ਪੈਸਿਆਂ ਦੀ ਮੰਗ ਪੂਰੀ ਨਾ ਹੋਣ ''ਤੇ ਸਹੁਰਿਆਂ ਨੇ ਨੂੰਹ ਨਾਲ ਕੀਤੀ ਕੁੱਟਮਾਰ

Saturday, Sep 09, 2017 - 01:19 PM (IST)

ਪੈਸਿਆਂ ਦੀ ਮੰਗ ਪੂਰੀ ਨਾ ਹੋਣ ''ਤੇ ਸਹੁਰਿਆਂ ਨੇ ਨੂੰਹ ਨਾਲ ਕੀਤੀ ਕੁੱਟਮਾਰ

ਬਟਾਲਾ (ਬੇਰੀ, ਸੈਂਡੀ) — ਪੈਸਿਆਂ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰਿਆਂ ਵਲੋਂ ਨੂੰਹ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ 'ਚ ਸ਼ਰਣਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨਿਵਾਸੀ ਪਿੰਡ ਦੇੜ ਨੇ ਦੱਸਿਆ ਕਿ ਉਸ ਦਾ ਵਿਆਹ 23 ਜਨਵਰੀ 2014 ਨੂੰ ਸਿਮਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਠੀਕਰੀਵਾਲ ਉੱਚਾ ਦੇ ਨਾਲ ਹੋਈ ਸੀ। ਵਿਆਹ ਮਗਰੋਂ ਉਸ ਦੇ ਘਰ ਇਕ ਪੁੱਤਰ ਨੇ ਜਨਮ ਲਿਆ।
ਵਿਆਹ ਦੌਰਾਨ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਦਹੇਜ ਦਿੱਤਾ ਸੀ ਪਰ ਸਹੁਰਾ ਪਰਿਵਾਰ ਇਸ ਤੋਂ ਸੰਤਸ਼ੁਟ ਨਹੀਂ ਸਨ ਤੇ ਉਹ ਉਸ ਤੋਂ 20 ਹਜ਼ਾਰ ਰੁਪਏ  ਪੇਕੇ ਘਰੋਂ ਲਿਆਉਣ ਲਈ ਤੰਗ ਕਰਨ ਲੱਗੇ। ਸ਼ਰਣਪ੍ਰੀਤ ਕੌਰ ਨੇ ਬਿਆਨ 'ਚ ਲਿਖਵਾਇਆ ਕਿ ਜਦ ਉਸ ਨੇ ਆਪਣੇ ਸਹੁਰਾ ਪਰਿਵਾਰ ਨੂੰ ਆਪਣੀ ਮਜ਼ਬੂਰੀ ਦੱਸੀ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ, ਜਦ ਕਿ ਉਸ ਦੇ ਪਤੀ ਸਿਮਰਨਜੀਤ ਸਿੰਘ ਨੇ ਉਸ ਨੂੰ ਗਾਲਾਂ ਕੱਢੀਆਂ ਤੇ ਲਾਠੀ ਨਾਲ ਕੁੱਟਮਾਰ ਕੀਤੀ। ਉਥੇ ਹੀ ਉਸ ਦੇ ਦਿਓਰ ਬ੍ਰਿਕਰਮਜੀਤ ਸਿੰਘ ਨੇ ਦਾਤਰ ਨਾਲ ਉਸ 'ਤੇ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਦ ਕਿ ਉਸ ਦੇ ਸਹੁਰਾ ਸਤਨਾਮ ਸਿੰਘ ਨੇ ਕਾਰਵਾਈ ਕਰਦੇ ਹੋਏ ਪੀੜਤ ਸ਼ਰਣਪ੍ਰੀਤ ਕੌਰ ਦੇ ਬਿਆਨ 'ਤੇ ਉਸ ਦੇ ਪਤੀ, ਸੱਸ, ਸਹੁਰਾ ਤੇ ਦਿਓਰ ਦੇ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਥਾਣਆ ਸੇਖਵਾਂ 'ਚ ਕੇਸ ਦਰਜ ਕਰ ਲਿਆ ਹੈ।


Related News