ਵਿਦੇਸ਼ ਰਹਿੰਦੇ ਪਤੀ ਨੇ ਕੁੜੀ ਦੇ ਸੁਫ਼ਨੇ ਕੀਤੇ ਚਕਨਾਚੂਰ, ਇਨਸਾਫ਼ ਲਈ 6 ਮਹੀਨਿਆਂ ਤੋਂ ਖਾ ਰਹੀ ਠੋਕਰਾਂ

04/03/2021 3:58:58 PM

ਜਲੰਧਰ (ਜ. ਬ.)– ਪਿੰਡ ਖੁਰਦਪੁਰ ਦੀ ਰਹਿਣ ਵਾਲੀ ਕੁਲਵੀਰ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਡੀ. ਜੀ. ਪੀ. ਪੰਜਾਬ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ ਥਾਣਾ ਆਦਮਪੁਰ ਵਿਚ ਨਵੰਬਰ 2020 ਨੂੰ ਉਸ ਦੇ ਪਤੀ, ਸੱਸ, ਸਹੁਰੇ ਸਮੇਤ 3 ਲੋਕਾਂ ਖ਼ਿਲਾਫ਼ ਕੁੱਟਮਾਰ ਅਤੇ ਦਾਜ ਮੰਗਣ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋਇਆ ਸੀ ਪਰ ਆਦਮਪੁਰ ਪੁਲਸ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ। ਉਸ ਦਾ ਪਤੀ ਦੀਪਕ ਅਤੇ ਸਹੁਰਾ ਪਰਿਵਾਰ ਉਸ ਨੂੰ ਡਰਾ-ਧਮਕਾ ਰਹੇ ਹਨ ਕਿ ਉਹ ਕੇਸ ਵਾਪਸ ਲੈ ਲਵੇ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼

ਕੁਲਵੀਰ ਕੌਰ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਮੈਂ ਇਨਸਾਫ ਲਈ ਐੱਸ. ਐੱਸ. ਪੀ. ਦਫ਼ਤਰ ਦੇ ਚੱਕਰ ਲਾ ਰਹੀ ਹਾਂ ਪਰ ਪੁਲਸ ਉਸ ਦੀ ਸੁਣਵਾਈ ਨਹੀਂ ਕਰ ਰਹੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ, ਜਿਹੜਾ ਉਸ ਨੂੰ ਧਮਕਾ ਰਿਹਾ ਹੈ ਕਿ ਪੁਲਸ ਨਾਲ ਉਸ ਦੀ ਸੈਟਿੰਗ ਹੈ ਅਤੇ ਉਹ ਪਰਚਾ ਰੱਦ ਕਰਵਾ ਲਵੇਗਾ। ਮੇਰਾ ਪਤੀ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ, ਜਿਸ ਦੇ ਸਬੂਤ ਮੈਂ ਪੁਲਸ ਨੂੰ ਦਿਖਾ ਚੁੱਕੀ ਹਾਂ ਪਰ ਪੁਲਸ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।

ਇਹ ਵੀ ਪੜ੍ਹੋ : ਗੈਂਗਸਟਰ ਦਿਲਪ੍ਰੀਤ ਬਾਬਾ ਦੀ ਸੁਰੱਖਿਆ ਨੂੰ ਲੈ ਕੇ ਮਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਲਾਏ ਹੈਰਾਨ ਕਰਦੇ ਦੋਸ਼

ਪੀੜਤਾ ਨੇ ਡੀ. ਜੀ. ਪੀ. ਕੋਲੋਂ ਇਨਸਾਫ਼ ਦੀ ਅਪੀਲ ਕਰਦਿਆਂ ਕਿਹਾ ਕਿ ਪਰਚੇ ਵਿਚ ਨਾਮਜ਼ਦ ਵਿਅਕਤੀਆਂ ਨੂੰ ਪੁਲਸ ਜਲਦ ਗ੍ਰਿਫ਼ਤਾਰ ਕਰੇ। ਇਸ ਦੌਰਾਨ ਪੰਚਾਇਤ ਮੈਂਬਰ ਕਮਲਜੀਤ ਕੌਰ, ਪੀੜਤਾ ਦਾ ਪਿਤਾ ਜਸਵਿੰਦਰ ਸਿੰਘ ਅਤੇ ਮਾਤਾ ਅਮਰਜੀਤ ਕੌਰ ਵੀ ਮੌਜੂਦ ਸਨ। ਦੂਜੇ ਪਾਸੇ ਪੀੜਤਾ ਦੇ ਸਹੁਰੇ ਸਤਪਾਲ ਨੇ ਕਿਹਾ ਕਿ ਉਨ੍ਹਾਂ ’ਤੇ ਲੱਗੇ ਦੋਸ਼ ਝੂਠੇ ਹਨ। ਇਸ ਮਾਮਲੇ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ : 10 ਦਿਨ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News