ ਦਰਜ ਕੀਤਾ ਹੈ ਪਰ ਹੁਣ ਤੱਕ ਦੋਸ਼ੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਮੂਲ ਰੂਪ 'ਚ ਬਿਹਾਰ ਦੇ ਸੀਤਾਮੜੀ ਇਲਾਕੇ ਦੇ ਰਹਿਣ ਵਾਲੀ ਪੀੜਤਾ ਦਾ ਵਿਆਹ ਲਗਭਗ 4 ਸਾਲ ਪਹਿਲਾਂ ਸੁਭਾਸ਼ ਨਗਰ ਦੇ ਪਵਨ ਨਾਲ ਹੋਇਆ ਸੀ। ਉਸ ਦਾ 3 ਸਾਲ ਦਾ ਇਕ ਬੇਟਾ ਵੀ ਹੈ। ਪੀੜਤਾ ਦਾ ਪਿਤਾ ਰਾਮ ਦਿਨੇਸ਼ ਦਿੱਲੀ ਵਿਚ ਡਰਾਈਵਰੀ ਕਰਦਾ ਹੈ।

ਦਿਨੇਸ਼ ਨੇ ਦੱਸਿਆ ਕਿ ਜਦ ਉਸ ਦੀ ਬੇਟੀ ਨੇ ਖੁਦਕੁਸ਼ੀ ਕੀਤੀ ਤਾਂ ਉਹ 3 ਮਹੀਨਿਆਂ ਦੀ ਗਰਭਵਤੀ ਸੀ। ਉਸ ਦਾ ਸਹੁਰਾ ਦਾਜ ਵਿਚ ਮੋਟਰਸਾਈਕਲ ਦੀ ਡਿਮਾਂਡ ਨੂੰ ਲੈ ਕੇ ਉਸ ਦੀ ਬੇਟੀ ਨੂੰ ਮਾਨਸਿਕ ਅਤੇ ਸਰੀਰਕ ਰੂਪ 'ਚ ਤੰਗ-ਪ੍ਰੇਸ਼ਾਨ ਕਰਦਾ ਸੀ। ਇਹ ਗੱਲ ਉਸ ਦੀ ਬੇਟੀ ਨੇ ਕਈ ਵਾਰ ਉਸ ਨੂੰ ਤੇ ਆਪਣੀ ਮਾਂ ਨੂੰ ਦੱਸੀ ਪਰ ਉਹ ਬੇਟੀ ਦਾ ਘਰ ਵਸਾਉਣਾ ਚਾਹੁੰਦੇ ਸਨ। ਇਸ ਲਈ ਉਹ ਬੇਟੀ ਨੂੰ ਸਬਰ ਦਾ ਪਾਠ ਪੜ੍ਹਾਉਂਦੇ ਰਹੇ। ਉਸ ਦਾ ਦੋਸ਼ ਇਹ ਵੀ ਹੈ ਕਿ ਪਵਨ ਦੇ ਕਥਿਤ ਤੌਰ 'ਤੇ ਕਿਸੇ ਹੋਰ ਔਰਤ ਨਾਲ ਵੀ ਨਜਾਇਜ਼ ਸਬੰਧ ਹਨ। ਇਸ ਨੂੰ ਲੈ ਕੇ ਵੀ ਉਹ ਉਸ ਦੀ ਬੇਟੀ ਨੂੰ ਤੰਗ ਕਰਦਾ ਸੀ। ਮੋਟਰਸਾਈਕਲ ਦੀ ਡਿਮਾਂਡ ਅਤੇ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਉਸ ਦੀ ਬੇਟੀ ਨੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਸਹੁਰੇ ਘਰ ਵਿਚ ਫਾਹ ਲੈ ਲਿਆ। ਬੇਟੀ ਦੇ ਸਹੁਰੇ ਬਿਮਲ ਮਹਾਤੋ ਨੇ ਟੈਲੀਫੋਨ 'ਤੇ ਇਸ ਦੀ ਸੂਚਨਾ ਦਿੱਤੀ। ਜਦ ਉਹ ਲੁਧਿਆਣਾ ਪੁੱਜਾ ਤਾਂ ਉਸ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਈ ਸੀ।


author

Baljit Singh

Content Editor

Related News